Punjab News: ਆਮ ਆਦਮੀ ਪਾਰਟੀ ਦੇ ਨੇਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਸਾਰੇ ਵਿਧਾਇਕਾਂ ਨਾਲ ਮੀਟਿੰਗ ਕੀਤੀ। ਮੀਟਿੰਗ ਦਿੱਲੀ ਸਥਿਤ ਪੰਜਾਬ ਦੇ ਮੁੱਖ ਮੰਤਰੀ ਦੇ ਸਰਕਾਰੀ ਨਿਵਾਸ ਕਪੂਰਥਲਾ ਹਾਊਸ ਵਿੱਚ ਰੱਖੀ ਗਈ ਸੀ। ਇਹ ਮੀਟਿੰਗ ਘੱਟੋ ਘੱਟ ਅੱਧਾ ਘੰਟਾ ਚੱਲੀ। ਇਸ ਮੀਟਿੰਗ ਦੌਰਾਨ ਦਿੱਲੀ ਦੇ ਸਾਬਕਾ ਡਿਪਟੀ ਸੀ.ਐਮ ਮਨੀਸ਼ ਸਿਸੋਦੀਆ ਅਤੇ ਪੰਜਾਬ ਦੇ ਸੀਐਮ ਭਗਵੰਤ ਮਾਨ ਵੀ ਮੌਜੂਦ ਰਹੇ।ਅਰਵਿੰਦ ਕੇਜਰੀਵਾਲ ਅਤੇ
ਸੀਐਮ ਮਾਨ ਨੇ ਮੀਟਿੰਗ ਖਤਮ ਹੋਂਣ ਤੋਂ ਬਾਅਦ ਮੀਡਿਆ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਚੋਣਾਂ ਵਿੱਚ ਸਾਢੇ ਸਾਰੇ ਵਰਕਰਾਂ ਨੇ ਬਹੁਤ ਮਿਹਨਤ ਕੀਤੀ। ਅਰਵਿੰਦ ਕੇਜਰੀਵੀਲ ਨੇ ਸਾਰੇ ਵਰਕਰਾਂ ਅਤੇ ਵਿਧਾਇਕਾਂ ਦਾ ਧੰਨਵਾਦ ਕੀਤਾ।
ਮੀਟਿੰਗ ਤੋਂ ਬਾਅਦ CM ਮਾਨ ਪੱਤਰਕਾਰਾਂ ਅੱਗੇ ਰੂਬਰੂ ਹੋਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ CM ਮਾਨ ਨੇ ਕਿਹਾ ਕਿ ਚੋਣਾਂ ਵਿੱਚ ਜਿੱਤ ਅਤੇ ਹਾਰ ਚਲਦੀ ਰਹਿੰਦੀ ਹੈ। ਸਾਡੇ ਵਰਕਰਾਂ ਨੇ ਤਨਦੇਹੀ ਨਾਲ ਚੋਣਾਂ ਲੜੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਸਾਡੇ ਸਾਥੀਆਂ ਨੇ ਦਿੱਲੀ ਵਿੱਚ ਬਹੁਤ ਮਿਹਨਤ ਕੀਤੀ ਸੀ ਅਤੇ ਸਾਰੇ ਮੰਤਰੀ ਅਤੇ ਵਿਧਾਇਕ ਇੱਥੇ ਪਹੁੰਚੇ। ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਮੀਟਿੰਗ ਵਿੱਚ ਆਏ ਸਨ। ਉਹਨਾਂ ਨੇ ਸਭ ਦਾ ਧੰਨਵਾਦ ਕੀਤਾ ਗਿਆ।
ਉਨ੍ਹਾਂ ਅੱਗੇ ਕਿਹਾ ਕਿ ਅਸੀਂ ਪੰਜਾਬ ਨੂੰ ਅਜਿਹਾ ਮਾਡਲ ਬਣਾਵਾਂਗੇ ਕਿ ਪੂਰਾ ਦੇਸ਼ ਇਸਨੂੰ ਦੇਖੇਗਾ। ਸਾਡੇ ਵਲੰਟੀਅਰ ਅਤੇ ਵਰਕਰ ਸਮਰਪਿਤ ਹਨ। ਪੰਜਾਬ ਹਰ ਲੜਾਈ ਵਿੱਚ ਸਭ ਤੋਂ ਅੱਗੇ ਰਹਿੰਦਾ ਹੈ। ਪੰਜਾਬ ਵਿੱਚ ਸਾਡੀ ਸਰਕਾਰ ਲੋਕਾਂ ਦੇ ਹਿੱਤ ਵਿੱਚ ਕੰਮ ਕਰ ਰਹੀ ਹੈ। ਭਾਵੇਂ ਉਹ ਬਿਜਲੀ ਹੋਵੇ, ਸਿੱਖਿਆ ਹੋਵੇ, ਡਾਕਟਰੀ ਹੋਵੇ ਜਾਂ ਸੜਕਾਂ ਦਾ ਨਿਰਮਾਣ ਹੋਵੇ। ਸਾਨੂੰ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦਾ ਕੰਮ ਕਰਨਾ ਪਵੇਗਾ। ਉੱਥੇ ਹੀ ਪ੍ਰਤਾਪ ਬਾਜਵਾ ਦੇ ਬਿਆਨਾਂ ਬਾਰੇ CM ਮਾਨ ਨੇ ਕਿਹਾ ਕਿ ਪ੍ਰਤਾਪ ਬਾਜਵਾ ਪਿਛਲੇ 3 ਸਾਲਾਂ ਤੋਂ ਇਹੀ ਕਹਿ ਰਹੇ ਹਨ। ਕਿਤੇ ਉਹ ਕਹਿੰਦੇ ਆ ਕਿ 40 ਸਾਡੇ ਸਪੰਰਕ ਵਿੱਚ ਹਨ ਅਤੇ ਕਦੇ ਕਹਿੰਦੇ ਆ ਕਿ 30 ਸਾਲ ਸਾਡੇ ਸਪੰਰਕ ਵਿੱਚ ਹਨ। ਪਹਿਲਾਂ ਪ੍ਰਤਾਪ ਬਾਜਵਾ ਜਾ ਕੇ ਆਪਣੇ ਵਿਧਾਇਕਾਂ ਨੂੰ ਗਿਣ ਲੈਣ।
ਜ਼ਿਕਰਯੋਗ ਹੈ ਕਿ ਦਿੱਲੀ ਵਿਧਾਨਸਭਾ ਚੋਣਾਂ ‘ਚ ਆਮ ਆਦਮੀ ਨੂੰ 70 ਵਿੱਚੋਂ 22 ਸੀਟਾਂ ਮਿਲੀਆਂ ਹਨ ਜਦਕਿ ਭਾਜਪਾ ਨੇ ਇੱਥੇ 48 ਸੀਟਾਂ ਜਿੱਤੀਆਂ ਹਨ। ਜਿਸ ਕਾਰਨ ਆਮ ਆਦਮੀ ਪਾਰਟੀ ਨੂੰ 10 ਸਾਲਾਂ ਲਈ ਸੱਤਾ ਤੋਂ ਹੱਥ ਧੋਣਾ ਪੈ ਗਿਆ।