ਐਸਜੀਪੀਸੀ ਦੀ ਅੰਤਰਿੰਗ ਕਮੇਟੀ ਵੱਲੋਂ ਨਿਯੁਕਤ ਕੀਤੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਪਿਛਲੇ ਦਿਨੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਤਾਜਪੋਸ਼ੀ ਕੀਤੀ ਗਈ। ਅਤੇ ਇਸ ਤਾਜਪੋਸ਼ੀ ਨੂੰ ਲੈ ਕੇ ਹੁਣ ਸਿੱਖ ਪੰਥ ਵਿੱਚ ਕਈ ਤਰੀਕੇ ਦੇ ਸਵਾਲ ਖੜੇ ਹੋ ਰਹੇ ਹਨ। ਅਤੇ ਦੂਜੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਦਿਨੀ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਹੋਈ ਤਾਜਪੋਸ਼ੀ ਨੂੰ ਲੈ ਕੇ ਅਤੇ ਮਰਿਆਦਾ ਨੂੰ ਲੈ ਕੇ ਕਈ ਤਰੀਕੇ ਦੇ ਸਵਾਲ ਖੜੇ ਹੋ ਰਹੇ ਹਨ ਅਤੇ ਦੇਸ਼ ਵਿਦੇਸ਼ ਵਿੱਚੋਂ ਉਹਨਾਂ ਨੂੰ ਫੋਨ ਕਰਕੇ ਇਸ ਬਾਰੇ ਪੁੱਛਿਆ ਵੀ ਜਾ ਰਿਹਾ ਹੈ ਲੇਕਿਨ ਉਹ ਨਿੱਜੀ ਤੌਰ ਦੇ ਉੱਪਰ ਇਸ ਦੇ ਉੱਤੇ ਕੋਈ ਵੀ ਕਿੰਤੂ ਨਹੀਂ ਕਰਨਾ ਚਾਹੁਣਗੇ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਬਾਬਾ ਬੁੱਢਾ ਸਾਹਿਬ ਜੀ ਦੀ ਪਵਿੱਤਰ ਗੱਦੀ ਤੇ ਬੈਠੇ ਦਰਬਾਰ ਸਾਹਿਬ ਤੇ ਹੈਡ ਗ੍ਰੰਥੀ ਤੇ ਕੋਈ ਕਿੰਤੂ ਪ੍ਰੰਤੂ ਕਰੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਲੇਕਿਨ ਅਗਰ ਮਰਿਆਦਾ ਦੀ ਗੱਲ ਕੀਤੀ ਜਾਵੇ ਤੇ ਮੈਂ ਸੰਗਤਾਂ ਨੂੰ ਇਹ ਜਾਣਕਾਰੀ ਦੇਣੀ ਚਾਹਾਂਗਾ ਕਿ ਜਦੋਂ ਕਿਸੇ ਜਥੇਦਾਰ ਦੀ ਨਿਯੁਕਤੀ ਹੁੰਦੀ ਹੈ ਤਾਂ ਉਹਨਾਂ ਦੀ ਤਾਜਪੋਸ਼ੀ ਬੜੇ ਹੀ ਸਤਿਕਾਰ ਨਾਲ ਕੀਤੀ ਜਾਂਦੀ ਹੈ ਅਤੇ ਪਹਿਲਾਂ ਇਸ ਬਾਰੇ ਅਖਬਾਰਾਂ ਵਿੱਚ ਇਸ਼ਤਿਹਾਰ ਦਿੱਤੇ ਜਾਂਦੇ ਹਨ ਅਤੇ ਬਾਅਦ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਟਕਸਾਲਾਂ ਅਤੇ ਸੰਪਰਦਾਵਾਂ ਅਤੇ ਸੰਤ ਮਹਾਂਪੁਰਖ ਉਦਾਸੀ ਨਿਰਮਲੇ ਸਾਰਿਆਂ ਨੂੰ ਸੁਨੇਹੇ ਭੇਜੇ ਜਾਂਦੇ ਹਨ ਕਿ ਇਸ ਜਗਹਾ ਦੇ ਉੱਪਰ ਜਥੇਦਾਰ ਸਾਹਿਬ ਦੀ ਤਾਜਪੋਸ਼ੀ ਕੀਤੀ ਜਾਣੀ ਹੈ ਅਤੇ ਉਸ ਤੋਂ ਬਾਅਦ ਬਕਾਇਦਾ ਗੁਰੂ ਦੀ ਹਜ਼ੂਰੀ ਵਿੱਚ ਗੁਰਮਤਿ ਸਮਾਗਮ ਹੁੰਦਾ ਹੈ ਉਸ ਤੋਂ ਬਾਅਦ ਪਹੁੰਚੀਆਂ ਪ੍ਰਮੁੱਖ ਸ਼ਖਸ਼ੀਅਤਾਂ ਸਪੀਕਰ ਤੇ ਬੋਲਦੀਆਂ ਹਨ ਅਤੇ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਜਾਂਦੀ ਹੈ ਹੁਕਮਨਾਮਾ ਹੁੰਦਾ ਹੈ ਕੜਾਹ ਪ੍ਰਸ਼ਾਦ ਦੀ ਦੇਖ ਵਰਤਾਈ ਜਾਂਦੀ ਹੈ ਉਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਦਾ ਤਾਜਪੋਸ਼ੀ ਸਮਾਗਮ ਹੁੰਦਾ ਹੈ। ਅਤੇ ਉਸ ਸਮੇਂ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਥੇਦਾਰੀ ਦੇਣ ਦਾ ਮਾਈਕ ਤੋਂ ਬੋਲਦੇ ਹਨ ਤੇ ਸੰਗਤ ਵੱਲੋਂ ਜੈਕਾਰੇ ਛੱਡ ਕੇ ਉਸ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ। ਅਤੇ ਫਿਰ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਪਹਿਲੀ ਦਸਤਾਰ ਦਿੰਦੇ ਹਨ ਅਤੇ ਉਸ ਤੋਂ ਬਾਅਦ ਉਥੇ ਪਹੁੰਚੀਆਂ ਹੋਈਆਂ ਸੰਪਰਦਾਵਾਂ ਵੀ ਦਸਤਾਰ ਦਿੰਦੀਆਂ ਹਨ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਤਾਜਪੋਸ਼ੀ ਹੁੰਦੀ ਹੈ। ਅਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦਾ ਐਲਾਨ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਕੀਤਾ ਜਾਂਦਾ ਹੈ। ਅਤੇ ਉਸ ਦਾ ਜੋ ਮਤਾ ਹੁੰਦਾ ਹੈ ਉਹ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਹੀ ਪੜ੍ਹ ਕੇ ਸੁਣਾਉਂਦਾ ਹੈ ਅਤੇ ਜੋ ਪਿਛਲੇ ਦੋ ਦਿਨਾਂ ਵਿੱਚ ਵਾਪਰਿਆ ਹੈ ਉਸ ਨਾਲ ਸੰਗਤ ਦੇ ਮਨ ਨੂੰ ਵੀ ਠੇਸ ਪਹੁੰਚੀ ਹੈ। ਉਹਨਾਂ ਦੱਸਿਆ ਕਿ ਚੋਰੀ ਛਿਪੇ ਨਿਯੁਕਤੀ ਕੀਤੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਤੋਂ ਬਿਨਾਂ ਹੀ ਉੱਥੇ ਪਾਲਕੀ ਸਾਹਿਬ ਨੂੰ ਮੱਥਾ ਟੇਕਿਆ ਗਿਆ ਅਤੇ ਉਸ ਸਮੇਂ ਸ਼ਸਤਰ ਵੀ ਸੁਭਾਏਮਾਨ ਨਹੀਂ ਸਨ ਉਹਨਾਂ ਕਿਹਾ ਕਿ ਇਹ ਮਰਿਆਦਾ ਦੀ ਬਹੁਤ ਵੱਡੀ ਉਲੰਘਣਾ ਹੈ ਅਤੇ ਮੈਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦਾ ਹੈਡ ਗ੍ਰੰਥੀ ਹੋਣ ਦੇ ਨਾਤੇ ਸੰਗਤ ਨੂੰ ਇਹ ਜਾਣਕਾਰੀ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੋ ਮਰਿਆਦਾ ਨੂੰ ਲੈ ਕੇ ਸਿੱਖ ਕੌਮ ਦੇ ਵਿੱਚ ਸਵਾਲ ਉੱਠ ਰਹੇ ਹਨ ਕਿ ਇਹ ਬਹੁਤ ਵੱਡੀ ਬੇ ਨਿਯਮ ਹੋਈ ਹੈ ਅਤੇ ਪੰਥ ਵਿੱਚ ਉੱਠ ਰਿਹਾ ਇਹ ਰੋਸ ਸੁਭਾਵਿਕ ਹੈ