ਜੰਮੂ-ਕਸ਼ਮੀਰ ਅਤੇ ਦਿੱਲੀ ਪੁਲਸ ਦੇ ਸਾਂਝੇ ਗੁਪਤ ਆਪ੍ਰੇਸ਼ਨ ਵਿੱਚ, ਪਰਵੇਜ਼ ਅਹਿਮਦ ਖਾਨ ਨਾਮ ਦੇ ਇੱਕ ਸ਼ੱਕੀ ਅੱਤਵਾਦੀ ਨੂੰ ਦਿੱਲੀ ਦੇ ਨਿਜ਼ਾਮੂਦੀਨ ਇਲਾਕੇ ਦੇ ਇੱਕ ਹੋਟਲ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਅੱਤਵਾਦੀ ਫੰਡਿੰਗ ਵਿੱਚ ਸ਼ਾਮਲ ਸੀ ਅਤੇ ਉਸਦਾ ਸਰਹੱਦ ਪਾਰ ਇੱਕ ਮਜ਼ਬੂਤ ਨੈੱਟਵਰਕ ਸੀ। ਇਸ ਦੇ ਨਾਲ ਹੀ, ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਹ ਸਰਹੱਦ ਪਾਰ ਕਰਕੇ ਭਾਰਤ ਵਿੱਚ ਕਿਵੇਂ ਦਾਖਲ ਹੋਇਆ ਅਤੇ ਦਿੱਲੀ ਵਿੱਚ ਉਸਦੀ ਕਿਸਨੇ ਮਦਦ ਕੀਤੀ? ਉਸਨੂੰ ਆਈਡੀ ਕਿਵੇਂ ਮਿਲੀ?