ਮੰਗਲਵਾਰ ਸਵੇਰੇ ਤੜਕਸਾਰ ਸ਼ਹਿਰ ਵਿੱਚ ਉਸ ਸਮੇਂ ਸਨਸਨੀ ਫੈਲ ਗਈ,ਜਦੋਂ ਬਠਿੰਡਾ ਦੇ ਕਸਬਾ ਭਗਤਾ ਭਾਈ ਕਾ ਦੀ ਅਨਾਜ ਮੰਡੀ ਵਿੱਚ ਸੈਰ ਕਰ ਰਹੀ ਲੜਕੀ ਦੇ ਪੱਟ ਵਿੱਚ ਦੋ ਅਣਪਛਾਤੇ ਮੋਟਰਸਾਇਕਲ ਸਵਾਰ ਗੋਲੀ ਮਾਰ ਕੇ ਫਰਾਰ ਹੋ ਗਏ। ਪੀੜਿਤ ਲੜਕੀ ਹਰਪ੍ਰੀਤ ਕੌਰ ਦੇ ਦੱਸੀਆਂ ਕਿ ਉਹ ਜੀਰਕਪੁਰ ਦੀ ਰਹਿਣ ਵਾਲੀ ਹੈ ਅਤੇ ਉਸ ਨੇ ਆਪਣੀ ਮਰਜੀ ਨਾਲ ਭਗਤਾ ਭਾਈ ਕਾ ਦੇ ਰਹਿਣ ਵਾਲੇ ਅਰਸ਼ਦੀਪ ਸਿੰਘ ਨਾਲ ਪ੍ਰੇਮ ਵਿਆਹ ਕਰਵਾਇਆ।ਲੜਕੀ ਹਰਪ੍ਰੀਤ ਕੌਰ ਦੱਸਿਆ ਕਿ ਉਹ ਅਪਣੇ ਪਤੀ ਨਾਲ ਮੰਡੀ ਵਿੱਚ ਸੈਰ ਕਰ ਰਹੀ ਸੀ ਤੇ ਦੋ ਅਣਪਛਾਤੇ ਬਿਨਾਂ ਨੰਬਰ ਮੋਟਰਸਾਇਕਲ ਸਵਾਰ ਆਏ ਅਤੇ ਉਸਨੂੰ ਗੋਲੀ ਮਾਰ ਕੇ ਫਰਾਰ ਹੋ ਗਏ।ਉਧਰ ਲੜਕੀ ਦੇ ਪਤੀ ਅਰਸ਼ਦੀਪ ਦਾ ਕਹਿਣਾ ਸੀ ਕਿ ਲੜਕੀ ਨੂੰ ਦੋ ਅਣਪਛਾਤੇ ਗੋਲੀ ਮਾਰ ਕੇ ਫਰਾਰ ਹੋ ਗਏ।ਸਿਵਲ ਹਸਪਤਾਲ ਭਗਤਾ ਵਿਖੇ ਲੜਕੀ ਨੂੰ ਮੁੱਢਲੀ ਸਹਾਇਤਾ ਦੇ ਕੇ ਬਠਿੰਡਾ ਵਿਖੇ ਰੈਫਰ ਕਰ ਦਿੱਤਾ ਸੀ।
ਉਧਰ ਦੂਸਰੇ ਪਾਸੇ ਇਸ ਘਟਨਾ ਦਾ ਪਤਾ ਚੱਲਦਾ ਹੀ ਐਸਪੀਡੀ ਨਰਿੰਦਰ ਸਿੰਘ ਮੌਕੇ ਤੇ ਪਹੁੰਚੇ ਜਿਨਾਂ ਕਿਹਾ ਕਿ ਲੜਕੀ ਹਰਪ੍ਰੀਤ ਕੌਰ ਦੇ ਗੋਲੀ ਮਾਮਲੇ ਵਿੱਚ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ ਜਿਨਾਂ ਵੱਲੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ
ਉਧਰ ਇਸ ਘਟਨਾ ਨੂੰ ਲੈ ਕੇ ਪਰਿਵਾਰਿਕ ਮੈਂਬਰ ਚਿੰਤਤ ਨਜ਼ਰ ਆ ਰਹੇ ਹਨ ਅਤੇ ਉਹਨਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।