ਲੁਧਿਆਣਾ, 2 ਮਾਰਚ (ਹਿੰ. ਸ.)। ਥਾਣਾ ਦਰੇਸੀ ਦੀ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ ਹੈਰੋਇਨ ਅਤੇ ਚਰਸ ਸਮੇਤ ਕਾਬੂ ਕੀਤਾ ਹੈ। ਤਸਕਰ ਦੀ ਪਹਿਚਾਣ ਹੈਪੀ ਮੱਟੂ ਉਰਫ਼ ਸਨੀ ਵਾਸੀ ਗੁਰੂ ਨਾਨਕ ਦੇਵ ਨਗਰ ਵਜੋਂ ਹੋਈ ਹੈ। ਇਹ ਜਾਣਕਾਰੀ ਏ. ਸੀ. ਪੀ. ਨਾਰਥ ਦਵਿੰਦਰ ਚੌਧਰੀ ਅਤੇ ਥਾਣਾ ਮੁਖੀ ਇੰਸਪੈਕਟਰ ਸਤਵੰਤ ਸਿੰਘ ਵੱਲੋਂ ਦਿੱਤੀ ਗਈ।ਜਾਣਕਾਰੀ ਦਿੰਦਿਆਂ ਇੰਸਪੈਕਟਰ ਸਤਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸੂਚਨਾ ਦੇ ਆਧਾਰ ‘ਤੇ ਗੁਰੂ ਨਾਨਕ ਦੇਵ ਨਗਰ ਦੇ ਨੇੜੇ ਮੁਲਜ਼ਮ ਨੂੰ ਉਦੋਂ ਕਾਬੂ ਕੀਤਾ, ਜਦੋਂ ਉਹ ਨਸ਼ਿਆਂ ਦੀ ਸਪਲਾਈ ਕਰਨ ਜਾ ਰਿਹਾ ਸੀ। ਮੁਲਜ਼ਮ ਹੈਪੀ ਮੱਟੂ ਪੇਸ਼ੇਵਰ ਤਸਕਰ ਹੈ। ਪੁਲਿਸ ਨੇ ਤਲਾਸ਼ੀ ਦੌਰਾਨ ਮੁਲਜ਼ਮ ਕੋਲੋਂ 55 ਗ੍ਰਾਮ ਹੈਰੋਇਨ ਅਤੇ 700 ਗ੍ਰਾਮ ਚਰਸ ਬਰਾਮਦ ਕੀਤੀ ਹੈ। ਮੁਲਜ਼ਮ ਨਸ਼ਾ ਕਿੱਥੋਂ ਖਰੀਦ ਕੇ ਲਿਆ ਸੀ ਅਤੇ ਕਿਸੇ ਸਪਲਾਈ ਕਰਨਾ ਸੀ, ਇਸ ਦੀ ਪੁਲਿਸ ਜਾਂਚ ਕਰ ਰਹੀ ਹੈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਐਨ. ਡੀ. ਪੀ. ਐਸ. ਐਕਟ ਅਧੀਨ ਕੇਸ ਦਰਜ ਕਰ ਲਿਆ ਹੈ।
ਹਿੰਦੂਸਥਾਨ ਸਮਾਚਾਰ