ਸ਼ੋਨਿਤਪੁਰ (ਅਸਾਮ), 25 ਜਨਵਰੀ (ਹਿੰ.ਸ.)। ਆਸਾਮ ਪੁਲਿਸ ਨੇ ਗਣਤੰਤਰ ਦਿਵਸ ਤੋਂ ਪਹਿਲਾਂ ਅੱਜ ਸਵੇਰੇ ਸ਼ੋਨਿਤਪੁਰ ਜ਼ਿਲ੍ਹੇ ਤੋਂ ਭਾਰੀ ਮਾਤਰਾ ਵਿੱਚ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਹੈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਸ਼ੋਨਿਤਪੁਰ ਜ਼ਿਲੇ ਦੇ ਅਧੀਨ ਢੇਕਿਆਜੁਲੀ ਥਾਣਾ ਖੇਤਰ ਦੇ ਹੁਗਰਾਜੁਲੀ ਦੇ ਖਾਬਲਾ ਪਿੰਡ ‘ਚ ਇੱਕ ਰਬੜ ਦੇ ਬਾਗ ‘ਚ ਖੁਦਾਈ ਕਰਕੇ ਪੰਜ ਹੈਂਡ ਗ੍ਰਨੇਡ, ਤਿੰਨ ਡੈਟੋਨੇਟਰ ਅਤੇ ਬੰਬ ਬਣਾਉਣ ਲਈ ਵਰਤੇ ਜਾਣ ਵਾਲੇ ਸਾਮਾਨ ਨੂੰ ਬਰਾਮਦ ਕੀਤਾ ਗਿਆ ਹੈ।
ਪੁਲਿਸ ਵਿਸਫੋਟਕ ਸਮੱਗਰੀ ਨੂੰ ਆਪਣੇ ਨਾਲ ਥਾਣੇ ਲੈ ਗਈ। ਹਾਲਾਂਕਿ ਇਸ ਸਬੰਧ ਵਿੱਚ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਰਬੜ ਦੇ ਬਾਗ ਵਿੱਚ ਵਿਸਫੋਟਕ ਕਿਸਨੇ ਅਤੇ ਕਿਸ ਮਕਸਦ ਲਈ ਛੁਪਾਏ ਸਨ। ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਗਣਤੰਤਰ ਦਿਵਸ ਮੌਕੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਛੁਪਾ ਕੇ ਰੱਖਿਆ ਗਿਆ ਸੀ। ਪੁਲਿਸ ਪ੍ਰਸ਼ਾਸਨ ਵੱਲੋਂ ਗਣਤੰਤਰ ਦਿਵਸ ਨੂੰ ਸਫ਼ਲਤਾਪੂਰਵਕ ਮਨਾਉਣ ਲਈ ਪੂਰੇ ਸੂਬੇ ਵਿੱਚ ਭਾਰੀ ਚੌਕਸੀ ਰੱਖੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ