ਗੁਰੂਗ੍ਰਾਮ, 24 ਜਨਵਰੀ (ਹਿੰ.ਸ.)। ਵੈਟਰਨ ਇੰਡੀਅਨ ਕ੍ਰਿਕਟਰ ਅਤੇ ਸਾਬਕਾ ਕਪਤਾਨ ਕਪਿਲ ਦੇਵ ਨੇ 19 ਫਰਵਰੀ ਨੂੰ ਸ਼ੁਰੂ ਹੋਣ ਵਾਲੀ ਆਈਸੀਸੀ ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਟੀਮ ਇੰਡੀਆ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਕਪਿਲ ਵੀਰਵਾਰ ਨੂੰ ਗੁਰੂਗ੍ਰਾਮ ਦੇ ਸੱਤਿਆ ਸਕੂਲ ‘ਚ ਆਯੋਜਿਤ ਇੱਕ ਪ੍ਰੋਗਰਾਮ ‘ਚ ਬੋਲ ਰਹੇ ਸਨ।
ਮੀਡੀਆ ਨਾਲ ਗੱਲਬਾਤ ਕਰਦਿਆਂ ਵਿਸ਼ਵ ਕੱਪ ਜੇਤੂ ਕਪਤਾਨ ਨੇ ਟੂਰਨਾਮੈਂਟ ਲਈ ਭਾਰਤ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਆਈਸੀਸੀ ਪੁਰਸ਼ ਚੈਂਪੀਅਨਜ਼ ਟਰਾਫੀ ਦਾ ਨੌਵਾਂ ਐਡੀਸ਼ਨ 19 ਫਰਵਰੀ ਤੋਂ 9 ਮਾਰਚ ਤੱਕ ਪਾਕਿਸਤਾਨ ਅਤੇ ਸੰਯੁਕਤ ਅਰਬ ਅਮੀਰਾਤ ਵਿੱਚ ਹੋਣ ਵਾਲਾ ਹੈ। ਅੱਠ ਟੀਮਾਂ ਦੇ ਇਸ ਟੂਰਨਾਮੈਂਟ ਵਿੱਚ 15 ਮੈਚ 50 ਓਵਰਾਂ ਦੇ ਹੋਣਗੇ ਅਤੇ ਇਹ ਪਾਕਿਸਤਾਨ ਅਤੇ ਦੁਬਈ ਵਿੱਚ ਖੇਡੇ ਜਾਣਗੇ।
ਟੂਰਨਾਮੈਂਟ ਦਾ ਸਭ ਤੋਂ ਵੱਡਾ ਮੈਚ 23 ਫਰਵਰੀ ਨੂੰ ਦੁਬਈ ਵਿੱਚ ਦੋ ਕੱਟੜ ਵਿਰੋਧੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਜਾਵੇਗਾ। ਭਾਰਤ 20 ਫਰਵਰੀ ਨੂੰ ਬੰਗਲਾਦੇਸ਼ ਖਿਲਾਫ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ। ਭਾਰਤ ਦਾ ਆਖਰੀ ਲੀਗ ਮੈਚ 2 ਮਾਰਚ ਨੂੰ ਨਿਊਜ਼ੀਲੈਂਡ ਖਿਲਾਫ ਹੋਵੇਗਾ।
ਟੂਰਨਾਮੈਂਟ ਦੇ ਗਰੁੱਪ ਏ ਵਿੱਚ ਮੌਜੂਦਾ ਚੈਂਪੀਅਨਜ਼ ਟਰਾਫੀ ਧਾਰਕ ਅਤੇ ਮੇਜ਼ਬਾਨ ਪਾਕਿਸਤਾਨ, ਭਾਰਤ, ਨਿਊਜ਼ੀਲੈਂਡ ਅਤੇ ਬੰਗਲਾਦੇਸ਼ ਸ਼ਾਮਲ ਹਨ, ਜਦਕਿ ਗਰੁੱਪ ਬੀ ਵਿੱਚ ਕ੍ਰਿਕਟ ਵਿਸ਼ਵ ਕੱਪ 2023 ਦੇ ਚੈਂਪੀਅਨ ਆਸਟ੍ਰੇਲੀਆ, ਅਫਗਾਨਿਸਤਾਨ, ਇੰਗਲੈਂਡ ਅਤੇ ਦੱਖਣੀ ਅਫਰੀਕਾ ਸ਼ਾਮਲ ਹਨ।
ਭਾਰਤ ਦੇ ਗਰੁੱਪ ਪੜਾਅ ਦੇ ਮੈਚ:
20 ਫਰਵਰੀ – ਭਾਰਤ ਬਨਾਮ ਬੰਗਲਾਦੇਸ਼, ਦੁਬਈ।
23 ਫਰਵਰੀ – ਭਾਰਤ ਬਨਾਮ ਪਾਕਿਸਤਾਨ, ਦੁਬਈ।
02 ਮਾਰਚ – ਭਾਰਤ ਬਨਾਮ ਨਿਊਜ਼ੀਲੈਂਡ, ਦੁਬਈ।
ਹਿੰਦੂਸਥਾਨ ਸਮਾਚਾਰ