ਨਵੀਂ ਦਿੱਲੀ, 4 ਫਰਵਰੀ (ਹਿੰ.ਸ.)। ਘਰੇਲੂ ਸ਼ੇਅਰ ਬਾਜ਼ਾਰ ਵਿੱਚ ਅੱਜ ਸ਼ੁਰੂਆਤੀ ਕਾਰੋਬਾਰ ਤੋਂ ਤੇਜ਼ੀ ਦਾ ਰੁਝਾਨ ਬਣਿਆ ਹੋਇਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਟੈਰਿਫ ਵਾਰ ’ਚ ਨਰਮੀ ਦੇ ਸੰਕੇਤ ਮਿਲਣ ਤੋਂ ਬਾਅਦ ਗਲੋਬਰ ਬਾਜ਼ਾਰ ਵਿੱਚ ਉਤਸ਼ਾਹ ਦੇ ਕਾਰਨ ਘਰੇਲੂ ਸ਼ੇਅਰ ਬਾਜ਼ਾਰ ਨੇ ਵੀ ਅੱਜ ਮਜ਼ਬੂਤੀ ਨਾਲ ਕਾਰੋਬਾਰ ਕਰਨਾ ਸ਼ੁਰੂ ਕੀਤਾ। ਬਾਜ਼ਾਰ ਖੁੱਲ੍ਹਦੇ ਹੀ ਖਰੀਦਦਾਰੀ ਸਮਰਥਨ ਕਾਰਨ ਸੈਂਸੈਕਸ ਅਤੇ ਨਿਫਟੀ ਦੋਵੇਂ ਸੂਚਕਾਂਕ ’ਚ ਤੇਜ਼ੀ ਆ ਗਈ। ਹਾਲਾਂਕਿ, ਕਾਰੋਬਾਰ ਦੇ ਪਹਿਲੇ ਅੱਧੇ ਘੰਟੇ ਬਾਅਦ ਮੁਨਾਫਾ ਬੁਕਿੰਗ ਸ਼ੁਰੂ ਹੋਣ ਕਰਕੇ ਦੋਵੇਂ ਸੂਚਕਾਂਕਾਂ ਵਿੱਚ ਥੋੜ੍ਹੀ ਗਿਰਾਵਟ ਵੀ ਦੇਖਣ ਨੂੰ ਮਿਲੀ। ਕਾਰੋਬਾਰ ਦੌਰਾਨ ਫਿਲਹਾਲ ਪਹਿਲੇ ਸੈਂਸੈਕਸ 285.47 ਅੰਕ ਭਾਵ 0.37 ਫੀਸਦੀ ਦੀ ਮਜ਼ਬੂਤੀ ਨਾਲ 77,472.21 ਅੰਕ ਦੇ ਪੱਧਰ ’ਤੇ ਅਤੇ ਨਿਫਟੀ 78.80 ਅੰਕ ਭਾਵ 0.34 ਫੀਸਦੀ ਦੀ ਮਜ਼ਬੂਤੀ ਨਾਲ 23,439.85 ਅੰਕ ਦੇ ਪੱਧਰ ’ਤੇ ਕਾਰੋਬਾਰ ਕਰ ਰਿਹਾ ਸੀ।
ਸ਼ੁਰੂਆਤੀ ਘੰਟੇ ਦੇ ਕਾਰੋਬਾਰ ਤੋਂ ਬਾਅਦ ਸ਼ੇਅਰ ਬਾਜ਼ਾਰ ਦੇ ਦਿੱਗਜ਼ ਸ਼ੇਅਰਾਂ ਵਿੱਚੋਂ ਹਿੰਡਾਲਕੋ ਇੰਡਸਟਰੀਜ਼, ਟਾਟਾ ਮੋਟਰਜ਼, ਓਐਨਜੀਸੀ, ਭਾਰਤ ਇਲੈਕਟ੍ਰਾਨਿਕਸ ਅਤੇ ਲਾਰਸਨ ਐਂਡ ਟੂਬਰੋ ਦੇ ਸ਼ੇਅਰ 3.08 ਫੀਸਦੀ ਤੋਂ ਲੈ ਕੇੇ 2.13 ਫੀਸਦੀ ਦੀ ਮਜ਼ਬੂਤੀ ਦੇ ਨਾਲ ਕਾਰੋਬਾਰ ਕਰ ਰਹੇ ਸਨ। ਦੂਜੇ ਪਾਸੇ ਟ੍ਰੇਂਟ ਲਿਮਟਿਡ, ਭਾਰਤੀ ਏਅਰਟੈੱਲ, ਅਪੋਲੋ ਹਸਪਤਾਲ, ਪਾਵਰ ਗਰਿੱਡ ਕਾਰਪੋਰੇਸ਼ਨ ਅਤੇ ਹਿੰਦੁਸਤਾਨ ਯੂਨੀਲੀਵਰ ਦੇ ਸ਼ੇਅਰ 5.32 ਫੀਸਦੀ ਤੋਂ 1.12 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰਦੇ ਵੇਖੇ ਗਏ। ਇਸੇ ਤਰ੍ਹਾਂ ਸੈਂਸੈਕਸ ’ਚ ਸ਼ਾਮਲ 30 ਸ਼ੇਅਰਾਂ ਵਿੱਚੋਂ 21 ਸ਼ੇਅਰ ਖਰੀਦਦਾਰੀ ਦੇ ਸਮਰਥਨ ਨਾਲ ਹਰੇ ਨਿਸ਼ਾਨ ਵਿੱਚ ਰਹੇ। ਦੂਜੇ ਪਾਸੇ ਵਿਕਰੀ ਦੇ ਦਬਾਅ ਕਾਰਨ 9 ਸ਼ੇਅਰ ਲਾਲ ਨਿਸ਼ਾਨ ‘ਤੇ ਕਾਰੋਬਾਰ ਕਰ ਰਹੇ ਸਨ। ਜਦੋਂ ਕਿ ਨਿਫਟੀ ਵਿੱਚ ਸ਼ਾਮਲ 50 ਸ਼ੇਅਰਾਂ ਵਿੱਚੋਂ 35 ਸ਼ੇਅਰ ਹਰੇ ਨਿਸ਼ਾਨ ਵਿੱਚ ਅਤੇ 15 ਸ਼ੇਅਰ ਲਾਲ ਨਿਸ਼ਾਨ ਵਿੱਚ ਕਾਰੋਬਾਰ ਕਰਦੇ ਵੇਖੇ ਗਏ।
ਬੀਐਸਈ ਦਾ ਸੈਂਸੈਕਸ ਅੱਜ 500.86 ਅੰਕਾਂ ਦੀ ਤੇਜ਼ੀ ਨਾਲ 77,687.60 ਅੰਕਾਂ ‘ਤੇ ਖੁੱਲ੍ਹਿਆ। ਜਿਵੇਂ ਹੀ ਕਾਰੋਬਾਰ ਸ਼ੁਰੂ ਹੋਇਆ, ਖਰੀਦਦਾਰੀ ਸਮਰਥਨ ਕਾਰਨ ਪਹਿਲੇ ਅੱਧੇ ਘੰਟੇ ਦੇ ਅੰਦਰ ਸੂਚਕਾਂਕ 77,951.81 ਅੰਕਾਂ ‘ਤੇ ਪਹੁੰਚ ਗਿਆ। ਹਾਲਾਂਕਿ, ਇਸ ਤੋਂ ਬਾਅਦ, ਮੁਨਾਫਾ ਬੁਕਿੰਗ ਕਾਰਨ ਇਸ ਸੂਚਕਾਂਕ ਦੀ ਗਤੀ ਵਿੱਚ ਥੋੜ੍ਹੀ ਗਿਰਾਵਟ ਆਈ।
ਸੈਂਸੈਕਸ ਵਾਂਗ, ਐਨਐਸਈ ਦੇ ਨਿਫਟੀ ਨੇ ਅੱਜ 148.85 ਅੰਕਾਂ ਦੀ ਮਜ਼ਬੂਤੀ ਨਾਲ 23,509.90 ਦੇ ਪੱਧਰ ‘ਤੇ ਕਾਰੋਬਾਰ ਕਰਨਾ ਸ਼ੁਰੂ ਕੀਤਾ। ਬਾਜ਼ਾਰ ਖੁੱਲ੍ਹਣ ਤੋਂ ਬਾਅਦ, ਖਰੀਦਦਾਰੀ ਦੇ ਸਮਰਥਨ ਨਾਲ ਸੂਚਕਾਂਕ 23,582 ਅੰਕਾਂ ‘ਤੇ ਪਹੁੰਚ ਗਿਆ, ਪਰ ਇਸ ਤੋਂ ਬਾਅਦ ਮੁਨਾਫਾ ਬੁਕਿੰਗ ਕਾਰਨ ਇਸ ਸੂਚਕਾਂਕ ਦੀ ਗਤੀ ਵਿੱਚ ਵੀ ਗਿਰਾਵਟ ਆਈ।
ਇਸ ਤੋਂ ਪਹਿਲਾਂ ਆਖਰੀ ਕਾਰੋਬਾਰੀ ਦਿਨ ਸੋਮਵਾਰ ਨੂੰ ਸੈਂਸੈਕਸ 319.22 ਅੰਕ ਯਾਨੀ 0.41 ਫੀਸਦੀ ਦੀ ਕਮਜ਼ੋਰੀ ਦੇ ਨਾਲ 77,186.74 ਅੰਕਾਂ ‘ਤੇ ਅਤੇ ਨਿਫਟੀ 121.10 ਅੰਕ ਯਾਨੀ 0.52 ਫੀਸਦੀ ਦੀ ਗਿਰਾਵਟ ਨਾਲ 23,361.05 ਅੰਕਾਂ ‘ਤੇ ਬੰਦ ਹੋਇਆ ਸੀ।
ਹਿੰਦੂਸਥਾਨ ਸਮਾਚਾਰ