Ludhiana News: ਅੱਜ ਲੁਧਿਆਣਾ ਸ਼ਹਿਰ ਨੂੰ ਨਵਾਂ ਮੇਅਰ ਮਿਲ ਜਾਵੇਗਾ, ਜਿਸ ਦਾ ਐਲਾਨ ਅੱਜ 11 ਵਜੇ ਹੋਵੇਗਾ। ਇਹ ਪਹਿਲੀ ਵਾਰ ਹੈ ਜਦੋਂ ਸ਼ਹਿਰ ਨੂੰ ਇੱਕ ਮਹਿਲਾ ਮੇਅਰ ਮਿਲੇਗੀ। ਦੱਸਿਆ ਜਾ ਰਿਹਾ ਹੈ ਮੇਅਰ ਦੀ ਸੀਟ ਮਹਿਲਾ ਕੌਂਸਲਰ ਲਈ ਰਾਖਵੀਂ ਹੈ, ਇਸ ਲਈ ਨਿਧੀ ਗੁਪਤਾ, ਪ੍ਰਿੰਸੀਪਲ ਇੰਦਰਜੀਤ ਕੌਰ, ਮਨਿੰਦਰ ਕੌਰ ਘੁੰਮਣ ਅਤੇ ਅੰਮ੍ਰਿਤ ਵਰਸ਼ਾ ਰਾਮਪਾਲ ਦੇ ਨਾਵਾਂ ‘ਤੇ ਚਰਚਾ ਕੀਤੀ ਜਾ ਰਹੀ ਹੈ। ਹਾਲਾਂਕਿ, ਪਾਰਟੀ ਲੀਡਰਸ਼ਿਪ ਨੇ ਆਪਣਾ ਫੈਸਲਾ ਗੁਪਤ ਰੱਖਿਆ ਹੈ।
ਇਸ ਦੌਰਾਨ ਨਿਗਮ ਨੇ ਪ੍ਰੋਗਰਾਮ ਨੂੰ ਬੇਹਤਰ ਢੰਗ ਨਾਲ ਚਲਾਉਣ ਲਈ ਸੀਨੀਅਰ ਅਧਿਕਾਰੀਆਂ ਨੂੰ ਤੈਨਾਤ ਕੀਤਾ ਹੈ। ਕਾਰਜਕਾਰੀ ਇੰਜੀਨੀਅਰ ਬਲਵਿੰਦਰ ਸਿੰਘ ਸਮਾਗਮ ਸਥਾਨ ਦੇ ਨੇੜੇ ਟੋਇਆਂ ਦੀ ਸਫਾਈ ਅਤੇ ਪੈਚਵਰਕ ਦੀ ਦੇਖਭਾਲ ਕਰ ਰਹੇ ਹਨ ਅਤੇ ਕਾਰਜਕਾਰੀ ਇੰਜੀਨੀਅਰ ਪੁਰਸ਼ੋਤਮ ਸਿੰਘ ਨੂੰ ਪਾਣੀ ਦੀ ਸਪਲਾਈ ਜਾਂ ਸੀਵਰ ਲਾਈਨ ਦੇ ਲੀਕ ਨੂੰ ਬੰਦ ਕਰਨ ਅਤੇ ਸੜਕਾਂ ਦੇ ਨਾਲਿਆਂ ਨੂੰ ਢੱਕਣ ਦਾ ਕੰਮ ਸੌਂਪਿਆ ਗਿਆ ਹੈ।