ਫ਼ਾਜ਼ਿਲਕਾ, 8 ਮਾਰਚ (ਹਿੰ. ਸ.)। ਸ੍ਰੀ ਗੌਰਵ ਯਾਦਵ, ਆਈ.ਪੀ.ਐਸ. ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਚੰਡੀਗੜ੍ਹ ਅਤੇ ਡਿਪਟੀ ਇੰਸਪੈਕਟਰ ਜਨਰਲ, ਫਿਰੋਜਪੁਰ ਰੇਂਜ, ਫਿਰੋਜਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ੍ਰੀ ਵਰਿੰਦਰ ਸਿੰਘ ਬਰਾੜ, ਪੀ.ਪੀ.ਐਸ., ਸੀਨੀਅਰ ਕਪਤਾਨ ਪੁਲਿਸ, ਫਾਜ਼ਿਲਕਾ ਜੀ ਦੀ ਅਗਵਾਈ ਵਿੱਚ ਫ਼ਾਜ਼ਿਲਕਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ “ਯੁੱਧ ਨਸ਼ਿਆ ਵਿਰੁੱਧ” ਨਾਮ ਤਹਿਤ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੌਰਾਨ ਜਤਿੰਦਰ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਿਸ ਜਲਾਲਾਬਾਦ ਅਤੇ ਬਲਕਾਰ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਿਸ (ਇੰਨਵੈ.) ਫਾਜਿਲਕਾ ਦੀ ਨਿਗਰਾਨੀ ਹੇਠ ਐਸ.ਆਈ ਜੁਗਰਾਜ ਸਿੰਘ, ਇੰਚਾਰਜ ਸੀ.ਆਈ.ਏ. ਫਾਜ਼ਿਲਕਾ ਦੀ ਟੀਮ ਨੇ ਗਸ਼ਤ ਅਤੇ ਸੱਕੀ ਪੁਰਸ਼ਾਂ ਦੀ ਚੈਕਿੰਗ ਦੇ ਦੌਰਾਨ ਬਾਹਮਣੀ ਰੋਡ ਜਾਲਾਲਾਬਾਦ ਵਿਖੇ ਮੌਜੂਦ ਸੀ ਤਾਂ ਮੁਖਬਰ ਖ਼ਾਸ ਪਾਸੋਂ ਇਤਲਾਹ ਮਿਲੀ ਕਿ ਚਰਨਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਝੁੱਗੇ ਜਵਾਹਰ ਸਿੰਘ ਵਾਲੇ (ਮਾਲਕ ਚੰਨ ਮੈਡੀਕਲ ਹਾਲ) ਅਤੇ ਜਤਿੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਕੁੜਮਾ, ਥਾਣਾ ਮਮਦੋਟ, ਜ਼ਿਲਾਂ ਫਿਰੋਜ਼ਪੁਰ ਉਕਤ ਮੈਡੀਕਲ ਸਟੋਰ ਵਿੱਚ ਬੈਠ ਕੇ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਵੇਚ ਰਹੇ ਹਨ। ਉਕਤ ਜਾਣਕਾਰੀ ਪਰ ਤੁਰੰਤ ਕਾਰਵਾਈ ਕਰਦੇ ਹੋਏ ਮੁਕਦਮਾਂ ਨੰਬਰ 27 ਮਿਤੀ 07.03.2025 ਜੁਰਮ 22/61/85 NDPS ਐਕਟ ਅਤੇ 15 ਮੈਡੀਕਲ ਕਾਉਂਸਿਲ ਐਕਟ ਤਹਿਤ ਥਾਣਾ ਸਿਟੀ ਜਲਾਲਾਬਾਦ ਵਿਖੇ ਦਰਜ ਰਜਿਸਟਰ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ।ਦੌਰਾਨੇ ਤਫਤੀਸ਼ ਚਰਨਪ੍ਰੀਤ ਸਿੰਘ ਅਤੇ ਜਤਿੰਦਰ ਸਿੰਘ ਉਕਤਾਨ ਦੇਨੇ ਦੋਸ਼ੀਆਂ ਨੂੰ ਮੌਕਾ ਪਰ ਕਾਬੂ ਕਰਕੇ ਉਹਨਾਂ ਪਾਸੋ 18,150 ਐਲਪਰਾਜੋਲਮ ਗੋਲੀਆਂ ਅਤੇ 5,68,200 ਪਰੇਗਾ ਕੈਪਸੂਲ ਬਰਾਮਦ ਕੀਤੇ ਗਏ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ।ਗ੍ਰਿਫਤਾਰ ਦੋਸ਼ੀਆਂ ਦਾ ਵੇਰਵਾ:-
1.ਚਰਨਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਬੁੱਗੇ ਜਵਾਹਰ ਸਿੰਘ ਵਾਲੇ, ਜ਼ਿਲ੍ਹਾ ਫਾਜ਼ਿਲਕਾ।2.ਜਤਿੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਕੁੜਮਾ, ਥਾਣਾ ਮਮਦੋਟ, ਜ਼ਿਲ੍ਹਾ ਫਿਰੋਜ਼ਪੁਰ।ਬ੍ਰਾਮਦਗੀ:- ਨਸ਼ੀਲੀਆਂ ਗੋਲੀਆਂ:- 5,68,200 ਪਰੇਗਾ ਕੈਪਸੂਲ, 18,150 ਐਲਪਰਾਜੋਲਮ ਗੋਲੀਆਂ”ਯੁੱਧ ਨਸ਼ਿਆ ਵਿਰੁੱਧ” ਮੁਹਿੰਮ ਤਹਿਤ ਫ਼ਾਜ਼ਿਲਕਾ ਪੁਲਿਸ ਨਸ਼ੇ ਦੇ ਜੜੋਂ ਖਾਤਮੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਨਸ਼ਿਆਂ ਖਿਲਾਫ “ਜੀਰੋ ਟਾਲਰੈਂਸ਼” ਦੀ ਨੀਤੀ ਤਹਿਤ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ।
ਹਿੰਦੂਸਥਾਨ ਸਮਾਚਾਰ