ਮੋਹਾਲੀ ‘ਚ ਪੁਲਸ ਵੱਲੋਂ ਇੱਕ ਫਰਜ਼ੀ IAS ਅਫ਼ਸਰ ਨੂੰ ਗ੍ਰਿਫ਼ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਫਰਜ਼ੀ IAS ਅਧਿਕਾਰੀ ਦੀ ਪਛਾਣ ਪਵਨ ਕੁਮਾਰ ਵਾਸੀ ਰਾਜਸਥਾਨ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ, ਇਹ ਫਰਜ਼ੀ ਆਈਏਐਸ ਅਧਿਕਾਰੀ ਆਪਣੀ ਕਾਰ ‘ਤੇ ਭਾਰਤ ਸਰਕਾਰ ਲਿਖੀ ਹੋਈ ਪਲੇਟ ਲਗਾ ਕੇ ਲੋਕਾਂ ਨੂੰ ਨੌਕਰੀ ਦਿਵਾਉਣ ਦੇ ਬਹਾਨੇ ਠੱਗੀ ਮਾਰਦਾ ਸੀ।
ਇਸੇ ਦੌਰਾਨ ਖ਼ਬਰ ਮਿਲੀ ਸੀ ਕਿ ਉਹ ਦੋ ਵਿਅਕਤੀਆਂ ਨੂੰ ਨੌਕਰੀ ਦਿਵਾਉਣ ਦੇ ਬਹਾਨੇ ਮੁਹਾਲੀ ਲੈ ਆਇਆ, ਜਿਸ ਦੀ ਜਾਂਚ ਤੋਂ ਬਾਅਦ ਮੁਹਾਲੀ ਥਾਣਾ ਫੇਜ਼-1 ਦੀ ਪੁਲਿਸ ਨੇ ਕੇਸ ਦਰਜ ਕਰ ਲਿਆ। ਮੁਲਜ਼ਮ ਫਰਜ਼ੀ ਆਈਏਐਸ ਅਫ਼ਸਰ ਨੌਕਰੀਆਂ ਦਾ ਝਾਂਸਾ ਦੇ ਕੇ ਬਾਹਰਲੇ ਸੂਬਿਆਂ ਤੋਂ ਮੋਹਾਲੀ ਲਿਆਉਂਦਾ ਸੀ ਅਤੇ ਮਹਿੰਗੇ ਹੋਟਲਾਂ ਵਿੱਚ ਠਹਿਰਾਉਂਦਾ ਸੀ। ਗ੍ਰਿਫ਼ਤਾਰੀ ਦੌਰਾਨ ਮੁਲਜ਼ਮ ਕੋਲੋਂ ਕਈ ਸਰਕਾਰੀ ਵਿਭਾਗਾਂ ਦੇ ਜਾਅਲੀ ਆਈਡੀ ਕਾਰਡ ਅਤੇ ਜਾਅਲੀ ਦਸਤਾਵੇਜ਼ ਬਰਾਮਦ ਹੋਏ ਹਨ।