ਦਿੱਲੀ ਵਿਧਾਨਸਭਾ ਦੇ ਸੈਸ਼ਨ ਦਾ ਅੱਜ ਤੀਜਾ ਦਿਨ ਹੈ। ਇਸ ਦੌਰਾਨ ਅੱਜ ਸੈਸ਼ਨ ‘ਚ CAG ਰਿਪੋਰਟ ਪੇਸ਼ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਸੈਸ਼ਨ ਦੇ ਦੂਜੇ ਦਿਨ ਯਾਨੀ 25 ਫਰਵਰੀ ਨੂੰ, ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਸਦਨ ਵਿੱਚ ਕੈਗ ਰਿਪੋਰਟ ਪੇਸ਼ ਕੀਤੀ।
ਇਸ ਦੌਰਾਨ ਅੱਜ ਸੈਸ਼ਨ ‘ਚ ਆਮ ਆਦਮੀ ਪਾਰਟੀ ਦੇ 21 ਵਿਧਾਇਕ ਚਰਚਾ ਦੌਰਾਨ ਸਦਨ ਵਿੱਚ ਗੈਰਹਾਜ਼ਰ ਰਹਿਣਗੇ। ਹੰਗਾਮਾ ਕਰਨ ਦੇ ਦੋਸ਼ ਹੇਠ ਵਿਧਾਨ ਸਭਾ ਸਪੀਕਰ ਨੇ ਸਾਰਿਆਂ ਨੂੰ 3 ਦਿਨਾਂ ਲਈ ਮੁਅੱਤਲ ਕਰ ਦਿੱਤਾ ਸੀ। ਹੁਣ ਅੱਜ ਇਹ ਦੇਖਣਾ ਬਾਕੀ ਹੈ ਕਿ ਕਿਸ ਮੁੱਦੇ ‘ਤੇ ਚਰਚਾ ਹੁੰਦੀ ਹੈ।