ਅੰਮ੍ਰਿਤਸਰ ‘ਚ ਇੱਕ ਹੋਰ ਐਨਕਾਊਂਟਰ ਦੀ ਖਬਰ ਹੈ। ਗੁਮਟਾਲਾ ਨੇੜੇ ਪੁਲਸ ਤੇ ਬਦਮਾਸ਼ ਵਿਚਾਲੇ ਮੁਠਭੇੜ ਹੋਈ। ਪੁਲਸ ਦੀ ਫਾਇਰਿੰਗ ‘ਚ ਬਦਮਾਸ਼ ਨੂੰ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ ਹੈ। ਬਦਮਾਸ਼ ਦੇ ਪੈਰ ‘ਚ ਲੱਗੀ ਗੋਲੀ ਹੈ। ਦਸ ਦਇੇ ਕਿ ਹਥਿਆਰਾਂ ਦੀ ਰਿਕਵਰੀ ਲਈ ਲੈ ਕੇ ਗਈ ਸੀ ਜਿੱਥੇ ਪੁਲਸ ਉੱਤੇ ਬਦਮਾਸ਼ ਨੇ ਫਾਇਰਿੰਗ ਕਰ ਦੱਤੀ। ਦੋਸ਼ੀ ਗੁਰਪ੍ਰੀਤ ਸਿੰਘ ਜਖਮੀ ਹੋਣ ਕਾਰਨ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ। ਜਿੱਥੇ ਉਹ ਜ਼ੇਰੇ ਇਲਾਜ਼ ਹੈ। ਪੁਲਸ ਕਮਿਸ਼ਨਰ ਅਮ੍ਰਿਤਸਰ ਨੇ ਮੌਕੇ ਤੇ ਪੁੱਜ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ।
ਪੁਲਸ ਕਮਿਸ਼ਨਰ ਮੁਤਾਬਕ ਗੁਰਪ੍ਰੀਤ ਸਿੰਘ ਗੋਪੀ ਦੇ ਖਿਲਾਫ ਪਹਿਲੇ ਵੀ ਕਈ ਮਾਮਲੇ ਦਰਜ ਹਨ।
ਉਨ੍ਹਾਂ ਕਿਹਾ ਕਿ ਪ੍ਰੀਤ ਸਿੰਘ ਕੋਲੋ ਇੱਕ ਪਿਸਤੋਲ ਅਤੇ ਤਿੰਨ ਜਿੰਦਾ ਰੋਂਦ ਅਤੇ ਇੱਕ ਕਾਰ ਵੀ ਬਰਾਮਦ ਕੀਤੀ ਹੈ ਜੋ ਚੋਰੀ ਦੀ ਸੀ।
ਉਹਨਾਂ ਕਿਹਾ ਕਿ ਗੁਰਪ੍ਰੀਤ ਸਿੰਘ ਨੂੰ ਪੁਲਸ ਟੀਮ ਰਿਕਵਰੀ ਦੇ ਲਈ ਗੁਮਟਾਲਾ ਹੌਲੀ ਸਿਟੀ ਦੇ ਕੋਲ ਲੈ ਕੇ ਆਈ ਸੀ ਜਿੱਥੇ ਉਸ ਨੇ ਇੱਕ ਪਿਸਤੋਲ ਛਿਪਾ ਕੇ ਰੱਖਿਆ ਹੋਇਆ ਸੀ ਤੇ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਤੇ ਫਾਇਰਿੰਗ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਪੁਲਿਸ ਵੱਲੋਂ ਜੋ ਅਬੀ ਕਾਰਵਾਈ ਵਿੱਚ ਗੁਰਪ੍ਰੀਤ ਸਿੰਘ ਦੀ ਪੈਰ ਤੇ ਮਾਰੀ ਗੋਲੀ ਜਿਸਦੇ ਚਲਦੇ ਗੁਰਪ੍ਰੀਤ ਸਿੰਘ ਗੰਭੀਰ ਰੂਪ ਜਖਮੀ ਹੋ ਗਿਆ ਤੇ ਉਸਨੂੰ ਇਲਾਜ ਦੇ ਲਈ ਹਸਪਤਾਲ ਵੀ ਦਾਖਿਲ ਕਰਵਾਇਆ ਗਿਆ ਹੈ। ਪੁਲਿਸ ਕਮਿਸ਼ਨਰ ਵੀ ਦੱਸਿਆ ਕਿ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਹੋਰ ਕਿਹੜੇ ਕਿਹੜੇ ਮਾਮਲੇ ਦੇ ਵਿੱਚ ਇਹ ਲੋੜੀਂਦਾ ਹੈ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਪੁਲਿਸ ਪੰਜਾਬ ਪੁਲਿਸ ਦੇ ਡੀਜੀਪੀ ਵੱਲੋਂ ਸਖਤ ਹਦਾਇਤਾਂ ਹਨ ਮਾੜੇ ਅਨਸਰਾਂ ਤੇ ਨਸ਼ੇ ਦੇ ਖਿਲਾਫ ਜੋ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਗਈ ਹੈ ਉਸ ਨੂੰ ਲੈ ਕੇ ਪੰਜਾਬ ਪੁਲਿਸ ਪੂਰੀ ਤਰਹਾਂ ਸੁਚੇਤ ਹੈ ਅਤੇ ਕਿਸੇ ਨੂੰ ਵੀ ਮਾੜਾ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜਿਸ ਦੇ ਚਲਦੇ ਪੁਲਿਸ ਵੱਲੋਂ ਬੀਤੀ ਰਾਤ ਇਹ ਦੋਸ਼ੀ ਨੂੰ ਕਾਬੂ ਕੀਤਾ ਗਿਆ ਸੀ ਤੇ ਰਿਕਵਰੀ ਦੌਰਾਨ ਇਸ ਨੂੰ ਗੁਮਟਾਲਾ ਇਲਾਕੇ ਦੇ ਵਿੱਚ ਲੈ ਕੇ ਆਏ ਸਾਂ ਜਿਸ ਦੇ ਚਲਦੇ ਇਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਜੋ ਅਭੀ ਕਾਰਵਾਈ ਚ ਪੁਲਿਸ ਨੇ ਇਸ ਤੇ ਗੋਲੀ ਚਲਾਈ ਜਿਹਦੇ ਚਲਦੇ ਜਖਮੀ ਹੋ ਗਿਆ ਹੈ ਤੇ ਇਸ ਨੂੰ ਇਲਾਜ ਦੇ ਲਈ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ। ਪੁਲਿਸ ਕਮਿਸ਼ਨ ਨੇ ਦੱਸਿਆ ਕਿ ਦੋਸ਼ੀ ਕੋਲੋਂ ਇੱਕ ਕਾਰ ਅਤੇ ਇੱਕ ਪਿਸਤੋਲ ਤੇ ਤਿੰਨ ਜਿੰਦਾ ਰੋਣ ਬਰਾਮਦ ਕੀਤੇ ਹਨ
ਹਿੰਦੂਸਥਾਨ ਸਮਾਚਾਰ