ਸ੍ਰੀ ਅਨੰਦਪੁਰ ਸਾਹਿਬ, 5 ਮਾਰਚ (ਹਿੰ. ਸ.)। ਹੋਲਾ ਮਹੱਲਾ ਤਿਉਹਾਰ ਸ੍ਰੀ ਕੀਰਤਪੁਰ ਸਾਹਿਬ ਤੇ ਸ੍ਰੀ ਅਨੰਦਪੁਰ ਸਾਹਿਬ ਵਿਚ 10 ਤੋ 15 ਮਾਰਚ ਤੱਕ ਮਨਾਇਆ ਜਾ ਰਿਹਾ ਹੈ। ਜਿਲ੍ਹਾ ਪ੍ਰਸਾਸ਼ਨ ਵੱਲੋਂ ਸ਼ਰਧਾਲੂਆਂ ਦੀ ਸਹੂਲਤ, ਸੁਵਿਧਾਂ ਤੇ ਸ਼ਿਕਾਇਤ ਦਰਜ ਕਰਨ ਲਈ ਟੋਲ ਫਰੀ ਨੰਬਰ ਜਾਰੀ ਕੀਤੇ ਹਨ। ਡਿਪਟੀ ਕਮਿਸ਼ਨਰ ਰੂਪਨਗਰ ਹਿਮਾਸ਼ੂ ਜੈਨ ਆਈ.ਏ.ਐਸ ਦੀਆਂ ਹਦਾਇਤਾਂ ਨਾਲ ਸ੍ਰੀ ਅਨੰਦਪੁਰ ਸਾਹਿਬ ਵਿੱਚ 01887- 232015 ਅਤੇ ਜਿਲ੍ਹਾ ਹੈਡਕੁਆਰਟਰ ਤੇ ਰੂਪਨਗਰ ਵਿੱਚ 01881-221157 ਨੰਬਰ ਜਾਰੀ ਕੀਤੇ ਗਏ ਹਨ। ਇਹ ਨੰਬਰ 9 ਮਾਰਚ ਤੋ 16 ਮਾਰਚ ਤੱਕ 24/7 ਕਾਰਜਸ਼ੀਲ ਰਹਿਣਗੇ। ਇਨ੍ਹਾਂ ਨੰਬਰਾਂ ਤੇ ਟੈਲੀਫੋਨ ਕਰਕੇ ਸ਼ਰਧਾਲੂ ਤੇ ਇਲਾਕਾ ਵਾਸੀ ਆਪਣੀ ਸਮੱਸਿਆਂ ਦੱਸ ਸਕਦੇ ਹਨ। ਹੋਲਾ ਮਹੱਲਾ ਮੋਕੇ ਪ੍ਰਸਾਸ਼ਨ ਵਲੋਂ ਸੁਚਾਰੂ ਪ੍ਰਬੰਧ ਕੀਤੇ ਗਏ ਹਨ।ਸੰਗਤਾਂ ਦੀ ਸੁਵਿਧਾਂ ਨੂੰ ਧਿਆਨ ਵਿਚ ਰੱਖ ਕੇ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ। ਐਸਡੀਐਮ ਜਸਪ੍ਰੀਤ ਸਿੰਘ ਮੇਲਾ ਅਫਸਰ ਨੇ ਦੱਸਿਆ ਕਿ ਇਹ ਟੈਲੀਫੋਨ ਨੰਬਰ ਵੱਧ ਤੋ ਵੱਧ ਜਨਤਕ ਕੀਤੇ ਜਾਣਗੇ ਤਾਂ ਕਿ ਹੋਲਾ ਮਹੱਲਾ ਮੌਕੇ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਆਉਣ ਵਾਲੇ ਸ਼ਰਧਾਲੂ ਤੇ ਸਥਾਨਕ ਵਾਸੀ ਇਹ ਟੈਲੀਫੋਨ ਨੰਬਰ ਆਪਣੇ ਕੋਲ ਨੋਟ ਕਰ ਲੈਣ। ਇੱਥੇ ਟੈਲੀਫੋਨ ਕਾਲ ਕਰਕੇ ਆਪਣੀ ਮੁਸ਼ਕਿਲ ਹੱਲ ਕਰਵਾਈ ਜਾ ਸਕੇਗੀ। ਇਨ੍ਹਾਂ ਟੈਲੀਫੋਨ ਨੰਬਰਾਂ ਤੇ ਹਰ ਸਮੇਂ ਵੱਖ ਵੱਖ ਵਿਭਾਗਾਂ ਦੇ ਕਰਮਚਾਰੀ ਤੈਨਾਤ ਹੋਣਗੇ ਜੋ ਸ਼ਿਕਾੲਤ ਮਿਲਣ ਤੇ ਤੁਰੰਤ ਸਬੰਧਿਤ ਵਿਭਾਗ ਨੂੰ ਕਾਰਵਾਈ ਕਰਨ ਲਈ ਸੂਚਿਤ ਕਰਨਗੇ ਅਤੇ ਸਮਾਂਬੱਧ ਸਮੱਸਿਆ ਹੱਲ ਹੋਣ ਤੱਕ ਸ਼ਿਕਾਇਤ ਐਕਟਿਵ ਰਹੇਗੀ।
ਹਿੰਦੂਸਥਾਨ ਸਮਾਚਾਰ