ਕਪੂਰਥਲਾ, 7 ਮਾਰਚ (ਹਿੰ. ਸ.)। ਬੀਤੀ ਦੇਰ ਰਾਤ ਕਸਬਾ ਭੁਲੱਥ ਦੇ ਪ੍ਰਿੰਸ ਨਾਂਅ ਦੇ ਨੌਜਵਾਨ ਦੀ ਸੜਕ ਦੁਰਘਟਨਾ ਵਿਚ ਮੌਤ ਹੋ ਗਈ। ਮ੍ਰਿਤਕ ਪਿੰਸ ਦੇ ਪਿਤਾ ਰਾਜਕੁਮਾਰ ਨੇ ਦੱਸਿਆ ਕਿ ਉਸ ਦਾ ਬੇਟਾ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ ਤੋਂ ਕਸਬਾ ਬੇਗੋਵਾਲ ਤੋਂ ਆਪਣੇ ਮੋਟਰਸਾਈਕਲ ‘ਤੇ ਆ ਰਿਹਾ ਸੀ, ਕਿ ਰਸਤੇ ਵਿਚ ਬਿਰਧ ਆਸ਼ਰਮ ਦੇ ਨਜ਼ਦੀਕ ਭੁਲੱਥ ਸਾਈਡ ਵਲੋਂ ਆ ਰਹੀ ਤੇਜ਼ ਰਫਤਾਰ ਗੱਡੀ ਨਾਲ ਇਹ ਹਾਦਸਾ ਹੋ ਗਿਆ।ਵੀਰਵਾਰ ਦੀ ਰਾਤ ਕਰੀਬ 11 ਵਜੇ ਦੇ ਕਰੀਬ ਵਾਪਰੇ ਹਾਦਸੇ ਦੌਰਾਨ ਪ੍ਰਿੰਸ ਦਾ ਮੋਟਰਸਾਈਕਲ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਤੇ ਉਸ ਦੀ ਮੌਕੇ ‘ਤੇ ਮੌਤ ਹੋ ਗਈ।
ਹਿੰਦੂਸਥਾਨ ਸਮਾਚਾਰ