ਭਲਕੇ ਯਾਨੀ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕੇਂਦਰ ਵੱਲੋਂ ਪੰਜਾਬ ਦੇ 17 ਅਫ਼ਸਰਾਂ ਨੂੰ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਨੂੰ ਇਹ ਸਨਮਾਨ ਆਪਣੀਆਂ ਸ਼ਲਾਘਾਯੋਗ ਸੇਵਾਵਾਂ ਲਈ ਦਿੱਤਾ ਜਾਵੇਗਾ। ਇਨ੍ਹਾਂ ਵਿੱਚ “ਵਿਸ਼ੇਸ਼ ਸੇਵਾ ਲਈ ਰਾਸ਼ਟਰਪਤੀ ਮੈਡਲ (PSM)” ਅਤੇ “ਉਤਕ੍ਰਿਸ਼ਟ ਸੇਵਾ ਮੈਡਲ (MSM)” ਸ਼ਾਮਲ ਹਨ। ਪੰਜਾਬ ਦੇ 2 ਏਡੀਜੀ ਰੈਂਕ ਦੇ ਅਧਿਕਾਰੀਆਂ ਨੂੰ ਵਿਸ਼ੇਸ਼ ਸੇਵਾ ਲਈ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ।
ਰਾਜੇਸ਼ ਕੁਮਾਰ ਜਾਇਸਵਾਲ ਵਧੀਕ ਡਾਇਰੈਕਟਰ ਜਨਰਲ ਤੇ ਨੀਲਾਭ ਕਿਸ਼ੋਰ ਵਧੀਕ ਡਾਇਰੈਕਟਰ ਨੂੰ ਪੀਐੱਸਐੱਮ ਨਾਲ ਸਨਮਾਨਿਤ ਕੀਤਾ ਜਾਵ ਪੰਜਾਬ ਦੇ ਹੋਰ ਪੁਲਿਸ ਅਧਿਕਾਰੀ ਜਿਨ੍ਹਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਉਨ੍ਹਾਂ ਦੇ ਨਾਂ ਹਨ-ਸ਼੍ਰੀ ਧਨਪ੍ਰੀਤ ਕੌਰ, ਡਾਇਰੈਕਟੋਰੇਟ ਜਨਰਲ ਪੰਜਾਬ, ਸ਼੍ਰੀ ਤਜਿੰਦਰਜੀਤ ਸਿੰਘ ਵਿਰਕ, ਸਹਾਇਕ ਡਾਇਰੈਕਟਰ ਜਨਰਲ, ਪੰਜਾਬ, ਸ਼੍ਰੀ ਸਤੀਸ਼ ਕੁਮਾਰ (ਸਹਾਇਕ ਸਬ ਇੰਸਪੈਕਟਰ, ਪੰਜਾਬ), ਸ਼੍ਰੀ ਇਕਬਾਲ ਸਿੰਘ (ਸਬ-ਇੰਸਪੈਕਟਰ), ਪੰਜਾਬ, ਸ਼੍ਰੀ ਜਗਦੀਪ ਸਿੰਘ ਸਹਾਇਕ ਸਬ-ਇੰਸਪੈਕਟਰ ਪੰਜਾਬ, ਸ਼੍ਰੀਹਰਪਾਲ ਸਿੰਘ ਸਹਾਇਕ ਸਬ-ਇੰਸਪੈਕਟਰ ਪੰਜਾਬ, ਸ਼੍ਰੀ ਬਲਬੀਰ ਚੰਦ, (ਸਹਾਇਕ ਸਬ ਇੰਸਪੈਕਟਰ, ਪੰਜਾਬ), ਸ਼੍ਰੀ ਅਮਰੀਕ ਸਿੰਘ ਇੰਸਪੈਕਟਰ ਪੰਜਾਬ, ਸ਼੍ਰੀ ਲਖਵੀ ਆਰ ਸਿੰਘ ਸਹਾਇਕ ਸਬ-ਇੰਸਪੈਕਟਰ ਪੰਜਾਬ, ਸ੍ਰੀ ਹਰਵਿੰਦਰ ਕੁਮਾਰ ਹੈੱਡ ਕਾਂਸਟੇਬਲ ਪੰਜਾਬ, ਸ਼੍ਰੀ ਬਲਵਿੰਦਰ ਇੰਸਪੈਕਟਰ ਪੰਜਾਬ, ਸ਼੍ਰੀ ਇੰਦਰਦੀਪ ਸਿੰਘ ਇੰਸਪੈਕਟਰ ਪੰਜਾਬ, ਸ਼੍ਰੀ ਡਿੰਪਲ ਕੁਮਾਰ ਸਹਾਇਕ ਸਬ-ਇੰਸਪੈਕਟਰ ਪੰਜਾਬ ਹਨ।