ਦੇਸ਼ ਦਾ ਆਮ ਬਜਟ 2025-26 ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ਵਿੱਚ ਪੇਸ਼ ਕੀਤਾ। ਇਸ ਵਿੱਚ ਰੱਖਿਆ ਖੇਤਰ ਨੂੰ ਇੱਕ ਵੱਡਾ ਤੋਹਫ਼ਾ ਮਿਲਿਆ। ਇਸ ਵਾਰ ਮੋਦੀ ਸਰਕਾਰ ਨੇ ਰੱਖਿਆ ਬਜਟ ਵਧਾ ਦਿੱਤਾ ਹੈ। ਇਸ ਵਾਰ ਰੱਖਿਆ ਖੇਤਰ ਨੂੰ ਪਿਛਲੀ ਵਾਰ ਦੇ ਮੁਕਾਬਲੇ ਬਜਟ ਵਿੱਚ 35-36 ਹਜ਼ਾਰ ਕਰੋੜ ਰੁਪਏ ਜ਼ਿਆਦਾ ਮਿਲੇ ਹਨ।
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਰੱਖਿਆ ਖੇਤਰ ਲਈ ਵੱਡਾ ਐਲਾਨ ਕੀਤਾ। ਵਿੱਤੀ ਸਾਲ 2025-26 ਵਿੱਚ, ਸਰਕਾਰ ਰੱਖਿਆ ਖੇਤਰ ‘ਤੇ 4,91,732 ਕਰੋੜ ਰੁਪਏ ਖਰਚ ਕਰੇਗੀ। ਕੇਂਦਰ ਦੀ ਮੋਦੀ ਸਰਕਾਰ ਨੇ ਰੱਖਿਆ ਖੇਤਰ ਦੇ ਬਜਟ ਨੂੰ ਵਧਾ ਕੇ ਦੇਸ਼ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ‘ਤੇ ਧਿਆਨ ਕੇਂਦਰਿਤ ਕੀਤਾ।
ਵਿੱਤੀ ਸਾਲ ਦਾ ਰੱਖਿਆ ਬਜਟ
2025-26 4,91,732 ਕਰੋੜ ਰੁਪਏ
2024-25 4,56,722 ਕਰੋੜ ਰੁਪਏ (ਸੋਧਿਆ ਅਨੁਮਾਨ)
2024-25 4,54,773 ਕਰੋੜ ਰੁਪਏ (ਬਜਟ ਅਨੁਮਾਨ)