ਉਤਰਾਖੰਡ, 28 ਫਰਵਰੀ (ਹਿੰ. ਸ.)। ਉੱਤਰਾਖੰਡ ਦੇ ਚਮੋਲੀ ਜਿਲ੍ਹੇ ਦੇ ਨੇੜਲੇ ਮਾਣਾ ਪਿੰਡ ਦੇ ਸਮੀਪ ਸੀਮਾ ਸੜਕ ਸੰਗਠਨ (ਬੀ. ਆਰ. ਓ.) ਦੇ ਕਰਵਾਏ ਜਾ ਰਹੇ ਨਿਰਮਾਣ ਕਾਰਜ ਦੌਰਾਨ ਭਾਰੀ ਬਰਫ ਖਿਸਕਣ ਕਾਰਨ 57 ਮਜਦੂਰ ਬਰਫ ਹੇਠਾਂ ਦਬ ਗਏ। ਇਨ੍ਹਾਂ ਵਿਚੋਂ ਬੀ. ਆਰ. ਓ. ਅਤੇ ਹੋਰਨਾਂ ਏਜੰਸੀਆ ਨੇ ਰਾਹਤ ਅਤੇ ਬਚਾਅ ਕਰਕੇ ਹੁਣ ਤੱਕ 15 ਮਜਦੂਰਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਜਦਕਿ ਬਾਕੀ ਮਜਦੂਰਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਸ਼ੋਸ਼ਲ ਮੀਡੀਆ ’ਤੇ ਕਿਹਾ ਕਿ ਮਾਣਾ ਖੇਤਰ ਵਿਚ ਬਰਫ ਖੁਸਕਣ ਕਾਰਨ ਘਟਨਾ ਵਾਪਰਨ ਦਾ ਦੁਖਦ ਸਮਾਚਾਰ ਮਿਲਿਆ ਹੈ। ਬੀ. ਆਰ. ਓ. ਸਮੇਤ ਹੋਰਨਾਂ ਏਜੰਸੀਆ ਵਲੋਂ ਰਾਹਤ ਅਤੇ ਬਚਾਅ ਕਾਰਜ ਲਗਾਤਾਰ ਜਾਰੀ ਹਨ। ਉਨ੍ਹਾਂ ਨੇ ਭਗਵਾਨ ਬਦਰੀਵਿਸ਼ਾਲ ਕੋਲ ਸਾਰੇ ਮਜ਼ਦੂਰਾਂ ਦੀ ਸੁਰੱਖਿਆ ਦੀ ਕਾਮਨਾ ਕੀਤੀ ਹੈ।ਸ਼੍ਰੀ ਬਦਰੀਨਾਥ ਧਾਮ ਦੇ ਕੋਲ ਮਾਣਾ ਵਿੱਚਬਰਫ ਖਿਸਕਣ ਦੀ ਘਟਨਾ ਵਾਪਰੀ ਹੈ। ਕਮਾਂਡੈਂਟ ਬੀ. ਆਰ. ਓ. ਦੇ ਅਨੁਸਾਰ ਹੁਣ ਤੱਕ 15 ਮਜ਼ਦੂਰ ਸੁਰੱਖਿਅਤ ਹਨ, ਜਦੋਂ ਤੱਕ 42 ਲਾਪਤਾ ਹਨ। ਐਸ. ਡੀ. ਆਰ. ਐਫ. ਦੀ ਇੱਕ ਟੀਮ ਜੋਸ਼ੀਮਠ ਤੋਂ ਰਵਾਨਾ ਹੋਈ ਹੈ। ਲਮਬਗ ਵਿੱਚ ਸੜਕੀ ਮਾਰਗ ਬੰਦ ਹੋਣ ਕਾਰਨ ਸੈਨਾ ਦਾ ਸੰਪਰਕ ਖੁੱਲ੍ਹਣ ਦੀ ਪ੍ਰਕਿਰਿਆ ਚੱਲ ਰਹੀ ਹੈ। ਦੂਜੀ ਟੀਮ ਨੂੰ ਹੇਲੀਪੈਡ ’ਤੇ ਅਲਰਟ ’ਤੇ ਰੱਖਿਆ ਗਿਆ ਹੈ।
ਮੌਸਮ ਦੀ ਸਥਿਤੀ ਵਿੱਚ ਸੁਧਾਰ ਹੁੰਦੇ ਸਾਰ ਹੀ ਐਸ. ਡੀ. ਆਰ. ਐਫ. ਦੀ ਹਾਈ-ਏਲਟੀਟਿਊਡ ਰੇਸਕਿਊ ਟੀਮ ਨੂੰ ਹੈਲੀਕੌਪਟਰ ਤੋਂ ਨੇੜੇ ਉਪਲੱਬਧ ਸਥਾਨ ਉੱਤੇ ਉਤਾਰਿਆ ਜਾਵੇਗਾ।ਐਸਡੀਆਰਐਫ, ਜ਼ਿਲ੍ਹਾ ਪ੍ਰਸ਼ਾਸਕ, ਬੀਆਰਓ ਅਤੇ ਸੈਨਾ ਵਲੋਂ ਸਾਥ ਦਿੱਤਾ ਜਾ ਰਿਹਾ ਹੈ। ਭਾਰੀ ਬਰਫਬਾਰੀ ਕਾਰਨ ਫਿਲਹਾਲ ਡਰੋਨ ਆਪ੍ਰੇਸ਼ਨ ਸੰਭਵ ਨਹੀਂ ਹੈ। ਹੁਣ ਤੱਕ 5 ਹੋਰ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ, 3 ਜਖ਼ਮੀ ਹਨ ਅਤੇ ਉਨ੍ਹਾਂ ਨੂੰ ਸੈਨਾ ਹਸਪਤਾਲ, ਮਾਣਾ ਵਿੱਚ ਭਰਤੀ ਕਰਵਾਇਆ ਗਿਆ ਹੈ ਜਦਕਿ 2 ਦੀ ਹਾਲਤ ਠੀਕ ਹੈ। ਕੁਲ 57 ਤੋਂ ਹੁਣ ਤੱਕ 15 ਸੁਰੱਖਿਅਤ ਬਾਹਰ ਨਿਕਲੇ ਹਨ। 42 ਲੋਕ ਅਜੇ ਵੀ ਬਰਫ ਹੇਠਾਂ ਦੱਬੇ ਹੋਏ ਹਨ ਜਿਨ੍ਹਾਂ ਨੂੰ ਬਚਾਉਣ ਲਈ ਰਾਹਤ ਕਾਰਜ ਲਗਾਤਾਰ ਜਾਰੀ ਹਨ।
ਹਿੰਦੂਸਥਾਨ ਸਮਾਚਾਰ