ਨਵੀਂ ਦਿੱਲੀ, 24 ਜਨਵਰੀ (ਹਿੰ.ਸ.)। ਭਾਰਤੀ ਵਿਦੇਸ਼ ਸੇਵਾ ਦੇ 2002 ਬੈਚ ਦੇ ਅਧਿਕਾਰੀ ਜਤਿੰਦਰ ਪਾਲ ਸਿੰਘ ਨੂੰ ਇਜ਼ਰਾਈਲ ਵਿੱਚ ਭਾਰਤ ਦਾ ਅਗਲਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਉਹ ਵਰਤਮਾਨ ਵਿੱਚ ਵਿਦੇਸ਼ ਮੰਤਰਾਲੇ ਵਿੱਚ ਸੰਯੁਕਤ ਸਕੱਤਰ ਹਨ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਉਹ ਕਾਰਜਭਾਰ ਸੰਭਾਲਣਗੇ। ਵਰਣਨਯੋਗ ਹੈ ਕਿ ਜੇਪੀ ਸਿੰਘ ਮੰਤਰਾਲੇ ਵਿਚ ਮਹੱਤਵਪੂਰਨ ਪਾਕਿਸਤਾਨ, ਅਫਗਾਨਿਸਤਾਨ ਅਤੇ ਈਰਾਨ ਡੈਸਕ ਨੂੰ ਸੰਭਾਲਦੇ ਸਨ।
ਹਿੰਦੂਸਥਾਨ ਸਮਾਚਾਰ