ਲੁਧਿਆਣਾ, 01 ਫਰਵਰੀ (ਹਿੰ. ਸ.)।ਸ਼ੁੱਕਰਵਾਰ ਦੀ ਰਾਤ ਲੁਧਿਆਣਾ ਦੀ ਕੇਂਦਰੀ ਜੇਲ੍ਹ ’ਚ ਹੰਗਾਮਾ ਹੋ ਗਿਆ। ਕੈਦੀਆਂ ਨੇ ਇੱਕ ਕੈਦੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਹਮਲਾਵਰਾਂ ਨੇ ਉਸ ਦੇ ਸਿਰ ‘ਤੇ ਕੜਿਆਂ ਅਤੇ ਗਿਲਾਸ ਨਾਲ ਹਮਲਾ ਕੀਤਾ। ਜੇਲ ਸਟਾਫ਼ ਖੂਨ ਨਾਲ ਲੱਥਪੱਥ ਕੈਦੀ ਨੂੰ ਸਿਵਲ ਹਸਪਤਾਲ ਲੈ ਕੇ ਆਇਆ ਜਿੱਥੇ ਡਾਕਟਰਾਂ ਨੇ ਉਸ ਦੇ ਸਿਰ ‘ਤੇ 8 ਟਾਂਕੇ ਲਗਾਏ।ਜ਼ਖਮੀ ਕੈਦੀ ਦਾ ਨਾਂ ਹਰਦੀਪ ਸਿੰਘ ਹੈ ਜੋ ਗੁਰੂ ਅਰਜਨ ਦੇਵ ਨਗਰ ਦਾ ਰਹਿਣ ਵਾਲਾ ਹੈ। ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।ਜਾਣਕਾਰੀ ਅਨੁਸਾਰ ਤਾਜਪੁਰ ਰੋਡ ‘ਤੇ ਸਥਿਤ ਕੇਂਦਰੀ ਜੇਲ੍ਹ ‘ਚ ਨਜ਼ਰਬੰਦ ਹਰਦੀਪ ‘ਤੇ 8 ਤੋਂ 10 ਕੈਦੀਆਂ ਨੇ ਹਮਲਾ ਕਰ ਦਿੱਤਾ। ਜ਼ਖ਼ਮੀ ਹਰਦੀਪ ਸਿੰਘ ਨੇ ਦੱਸਿਆ ਕਿ ਉਹ ਸਮਰਾਲਾ ਚੌਕ ਨੇੜੇ ਗੁਰੂ ਅਰਜੁਨ ਦੇਵ ਨਗਰ ਰਹਿੰਦਾ ਹੈ। ਹਮਲੇ ਦੌਰਾਨ ਉਸ ਦੇ ਸਿਰ ‘ਤੇ ਡੂੰਘੀ ਸੱਟ ਲੱਗੀ ਹੈ। ਜਿਸ ਨੂੰ ਜੇਲ੍ਹ ਪ੍ਰਸ਼ਾਸਨ ਰਾਤ ਸਮੇਂ ਸਿਵਲ ਹਸਪਤਾਲ ਲੈ ਗਿਆ। ਜਿੱਥੋਂ ਡਾਕਟਰੀ ਜਾਂਚ ਤੋਂ ਬਾਅਦ ਉਸ ਨੂੰ ਵਾਪਸ ਜੇਲ੍ਹ ਭੇਜ ਦਿੱਤਾ ਗਿਆ।
ਹਿੰਦੂਸਥਾਨ ਸਮਾਚਾਰ