ਦੇਸ਼ ਦੇ ਸਭ ਤੋਂ ਵੱਡੇ ਦੁੱਧ ਬ੍ਰੈਂਡ ਅਮੁੱਲ ਨੇ ਦੁੱਧ ਦੀਆਂ ਕੀਮਤਾਂ ‘ਚ ਕਟੌਤੀ ਕੀਤੀ ਹੈ। ਅਮੂਲ ਨੇ ਤਿੰਨ ਦੁੱਧ ਉਤਪਾਦਾਂ ਦੀ ਕੀਮਤ 1 ਰੁਪਏ ਪ੍ਰਤੀ ਲੀਟਰ ਘਟਾ ਦਿੱਤੀ ਹੈ। ਇਸ ਅਨੁਸਾਰ, ਅਮੂਲ ਗੋਲਡ, ਤਾਜ਼ਾ ਅਤੇ ਟੀ ਸਪੈਸ਼ਲ ਦੀਆਂ ਕੀਮਤਾਂ ਘਟੀਆਂ ਹਨ। ਇਹ ਕਟੌਤੀ ਅੱਜ ਯਾਨੀ 24 ਜਨਵਰੀ ਤੋਂ ਲਾਗੂ ਹੋ ਗਈ ਹੈ। ਦੁੱਧ ਦੀਆਂ ਕੀਮਤਾਂ ਕਾਫ਼ੀ ਸਮੇਂ ਤੋਂ ਵਧ ਰਹੀਆਂ ਸਨ ਪਰ ਹੁਣ ਖਪਤਕਾਰਾਂ ਨੂੰ ਕੁਝ ਰਾਹਤ ਮਿਲੀ ਹੈ।
ਅਮੂਲ ਗੋਲਡ 65 ਰੁਪਏ ਪ੍ਰਤੀ ਲੀਟਰ,ਅਮੂਲ ਟੀ ਸਪੈਸ਼ਲ: 61 ਰੁਪਏ ਪ੍ਰਤੀ ਲੀਟਰ, ਅਮੂਲ ਤਾਜ਼ਾ 53 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ। ਅਮੂਲ ਨੇ ਇਹ ਕਦਮ ਉਤਪਾਦਨ ਲਾਗਤ ‘ਚ ਕਮੀ ਅਤੇ ਡੇਅਰੀ ਕਿਸਾਨਾਂ ਨਾਲ ਬਿਹਤਰ ਤਾਲਮੇਲ ਕਾਰਨ ਚੁੱਕਿਆ ਹੈ। ਪੀਟੀਆਈ ਨੂੰ ਦਿੱਤੇ ਗਏ ਇੱਕ ਬਿਆਨ ਵਿੱਚ, ਅਮੂਲ ਦੇ ਬੁਲਾਰੇ ਨੇ ਕਿਹਾ ਕਿ ਦੁੱਧ ਦੀ ਕੀਮਤ ਵਿੱਚ ਇਹ ਕਟੌਤੀ ਗਾਹਕਾਂ ਨੂੰ ਵਿੱਤੀ ਰਾਹਤ ਪ੍ਰਦਾਨ ਕਰਨ ਅਤੇ ਤਿਉਹਾਰਾਂ ਦੇ ਸੀਜ਼ਨ ਦੇ ਨਾਲ-ਨਾਲ ਪ੍ਰੀ-ਬਜਟ ਖਰਚਿਆਂ ਨੂੰ ਘਟਾਉਣ ਲਈ ਕੀਤੀ ਗਈ ਹੈ।