ਗੁਰਦਾਸਪੁਰ, 5 ਫਰਵਰੀ (ਹਿੰ. ਸ.)। ਗੁਰਦਾਸਪੁਰ ’ਚ ਉਸ ਵੇਲੇ ਸਨਸਨੀ ਫੇਲ ਗਈ ਜਦ ਕੁਝ ਰਾਹਗੀਰਾ ਵਲੋ ਸ਼ਹਿਰ ਦੇ ਮੁੱਖ ਨਿਕਾਸੀ ਨਾਲੇ ਵਿੱਚ ਤੈਰਦੀ ਹੋਈ ਕਿਸੇ ਅਣਪਛਾਤੇ ਵਿਕਅਤੀ ਦੀ ਲਾਸ਼ ਦੇਖੀ ਗਈ। ਸਥਾਨਕ ਲੋਕਾਂ ਵਲੋਂ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ ਤਾਂ ਪੁਲਿਸ ਵਲੋ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਗੰਦੇ ਨਾਲੇ ਵਿੱਚੋਂ ਬਾਹਰ ਕੱਢਿਆ ਗਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।ਮੌਕੇ ਤੇ ਪਹੁੰਚੇ ਥਾਣਾ ਸਿਟੀ ਗੁਰਦਾਸਪੁਰ ਦੇ ਐਸਐਚ ਓ ਗੁਰਮੀਤ ਸਿੰਘ ਨੇ ਦੱਸਿਆ ਕਿ ਗੁਰਦਾਸਪੁਰ ਦੇ ਮੇਹਰਚੰਦ ਰੋਡ ਤੇ ਸਥਿਤ ਡਰੇਨ ਵਿੱਚੋਂ ਵਿਅਕਤੀ ਦੀ ਲਾਸ਼ ਮਿਲੀ ਹੈ ਜਿਸ ਦੀ ਉਮਰ 45 ਸਾਲ ਦੇ ਕਰੀਬ ਹੈ। ਉਸਦੀ ਜੇਬ ਵਿੱਚੋਂ ਭਜਨ ਮੰਡਲੀ ਦਾ ਕਾਰਡ ਮਿਲਿਆ ਹੈ। ਪੁਲਿਸ ਅਧਿਕਾਰੀ ਮੁਤਾਬਕ ਪਹਿਰਾਵੇ ਤੋਂ ਇਹ ਵਿਅਕਤੀ ਬੈਂਡਬਾਜੇ ਦਾ ਕੰਮ ਕਰਨ ਵਾਲਾ ਲੱਗਦਾ ਹੈ ਤੇ ਸ਼ਾਇਦ ਦੇਰ ਰਾਤ ਕਿਸੇ ਵਿਆਹ ਸਮਾਗਮ ਤੋਂ ਵਾਪਸ ਆਉਂਦੇ ਨਿਕਾਸੀ ਨਾਲੇ ਵਿੱਚ ਡਿੱਗ ਗਿਆ ਹੋਵੇਗਾ ਪਰ ਕਿੰਨਾ ਹਾਲਾਤਾਂ ਵਿੱਚ ਨਾਲੇ ਵਿੱਚ ਡਿੱਗਿਆ ਸੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤਾ ਹੈ।
ਹਿੰਦੂਸਥਾਨ ਸਮਾਚਾਰ