Bollywood News: ਬਾਲੀਵੁੱਡ ਅਦਾਕਾਰਾ ਮਮਤਾ ਕੁਲਕਰਨੀ ਨੂੰ ਮਹਾਮੰਡਲੇਸ਼ਵਰ ਦੀ ਪਦਵੀ ਦਿੱਤੇ ਜਾਣ ਤੋਂ ਬਾਅਦ ਕਿੰਨਰ ਅਖਾੜੇ ‘ਚ ਵਿਵਾਦ ਵਧ ਗਿਆ ਹੈ। ਅਖਾੜੇ ਦੇ ਸੰਸਥਾਪਕ ਰਿਸ਼ੀ ਅਜੈਦਾਸ ਨੇ ਮਮਤਾ ਕੁਲਕਰਨੀ ਨੂੰ ਮਹਾਮੰਡਲੇਸ਼ਵਰ ਦੇ ਅਹੁਦੇ ਤੋਂ ਹਟਾ ਦਿੱਤਾ ਹੈ।ਮਮਤਾ ਕੁਲਕਰਨੀ ਨੂੰ ਕਿੰਨਰ ਅਖਾੜੇ ਦੇ ਮਹਾਮੰਡਲੇਸ਼ਵਰ ਦੇ ਅਹੁਦੇ ਤੋਂ ਹਟਾਇਆ ਗਿਆ, ਲਕਸ਼ਮੀ ਨਾਰਾਇਣ ਤ੍ਰਿਪਾਠੀ ਨੂੰ ਆਚਾਰੀਆ ਮਹਾਮੰਡਲੇਸ਼ਵਰ ਦੇ ਅਹੁਦੇ ਤੋਂ ਹਟਾਇਆ ਗਿਆ। ਇਹ ਕਾਰਵਾਈ ਕਿੰਨਰ ਅਖਾੜੇ ਦੇ ਸੰਸਥਾਪਕ ਅਜੈ ਦਾਸ ਵੱਲੋਂ ਕੀਤੀ ਗਈ ਹੈ, ਦੋਵਾਂ ਨੂੰ ਅਖਾੜੇ ਵਿੱਚੋਂ ਵੀ ਕੱਢ ਦਿੱਤਾ ਗਿਆ ਹੈ।