ਨਵੀਂ ਦਿੱਲੀ, 28 ਫਰਵਰੀ (ਹਿੰ. ਸ.)। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਚਮੋਲੀ ਵਿਚ ਬਰਫ ਖਿਸਕਣ ਨਾਲ ਵਾਪਰੀ ਘਟਨਾ ’ਤੇ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਅਤੇਆਈ. ਟੀ. ਬੀ. ਪੀ. ਅਤੇ ਐਨ. ਡੀ. ਆਰ. ਐਫ. ਦੇ ਪ੍ਰਮੁੱਖ ਨਿਰਦੇਸ਼ਕ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਹਾਦਸੇ ਵਿਚ ਫਸੇ ਲੋਕਾਂ ਨੂੰ ਸੁਰੱਖਿਅਤ ਕੱਢਣਾ ਸਾਡੀ ਪ੍ਰਾਥਮਿਕਤਾ ਹੈ। ਕੇਂਦਰੀ ਗ੍ਰਹਿ ਮੰਤਰੀ ਸ਼ਾਹ ਨੇ ਐਕਸ ’ਤੇ ਪੋਸਟ ਕੀਤਾ ਕਿ ਉਤਰਾਖੰਡ ਦੇ ਚਮੋਲੀ ਵਿਚ ਗਲੇਸ਼ੀਅਰ ਫਟਣ ਦੇ ਸਬੰਧੀ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ, ਡੀ. ਜੀ. ਆਈ. ਟੀ. ਬੀ. ਪੀ., ਡੀ. ਜੀ. ਐਨ. ਡੀ. ਆਰ. ਐਫ. ਨਾਲ ਗੱਲਬਾਤ ਕੀਤੀ। ਹਾਦਸੇ ਵਿਚ ਫਸੇ ਲੋਕਾਂ ਨੂੰ ਸੁਰੱਖਿਅਤ ਕੱਢਣਾ ਸਾਡੀ ਪ੍ਰਾਥਮਿਕਤਾ ਹੈ। ਸਥਾਨਕ ਪ੍ਰਸ਼ਾਸ਼ਨ ਬਚਾਅ ਕਾਰਜਾਂ ਵਿਚ ਪੂਰੀ ਤਰ੍ਹਾਂ ਲੱਗਿਆ ਹੋਇਆ ਹੈ। ਐਨ. ਡੀ. ਆਰ. ਐਫ. ਦੀਆ ਦੋ ਟੀਮਾਂ ਵੀ ਜਲਦ ਹੀ ਘਟਨਾ ਵਾਲੀ ਥਾਂ ’ਤੇ ਪਹੁੰਚ ਰਹੀਆ ਹਨ। ਜਿਕਰਯੋਗ ਹੈ ਕਿ ਉੱਤਰਾਖੰਡ ਦੇ ਚਮੋਲੀ ਜਿਲੇ ਨਜਦੀਕੀ ਮਾਣਾ ਪਿੰਡ ’ਚ ਸਮੀਪ ਸੀਮਾ ਸੜਕ ਸੰਗਠਨ (ਬੀ. ਆਰ. ਓ.) ਦੇ ਕਰਵਾਏ ਜਾ ਰਹੇ ਨਿਰਮਾਣ ਕਾਰਜ ਦੇ ਦੌਰਾਨ ਭਾਰੀ ਗਲੇਸ਼ਰ ਫਟਣ ਦੇ ਕਾਰਨ 57 ਮਜ਼ਦੂਰ ਬਰਫ ਹੇਠਾਂ ਦਬ ਗਏ। ਇਸ ਤੋਂ ਬੀ. ਆਰ. ਓ. ਅਤੇ ਹੋਰ ਏਜੇਂਸੀਆਂ ਨੇ ਰਾਹਤ ਅਤੇ ਬਚਾਅ ਕਰਕੇ ਹੁਣ ਤੱਕ 15 ਮਜਦੂਰਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ, ਜਦੋਂ ਕਿ ਕਾਫ਼ੀ ਮਜ਼ਦੂਰਾਂ ਦੀ ਖੋਜ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ