ਚੰਡੀਗੜ੍ਹ, 27 ਜਨਵਰੀ (ਹਿੰ. ਸ.)। ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਕਤਲ ਸਮੇਤ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ ਵਿੱਚ ਇੱਕ ਦਰਜਨ ਕਤਲਾਂ ਤੇ ਕਈ ਗੰਭੀਰ ਅਪਰਾਧਾਂ ਨੂੰ ਅੰਜਾਮ ਦੇਣ ਵਾਲੇ ਨਾਮੀ ਗੈਂਗਸਟਰ ਪੁਨੀਤ ਜਲੰਧਰ ਅਤੇ ਨਰਿੰਦਰ ਲਾਲੀ ਸਮੇਤ ਨੂੰ ਉਨ੍ਹਾਂ ਦੇ 4 ਹੋਰ ਸਾਥੀਆਂ ਨੂੰ ਹਥਿਆਰਾਂ ਸਣੇ ਗ੍ਰਿਫ਼ਤਾਰ ਕੀਤਾ ਗਿਆ ਹੈ।ਇਸ ਮਾਮਲੇ ‘ਚ ਪੁਲਿਸ ਨੇ ਪੁਨੀਤ ਸ਼ਰਮਾ ਉਰਫ਼ ਪੁਨੀਤ ਜਲੰਧਰ ਵਾਸੀ ਅਮਨ ਨਗਰ ਜਲੰਧਰ, ਨਰਿੰਦਰ ਸ਼ਰਮਾ ਉਰਫ਼ ਨਰਿੰਦਰ ਲਾਲੀ ਵਾਸੀ ਪ੍ਰੀਤ ਨਗਰ ਜਲੰਧਰ, ਗੋਰੀ ਚਾਟੀਵਿੰਡ, ਸ਼ੰਨੂ ਮਿੱਤਾ, ਮਨਜਿੰਦਰ ਸਿੰਘ, ਹਰਪ੍ਰੀਤ ਵਜੋਂ ਹੋਈ ਹੈ।ਪੁਲੀਸ ਨੇ ਮੁਲਜ਼ਮਾਂ ਕੋਲੋਂ ਨਾਜਾਇਜ਼ ਹਥਿਆਰ ਬਰਾਮਦ ਕੀਤੇ ਹਨ।
ਹਿੰਦੂਸਥਾਨ ਸਮਾਚਾਰ