ਅਮਰੀਕਾ ਤੋਂ ਅੰਮ੍ਰਿਤਸਰ ਵਾਪਸ ਪਰਤੇ ਹਰਵਿੰਦਰ ਸਿੰਘ ਜਦੋਂ ਉਸ ਰਸਤੇ ਦਾ ਜ਼ਿਕਰ ਕਰਦਾ ਹੈ ਜਿਸ ਰਾਹੀਂ ਉਹ ਭਾਰਤ ਤੋਂ ਅਮਰੀਕਾ ਪਹੁੰਚਿਆ ਸੀ, ਤਾਂ ਓਸ ਨੂੰ ਆਦਮੀ ਗਸ਼ ਖਾਣ ਲੱਗ ਪੈਂਦਾ ਹੈ। ਕੀ ਚਮਕਡਦਮਕ ਵਾਲੇ ਅਮਰੀਕਾ ਵਿੱਚ ਬਿਨਾਂ ਰੂਕਾਵਟ ਜਾਣ ਦਾ ਇਹ ਹੀ ਇੱਕ ਤਰੀਕਾ ਹੈ?
ਪੰਜਾਬ ਦੇ ਹੁਸ਼ਿਆਰਪੁਰ ਦੇ ਰਹਿਣ ਵਾਲੇ ਹਰਵਿੰਦਰ ਸਿੰਘ ਦੀ ਇਹ ਕਿਸਮਤ ਸੀ। ਹਰਵਿੰਦਰ ਦੀ ਕਿਸ਼ਤੀ ਬੜੀ ਮੁਸ਼ਕਲ ਡੁੱਬਣ ਤੋਂ ਬਚ ਗਈ। ਉਸਨੇ ਪਨਾਮਾ ਦੇ ਬੀਆਬਾਨ ਜੰਗਲਾਂ ਵਿੱਚ ਮਰ ਚੁੱਕੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਖਿਆ, ਜੋ ਉਸ ਵਾਂਗੂਂ ਅਮਰੀਕੀ ਸੁਪਨੇ ਦਾ ਪਿੱਛਾ ਕਰ ਰਹੇ ਸਨ। ਕਈ ਵਾਰ ਪ੍ਰਵਾਸੀਆਂ ਨੂੰ ਸਮੁੰਦਰ ਵਿੱਚ ਡੁੱਬਦੇ ਵੀ ਦੇਖਿਆ। ਪਰ ਸਾਰੇ ਚੁੱਪ ਸਨ।
ਹੁਸ਼ਿਆਰਪੁਰ ਦੇ ਟਾਹਲੀ ਪਿੰਡ ਦਾ ਵਸਨੀਕ ਹਰਵਿੰਦਰ ਸਿੰਘ ਪਿਛਲੇ ਸਾਲ ਭਾਰਤ ਤੋਂ ਅਮਰੀਕਾ ਚਲਾ ਗਿਆ ਸੀ। ਮੀਡੀਆ ਰਿਪੋਰਟਾਂ ਅਨੁਸਾਰ, ਜੂਨ 2024 ਵਿੱਚ, ਹਰਵਿੰਦਰ ਅਤੇ ਉਸਦੀ ਪਤਨੀ ਕੁਲਜਿੰਦਰ ਕੌਰ ਨੇ ਇੱਕ ਵੱਡਾ ਫੈਸਲਾ ਕੀਤਾ।ਇਸ ਜੋੜੇ ਦਾ ਵਿਆਹ 13 ਸਾਲ ਪਹਿਲਾਂ ਹੋਇਆ ਸੀ। ਉਨ੍ਹਾਂ ਦੇ ਦੋ ਬੱਚੇ ਹਨ – ਇੱਕ 12 ਸਾਲ ਦਾ ਪੁੱਤਰ ਅਤੇ ਇੱਕ 11 ਸਾਲ ਦੀ ਧੀ।
ਪੰਜਾਬ ਵਿੱਚ ਇਸ ਪਰਿਵਾਰ ਦੀ ਜ਼ਿੰਦਗੀ ਉਤਰਾਅ-ਚੜ੍ਹਾਅ ਨਾਲ ਚੱਲ ਰਹੀ ਸੀ। ਪਰਿਵਾਰ ਦੁੱਧ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਸੀ। ਪਰਿਵਾਰ ਆਪਣੇ ਗੁਆਂਢੀਆਂ ਤੋਂ ਅਮਰੀਕੀ ਸੁਪਨੇ ਅਤੇ ਕੈਨੇਡੀਅਨ ਸੁਪਨੇ ਦੀਆਂ ਕਹਾਣੀਆਂ ਸੁਣਦਾ ਸੀ, ਅਤੇ ਉਹਨਾਂ ਨੂੰ ਸੁਪਨੇ ਨੂੰ ਪੂਰਾ ਕਰਨ ਲਈ ਪ੍ਰੇਰਿਤ ਕਰਦਾ ਸੀ। ਫਿਰ ਇੱਕ ਦਿਨ ਆਖ਼ਰਕਾਰ ਮੌਕਾ ਆ ਹੀ ਗਿਆ।
ਇਤਫ਼ਾਕ ਨਾਲ ਇੱਕ ਦਿਨ ਅਜਿਹਾ ਮੌਕਾ ਆਇਆ ਜਦੋਂ ਇੱਕ ਦੂਰ ਦੇ ਰਿਸ਼ਤੇਦਾਰ ਨੇ 42 ਲੱਖ ਰੁਪਏ ਦੇ ਬਦਲੇ ਹਰਵਿੰਦਰ ਨੂੰ 15 ਦਿਨਾਂ ਲਈ ਕਾਨੂੰਨੀ ਤੌਰ ‘ਤੇ ਅਮਰੀਕਾ ਲਿਜਾਣ ਦੀ ਪੇਸ਼ਕਸ਼ ਕੀਤੀ। ਇਹ ਡੰਕੀ ਵਾਲਾ ਰਸਤਾ ਨਹੀਂ ਸੀ ਸਗੋਂ ਇੱਕ ਜਾਇਜ਼ ਰਸਤਾ ਸੀ। ਹਰਵਿੰਦਰ ਕਿਸੇ ਵੀ ਕੀਮਤ ‘ਤੇ ਇਸ ਮੌਕੇ ਦਾ ਫਾਇਦਾ ਉਠਾਉਣਾ ਚਾਹੁੰਦਾ ਸੀ। ਉਸਨੇ ਆਪਣੀ ਪਤਨੀ ਨੂੰ ‘ਚੰਗੀ ਜ਼ਿੰਦਗੀ’ ਦਾ ਭਰੋਸਾ ਦਿੱਤਾ ਅਤੇ ਆਪਣੀ ਸਿਰਫ਼ ਇੱਕ ਏਕੜ ਜ਼ਮੀਨ ਗਿਰਵੀ ਰੱਖ ਦਿੱਤੀ ਅਤੇ ਉੱਚ ਵਿਆਜ ਦਰ ‘ਤੇ ਕਰਜ਼ਾ ਲਿਆ।
ਹਰਵਿੰਦਰ ਸਿੰਘ ਦਾ ਅਮਰੀਕਾ ਦੌਰਾ ਏਜੰਟ ਨੂੰ 42 ਲੱਖ ਰੁਪਏ ਦੀ ਮੋਟੀ ਰਕਮ ਦੇਣ ਤੋਂ ਬਾਅਦ ਸ਼ੁਰੂ ਹੋਇਆ, ਜੋ ਕਿ ਅੱਧੇ ਕਰੋੜ ਤੋਂ ਸਿਰਫ਼ ਕੁਜ ਹੀ ਘੱਟ ਸੀ।
ਭਾਰਤ ਤੋਂ ਅਮਰੀਕਾ ਜਾਣ ਲਈ, ਹਰਵਿੰਦਰ ਸਿੰਘ ਪਹਿਲਾਂ 1. ਕਤਰ, ਫਿਰ 2. ਬ੍ਰਾਜ਼ੀਲ, ਫਿਰ 3. ਪੇਰੂ, ਫਿਰ 4. ਕੋਲੰਬੀਆ, ਫਿਰ 5. ਪਨਾਮਾ, ਫਿਰ 6. ਨਿਕਾਰਾਗੁਆ ਅਤੇ ਫਿਰ 7. ਮੈਕਸੀਕੋ ਗਿਆ।
ਇਸ ਤੋਂ ਬਾਅਦ ਉਹ ਮੈਕਸੀਕੋ ਤੋਂ ਸਰਹੱਦ ਪਾਰ ਕਰਕੇ ਅਮਰੀਕਾ ਪਹੁੰਚਣ ਵਿੱਟ ਸਫਲ ਰਿਹਾ
ਹਰਵਿੰਦਰ ਨੇ ਦਸਿਆ ਕਿ “ਅਸੀਂ ਪਹਾੜੀਆਂ ਪਾਰ ਕੀਤੀਆਂ। ਇੱਕ ਕਿਸ਼ਤੀ, ਜੋ ਸਾਨੂੰ ਹੋਰ ਵਿਅਕਤੀਆਂ ਦੇ ਨਾਲ ਲੈ ਜਾ ਰਹੀ ਸੀ, ਸਮੁੰਦਰ ਵਿੱਚ ਡੁੱਬਣ ਵਾਲੀ ਸੀ, ਪਰ ਅਸੀਂ ਬਚ ਗਏ,”।
ਹਰਵਿੰਦਰ ਸਿੰਘ ਨੇ ਕਿਹਾ ਕਿ ਉਸਨੇ ਪਨਾਮਾ ਦੇ ਜੰਗਲਾਂ ਵਿੱਚ ਇੱਕ ਮ੍ਰਿਤਕ ਵਿਅਕਤੀ ਅਤੇ ਸਮੁੰਦਰ ਵਿੱਚ ਡੁੱਬਿਆ ਇੱਕ ਵਿਅਕਤੀ ਦੇਖਿਆ।
ਹਰਵਿੰਦਰ ਆਪਣੇ ਏਜੰਟ ਦੇ ਵਿਸ਼ਵਾਸਘਾਤ ਦੀ ਕਹਾਣੀ ਦੱਸਦੇ ਹੋਏ ਕਹਿੰਦਾ ਹੈ ਕਿ ਉਸਦੇ ਟ੍ਰੈਵਲ ਏਜੰਟ ਨੇ ਉਸਨੂੰ ਵਾਅਦਾ ਕੀਤਾ ਸੀ ਕਿ ਉਸਨੂੰ ਪਹਿਲਾਂ ਯੂਰਪ ਅਤੇ ਫਿਰ ਮੈਕਸੀਕੋ ਲਿਜਾਇਆ ਜਾਵੇਗਾ। ਇਸ ਯਾਤਰਾ ‘ਤੇ 42 ਲੱਖ ਰੁਪਏ ਖਰਚ ਆਏ।
ਹਰਵਿੰਦਰ ਸਫ਼ਰ ਦੀਆਂ ਮੁਸ਼ਕਲਾਂ ਨੂੰ ਇਸ ਤਰ੍ਹਾਂ ਬਿਆਨ ਕਰਦਾ ਹੈ, “ਕਦੇ-ਕਦੇ ਸਾਨੂੰ ਖਾਣ ਲਈ ਚੌਲ ਮਿਲਦੇ ਸਨ, ਅਤੇ ਕਈ ਵਾਰ ਕੁਝ ਵੀ ਨਹੀਂ। ਕਈ ਵਾਰ ਸਾਨੂੰ ਸਿਰਫ਼ ਬਿਸਕੁਟਾਂ ‘ਤੇ ਹੀ ਗੁਜ਼ਾਰਾ ਕਰਨਾ ਪੈਂਦਾ ਸੀ।”
ਉਹ ਟਾਇਲਟ ਦਾ ਦਰਵਾਜ਼ਾ ਖੋਲ੍ਹਦਾ ਸੀ ਅਤੇ ਮੈਨੂੰ ਅੰਦਰ ਧੱਕਦਾ ਸੀ।
ਅਮਰੀਕਾ ਤੋਂ ਵਾਪਸੀ ਦੀ ਦੁਖਦਾਈ ਕਹਾਣੀ ਸੁਣਾਉਂਦੇ ਹੋਏ, ਹਰਵਿੰਦਰ ਸਿੰਘ ਕਹਿੰਦਾ ਹੈ ਕਿ 40 ਘੰਟਿਆਂ ਤੱਕ ਸਾਨੂੰ ਹੱਥਕੜੀਆਂ ਲਗਾਈਆਂ ਗਈਆਂ, ਸਾਡੇ ਪੈਰਾਂ ਨੂੰ ਸੰਗਲਾਂ ਨਾਲ ਬੰਨ੍ਹਿਆ ਗਿਆ ਅਤੇ ਸਾਨੂੰ ਆਪਣੀਆਂ ਸੀਟਾਂ ਤੋਂ ਇੱਕ ਇੰਚ ਵੀ ਨਹੀਂ ਹਿੱਲਣ ਦਿੱਤਾ ਗਿਆ। ਵਾਰ-ਵਾਰ ਬੇਨਤੀ ਕਰਨ ਤੋਂ ਬਾਅਦ, ਸਾਨੂੰ ਆਪਣੇ ਆਪ ਨੂੰ ਵਾਸ਼ਰੂਮ ਵਿੱਚ ਘਿਸਟ ਕੇ ਜਾਣ ਦੀ ਇਜਾਜ਼ਤ ਦਿੱਤੀ ਗਈ। ਜਹਾਜ਼ ਵਿੱਚ ਮੌਜੂਦ ਸਟਾਫ਼ ਟਾਇਲਟ ਦਾ ਦਰਵਾਜ਼ਾ ਖੋਲ੍ਹਦਾ ਅਤੇ ਸਾਨੂੰ ਅੰਦਰ ਧੱਕਦਾ।
ਵਾਪਸੀ ਨੂੰ “ਨਰਕ ਤੋਂ ਵੀ ਭੈੜਾ” ਅਨੁਭਵ ਦੱਸਦੇ ਹੋਏ, ਹਰਵਿੰਦਰ ਨੇ ਕਿਹਾ ਕਿ ਉਹ 40 ਘੰਟਿਆਂ ਤੱਕ ਠੀਕ ਤਰ੍ਹਾਂ ਨਹੀਂ ਖਾ ਸਕਿਆ। “ਉਨ੍ਹਾਂ ਨੇ ਸਾਨੂੰ ਹੱਥਕੜੀਆਂ ਲਗਾ ਕੇ ਖਾਣ ਲਈ ਮਜਬੂਰ ਕੀਤਾ। ਅਸੀਂ ਸੁਰੱਖਿਆ ਕਰਮਚਾਰੀਆਂ ਨੂੰ ਕੁਝ ਮਿੰਟਾਂ ਲਈ ਹੱਥਕੜੀਆਂ ਹਟਾਉਣ ਲਈ ਬੇਨਤੀ ਕੀਤੀ, ਪਰ ਕਿਸੇ ਨੇ ਨਹੀਂ ਸੁਣੀ। ਯਾਤਰਾ ਨਾ ਸਿਰਫ਼ ਸਰੀਰਕ ਤੌਰ ‘ਤੇ ਦਰਦਨਾਕ ਸੀ ਸਗੋਂ ਮਾਨਸਿਕ ਤੌਰ ‘ਤੇ ਵੀ ਥਕਾ ਦੇਣ ਵਾਲੀ ਸੀ। ਹਾਲਾਂਕਿ, ਹਰਵਿੰਦਰ ਨੇ ਕਿਹਾ ਕਿ ਇੱਕ ‘ਦਿਆਲੂ’ ਚਾਲਕ ਦਲ ਦੇ ਮੈਂਬਰ ਨੇ ਉਨ੍ਹਾਂ ਨੂੰ ਫਲ ਖਾਣ ਦਿੱਤੇ।”
ਮੀਡੀਆ ਚ ਛਪੀਆੰ ਰਿਪੋਰਟਾਂ ਦੇ ਅਨੁਸਾਰ, ਹਰਵਿੰਦਰ ਦੀ ਪਤਨੀ ਕੁਲਜਿੰਦਰ ਕਹਿੰਦੀ ਹੈ ਕਿ ਉਸਦਾ ਪਤੀ ਇਸ ਮੁਸ਼ਕਲ ਲਈ ਬਿਲਕੁਲ ਵੀ ਤਿਆਰ ਨਹੀਂ ਸੀ। ਪਰ ਉਸਨੂੰ 8 ਮਹੀਨਿਆਂ ਲਈ ਮੋਹਰੇ ਵਾਂਗ ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ ਘੁੰਮਾਇਆ ਗਿਆ। ਜੋ ਕਦੇ ਅਮਰੀਕਾ ਨਹੀਂ ਪਹੁੰਚ ਸਕਿਆ। ਹਰਜਿੰਦਰ ਲਗਾਤਾਰ ਵੀਡੀਓ ਬਣਾਉਂਦਾ ਰਹਿੰਦਾ ਸੀ ਅਤੇ ਆਪਣੀ ਪਤਨੀ ਨੂੰ ਭੇਜਦਾ ਰਹਿੰਦਾ ਸੀ। ਕੁਲਜਿੰਦਰ ਕਹਿੰਦੀ ਹੈ ਕਿ ਉਸਨੇ ਆਖਰੀ ਵਾਰ ਆਪਣੇ ਪਤੀ ਨਾਲ 15 ਜਨਵਰੀ ਨੂੰ ਗੱਲ ਕੀਤੀ ਸੀ।
ਕੁਲਜਿੰਦਰ ਨੇ ਖੁਲਾਸਾ ਕੀਤਾ ਕਿ ਏਜੰਟ ਨੇ ਹਰਵਿੰਦਰ ਦੇ ਸਫ਼ਰ ਦੇ ਹਰ ਪੜਾਅ ‘ਤੇ ਪੈਸੇ ਵਸੂਲੇ। ਢਾਈ ਮਹੀਨੇ ਪਹਿਲਾਂ, ਜਦੋਂ ਹਰਵਿੰਦਰ ਗੁਆਟੇਮਾਲਾ ਵਿੱਚ ਸੀ, ਉਸਨੇ ਏਜੰਟ ਨੂੰ 10 ਲੱਖ ਰੁਪਏ ਦਿੱਤੇ ਸਨ। ਹਰਵਿੰਦ ਦੇ ਮਾਪੇ ਅਜੇ ਵੀ ਪਿੰਡ ਵਿੱਚ ਖੇਤੀ ਕਰਦੇ ਹਨ।
ਇੱਕ ਹੋਰ ਪ੍ਰਵਾਸੀ ਨੇ ਅਮਰੀਕਾ ਪਹੁੰਚਣ ਲਈ ਡੰਕੀ ਵਾਲੇ ਰਸਤੇ ਬਾਰੇ ਗੱਲ ਕੀਤੀ।
ਇਸ ਆਦਮੀ ਨੇ ਕਿਹਾ ਕਿ ਰਸਤੇ ਵਿੱਚ ਉਸਦੇ 30,000-35,000 ਰੁਪਏ ਦੇ ਕੱਪੜੇ ਚੋਰੀ ਹੋ ਗਏ। ਇਸ ਵਿਅਕਤੀ ਨੇ ਕਿਹਾ ਕਿ ਉਸਨੂੰ ਪਹਿਲਾਂ ਇਟਲੀ ਅਤੇ ਫਿਰ ਲਾਤੀਨੀ ਅਮਰੀਕਾ ਲਿਜਾਇਆ ਗਿਆ। ਉਸ ਆਦਮੀ ਨੇ ਕਿਹਾ ਕਿ ਉਸਨੂੰ 15 ਘੰਟੇ ਲੰਬੀ ਕਿਸ਼ਤੀ ਦੀ ਸਵਾਰੀ ਕਰਨੀ ਪਈ ਅਤੇ 40-45 ਕਿਲੋਮੀਟਰ ਪੈਦਲ ਚੱਲਣਾ ਪਿਆ।
ਉਸਨੇ ਕਿਹਾ, “ਅਸੀਂ 17-18 ਪਹਾੜੀਆਂ ਪਾਰ ਕੀਤੀਆਂ। ਜੇ ਕੋਈ ਫਿਸਲ ਜਾਂਦਾ, ਤਾਂ ਬਚਣ ਦੀ ਕੋਈ ਸੰਭਾਵਨਾ ਨਹੀਂ ਸੀ। ਅਸੀਂ ਬਹੁਤ ਕੁਝ ਦੇਖਿਆ। ਜੇ ਕੋਈ ਜ਼ਖਮੀ ਹੋ ਜਾਂਦਾ, ਤਾਂ ਉਸਨੂੰ ਮਰਨ ਲਈ ਛੱਡ ਦਿੱਤਾ ਜਾਂਦਾ ਸੀ। ਅਸੀਂ ਲਾਸ਼ਾਂ ਦੇਖੀਆਂ।”
ਅੰਮ੍ਰਿਤਸਰ ਹਵਾਈ ਅੱਡੇ ‘ਤੇ, ਇਨ੍ਹਾਂ ਪ੍ਰਵਾਸੀਆਂ ਤੋਂ ਪੰਜਾਬ ਪੁਲਸ, ਕੁਝ ਹੋਰ ਰਾਜ ਏਜੰਸੀਆਂ ਅਤੇ ਕੇਂਦਰੀ ਖੁਫੀਆ ਏਜੰਸੀਆਂ ਦੁਆਰਾ ਹਵਾਈ ਅੱਡੇ ਦੇ ਟਰਮੀਨਲ ਇਮਾਰਤ ਦੇ ਅੰਦਰ ਲੰਬੇ ਸਮੇਂ ਤੱਕ ਪੁੱਛਗਿੱਛ ਕੀਤੀ ਗਈ। ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਸਦਾ ਕੋਈ ਅਪਰਾਧਿਕ ਰਿਕਾਰਡ ਹੈ ਜਾਂ ਨਹੀਂ।
ਤੁਹਾਨੂੰ ਦੱਸ ਦੇਈਏ ਕਿ ਅਮਰੀਕਾ ਨੇ 104 ਭਾਰਤੀ ਪ੍ਰਵਾਸੀਆਂ ਨੂੰ ਅਜਿਹੇ ਸਮੇਂ ਵਾਪਸ ਭੇਜ ਦਿੱਤਾ ਹੈ ਜਦੋਂ ਪ੍ਰਧਾਨ ਮੰਤਰੀ ਮੋਦੀ ਦਾ ਵਾਸ਼ਿੰਗਟਨ ਦੌਰਾ ਜਲਦੀ ਹੀ ਪ੍ਰਸਤਾਵਿਤ ਹੈ। ਇਸ ਸਮੇਂ ਦੌਰਾਨ, ਉਹ ਰਾਸ਼ਟਰਪਤੀ ਟਰੰਪ ਨਾਲ ਕਈ ਮੁੱਦਿਆਂ ‘ਤੇ ਚਰਚਾ ਕਰਨ ਜਾ ਰਹੇ ਹਨ, ਜਿਸ ਵਿੱਚ ਗੈਰ-ਕਾਨੂੰਨੀ ਇਮੀਗ੍ਰੇਸ਼ਨ ਵੀ ਸ਼ਾਮਲ ਹੈ।