New Delhi: ਇੱਕ ਮੁੜ੍ਹ ਤੋਂ ਦਿੱਲੀ-NCR ਦੇ ਸਕੂਲਾਂ ਵਿੱਚ ਬੰਬ ਦੀ ਧਮਕੀ ਮਿਲੀ ਹੈ। ਸਕੂਲਾਂ ਵਿੱਚ ਧਮਕੀ ਭਰੀ ਈਮੇਲ ਦੇਖ ਕੇ ਸਹਿਮ ਦਾ ਮਾਹੌਲ ਹੈ। ਧਮਕੀ ਮਿਲਣ ਤੋਂ ਬਾਅਦ ਸਕੂਲ ਪ੍ਰਸ਼ਾਸਨ ਵੱਲੋਂ ਪੁਲਸ ਨੂੰ ਸੂਚਨਾ ਦਿੱਤੀ ਗਈ। ਦਸ ਦਇਏ ਕਿ ਦਿੱਲੀ ਅਤੇ ਨੋਇਡਾ ਦੇ ਸਕੂਲਾਂ ਨੂੰ ਨਵੇਂ ਧਮਕੀ ਭਰੇ ਸੁਨੇਹਾ ਮਿਲਿਆ ਹੈ। ਇਸ ਦੌਰਾਨ ਪੁਲਸ ਮੌਕੇ ‘ਤੇ ਪੁੱਜੀ। ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਹਾਲਾਂਕਿ, ਇਹ ਅਜੇ ਪਤਾ ਨਹੀਂ ਲੱਗ ਸਕਿਆ ਹੈ ਕਿ ਧਮਕੀ ਕਿਸਨੇ ਭੇਜੀ ਹੈ। ਪੁਲਸ ਜਾਂਚ ਕਰ ਰਹੀ ਹੈ।
ਪੂਰਬੀ ਜ਼ਿਲ੍ਹੇ ਦਾ ਬੰਬ ਨਿਰੋਧਕ ਦਸਤਾ ਐਸਐਚਓ ਪਾਂਡਵ ਨਗਰ ਅਤੇ ਥਾਣਾ ਸਟਾਫ਼ ਦੇ ਨਾਲ ਸਕੂਲ ਪਹੁੰਚਿਆ। ਇਸ ਦੌਰਾਨ, ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਸਕੂਲ ਦੇ ਅਹਾਤੇ ਦੀ ਤਲਾਸ਼ੀ ਲਈ ਗਈ ਹੈ।
ਦੂਜੇ ਪਾਸੇ, ਨੋਇਡਾ ਦੇ ਐਕਸਪ੍ਰੈਸਵੇਅ ਥਾਣਾ ਖੇਤਰ ਦੇ ਸੈਕਟਰ 168 ਵਿੱਚ ਸਥਿਤ ਸ਼ਿਵ ਨਾਦਰ ਸਕੂਲ ਨੂੰ ਇੱਕ ਧਮਕੀ ਭਰਿਆ ਈ-ਮੇਲ ਮਿਲਿਆ ਹੈ। ਪੁਲਿਸ ਜਾਂਚ ਵਿੱਚ ਕੁਝ ਵੀ ਨਹੀਂ ਮਿਲਿਆ ਅਤੇ ਈਮੇਲ ਜਾਅਲੀ ਪਾਈ ਗਈ।
ਪੁਲਸ ਦੀ ਮੱਨਿਏ ਤਾਂ ਸ਼ਿਵ ਨਾਦਰ ਸਕੂਲ ਵਿੱਚ ਸਪੈਮ ਮੇਲ ਰਾਹੀਂ ਬੰਬ ਦੀ ਧਮਕੀ ਮਿਲਣ ‘ਤੇ, ਐਕਸਪ੍ਰੈਸਵੇਅ ਪੁਲਿਸ ਟੀਮ, ਬੰਬ ਸਕੁਐਡ, ਫਾਇਰ ਬ੍ਰਿਗੇਡ, ਡੌਗ ਸਕੁਐਡ ਅਤੇ ਬੀਡੀਡੀਐਸ ਟੀਮ ਤੁਰੰਤ ਸਾਰੀਆਂ ਥਾਵਾਂ ‘ਤੇ ਜਾਂਚ ਕਰ ਰਹੀ ਹੈ। ਸੀਨੀਅਰ ਪੁਲਿਸ ਅਧਿਕਾਰੀ ਮੌਕੇ ‘ਤੇ ਮੌਜੂਦ ਹਨ। ਸਾਈਬਰ ਟੀਮ ਵੱਲੋਂ ਈ-ਮੇਲ ਸਬੰਧੀ ਜਾਂਚ ਕੀਤੀ ਜਾ ਰਹੀ ਹੈ।
ਪੁਲਸ ਅਧਿਕਾਰੀਆਂ ਨੇ ਕਿਹਾ ਕਿ ਜਨਤਾ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਅਫ਼ਵਾਹਾਂ ਵੱਲ ਧਿਆਨ ਨਾ ਦੇਣ ਅਤੇ ਸੰਜਮ ਬਣਾਈ ਰੱਖਣ।