ਮੋਗਾ ਵਿਚ ਸੀਆਈਏ ਸਟਾਫ ਅਤੇ A Category ਦੇ ਗੈਂਗਸਟਰ ਵਿਚਾਲੇ ਮੁਕਾਬਲਾ ਹੋਈ। ਇਸ ਮੁਕਾਬਲੇ ‘ਚ ਗੈਂਗਸਟਰ ਗੁਰਦੀਪ ਸਿੰਘ ਨੂੰ ਜ਼ਖਮੀ ਹੋਇਆ ਹੈ। ਦੱਸ ਦਈਏ ਕਿ ਬੀਤੇ ਦਿਨ ਸੀਆਈਏ ਸਟਾਫ ਨੇ ਇਸ ਗੈਂਗਸਟਰ ਨੂੰ 400 ਗ੍ਰਾਮ ਹੈਰੋਇਨ ਅਤੇ ਬੀਐਮਡਬਲ ਗੱਡੀ ਸਮੇਤ ਉਸਦੇ ਸਾਥੀ ਨਾਲ ਕੀਤਾ ਸੀ ਗ੍ਰਿਫਤਾਰ ਅਤੇ ਅੱਜ ਜਦੋਂ ਸੀਆਈਏ ਸਟਾਫ ਵੱਲੋਂ ਅਸਲੇ ਦੀ ਰਿਕਵਰੀ ਲਈ ਇਸ ਨੂੰ ਲੈ ਕੇ ਜਾਇਆ ਜਾ ਰਿਹਾ ਸੀ ਤਾਂ ਇਸ ਨੇ ਸੀਆਈਏ ਸਟਾਫ ਦੇ ਮੁਲਾਜ਼ਮਾਂ ਉੱਤੇ ਫਾਇਰਿੰਗ ਕਰ ਦਿੱਤੀ। ਪੁਲਿਸ ਦੀ ਜਵਾਬੀ ਫਾਇਰਿੰਗ ਵਿੱਚ A ਕੈਟਾਗਰੀ ਦਾ ਗੈਂਗਸਟਰ ਹੋਇਆ ਜ਼ਖਮੀ।
ਮੋਗਾ ਦੇ ਸੀ.ਆਈ.ਏ ਸਟਾਫ ਨੇ ਨਸ਼ਿਆਂ ਅਤੇ ਅਪਰਾਧਿਕ ਗਤੀਵਿਧੀਆਂ ਖਿਲਾਫ ਕਾਰਵਾਈ ਕਰਦੇ ਹੋਏ ਬੀ.ਐਮ.ਡਬਲਿਊ. ਵਿੱਚ ਸਵਾਰ ਏ ਕੈਟਾਗਰੀ ਦੇ ਗੈਂਗਸਟਰ ਗੁਰਦੀਪ ਸਿੰਘ ਅਤੇ ਉਸਦੇ ਸਾਥੀ ਕੋਲੋਂ 400 ਗ੍ਰਾਮ ਹੈਰੋਇਨ ਅਤੇ ਇੱਕ 32 ਬੋਰ ਦਾ ਦੇਸੀ ਪਿਸਤੌਲ ਬਰਾਮਦ ਕੀਤਾ ਹੈ। ਗ੍ਰਿਫ਼ਤਾਰ ਕੈਟਾਗਰੀ ਏ ਦਾ ਗੈਂਗਸਟਰ ਬਰਨਾਲਾ ਦੇ ਮਹਿਲ ਕਲਾਂ ਦਾ ਰਹਿਣ ਵਾਲਾ ਹੈ ਅਤੇ ਉਸ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਧਾਰਾਵਾਂ ਤਹਿਤ 42 ਕੇਸ ਦਰਜ ਹਨ। ਅਤੇ ਜ਼ਿਆਦਾਤਰ ਕੇਸਾਂ ਵਿੱਚ ਜ਼ਮਾਨਤ ’ਤੇ ਹੈ, ਜਦਕਿ ਦੂਜੇ ਮੁਲਜ਼ਮ ਖ਼ਿਲਾਫ਼ 6 ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।