ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਇਲੈਕਸ਼ਨ ਕਮਿਸ਼ਨ ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਦਿੱਲੀ ਵਿੱਚ ਪੰਜਾਬ ਸੀਐਮ ਦੇ ਨਿਵਾਸ ‘ਤੇ ਈਸੀ ਦੀ ਰੇਡ ਕੀਤੀ। ਈਸੀ ਦੀ ਟੀਮ ਕਪੂਰਥਲਾ ਹਾਊਸ ਤਲਾਸ਼ੀ ਲੈਣ ਪਹੁੰਚੀ, ਇਸ ਮੌਕੇ ਦਿੱਲੀ ਪੁਲਿਸ ਵੀ ਨਾਲ ਮੌਜੂਦ ਰਹੀ।
ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਟਾਰ ਪ੍ਰਚਾਰਕ ਬਣਾਇਆ ਹੈ। ਇਸ ਸਿਲਸਿਲੇ ਵਿੱਚ, ਉਹ ਦਿੱਲੀ ਵਿੱਚ ਜਨਤਕ ਮੀਟਿੰਗਾਂ ਅਤੇ ਰੈਲੀਆਂ ਕਰ ਰਹੇ ਹਨ। ਸੀਐਮ ਮਾਨ ਵੀਰਵਾਰ ਨੂੰ ਸੀਐਮ ਆਤਿਸ਼ੀ ਦੇ ਨਾਲ ਅੰਮ੍ਰਿਤਪੁਰੀ ਗੜ੍ਹੀ ਪਹੁੰਚੇ ਅਤੇ ਉੱਥੇ ਇੱਕ ਰੈਲੀ ਕਰ ਰਹੇ ਹਨ। ਇਸ ਰੈਲੀ ਦੇ ਵਿਚਕਾਰ, ਭਗਵੰਤ ਮਾਨ ਨੂੰ ਇੱਕ ਫੋਨ ਆਇਆ। ਇਹ ਅਜੇ ਸਪੱਸ਼ਟ ਨਹੀਂ ਹੈ ਕਿ ਰੈਲੀ ਦੌਰਾਨ CM ਮਾਨ ਨੇ ਕਿਸ ਨਾਲ ਫ਼ੋਨ ‘ਤੇ ਗੱਲ ਕੀਤੀ। ਦੱਸਿਆ ਜਾ ਰਿਹਾ ਹੈ ਕਿ ਉਸਨੂੰ ਪੰਜਾਬ ਦੇ ਮੁੱਖ ਮੰਤਰੀ ਘਰ ‘ਤੇ ਛਾਪੇਮਾਰੀ ਦੀ ਜਾਣਕਾਰੀ ਫੋਨ ਰਾਹੀਂ ਮਿਲੀ।
ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ FST ਰਿਟਰਨਿੰਗ ਅਫਸਰ ਦੇ ਅਧੀਨ ਕੰਮ ਕਰਦਾ ਹੈ। ਜਾਣਕਾਰੀ ਅਨੁਸਾਰ ਆਰਓ ਵੀ ਮੌਕੇ ‘ਤੇ ਪਹੁੰਚ ਗਏ ਹਨ।
ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਨੇ ਵੀ ਟਵੀਟ ਕਰਕੇ EC ਦੀ ਰੇਡ ਨੂੰ ਲੈ ਕੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਲਿਖਿਆ ਹੈ ”ਦਿੱਲੀ ਪੁਲਿਸ ਜੋ ਕਿ CM ਮਾਨ ਦੇ ਦਿੱਲੀ ਵਾਲੇ ਘਰ ‘ਤੇ ਰੇਡ ਕਰ ਪਹੁੰਚੀ ਹੋਈ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਭਾਜਪਾ ਵਾਲੇ ਦਿਨ ਦਿਹਾੜੇ ਪੈਸੇ, ਜੁੱਤੇ, ਚਾਦਰਾਂ ਵੰਡ ਰਹੇ-ਉਹ ਨਹੀਂ ਨਜ਼ਰ ਆਉਂਦਾ। ਸਗੋਂ ਇੱਕ ਚੁਣੇ ਹੋਏ ਮੁੱਖ ਮੰਤਰੀ ਦੇ ਨਿਵਾਸ ਉੱਤੇ ਰੇਡ ਕਰਨ ਪਹੁੰਚ ਗਏ।”
दिल्ली पुलिस @BhagwantMann जी के दिल्ली के घर पर रेड करने पहुँच गई है।
भाजपा वाले दिन दहाड़े पैसे, जूते, चद्दर बांट रहे हैं- वो नहीं दिखता। बल्कि एक चुने हुए मुख्यमंत्री के निवास पर रेड करने पहुँच जाते हैं।
वाह री भाजपा! दिल्ली वाले 5 तारीख़ को जवाब देंगे!
— Atishi (@AtishiAAP) January 30, 2025
#WATCH | Security deployed outside Kapurthala House, the official residence of Punjab CM Bhagwant Mann in Delhi pic.twitter.com/Ww0UHOUutP
— ANI (@ANI) January 30, 2025