ਨਵੀਂ ਦਿੱਲੀ, 18 ਜਨਵਰੀ (ਹਿੰ.ਸ.)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੁਪਹਿਰ ਕਰੀਬ 12:30 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਸਵਾਮਿਵਤ ਯੋਜਨਾ ਤਹਿਤ 65 ਲੱਖ ਤੋਂ ਵੱਧ ਸੰਪੱਤੀ ਕਾਰਡ ਵੰਡਣਗੇ। ਅੱਜ ਸੰਪੱਤੀ ਕਾਰਡ ਪ੍ਰਾਪਤ ਕਰਨ ਵਾਲਿਆਂ ਵਿੱਚ 10 ਰਾਜਾਂ ਅਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 230 ਤੋਂ ਵੱਧ ਜ਼ਿਲ੍ਹਿਆਂ ਦੇ 50 ਹਜ਼ਾਰ ਤੋਂ ਵੱਧ ਪਿੰਡਾਂ ਦੇ ਸੰਪੱਤੀ ਮਾਲਕ ਸ਼ਾਮਲ ਹਨ। ਇਹ ਜਾਣਕਾਰੀ ਭਾਰਤ ਸਰਕਾਰ ਦੇ ਪੱਤਰ ਅਤੇ ਸੂਚਨਾ ਦਫ਼ਤਰ (ਪੀ.ਆਈ.ਬੀ.) ਦੇ ਜਾਰੀ ਰੀਲੀਜ਼ ਵਿੱਚ ਦਿੱਤੀ ਗਈ ਹੈ। ਇਸ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਵੀ ਐਕਸ ਹੈਂਡਲ ‘ਤੇ ਪ੍ਰਧਾਨ ਮੰਤਰੀ ਦੇ ਇਸ ਪ੍ਰੋਗਰਾਮ ਦੇ ਸੰਖੇਪ ਵੇਰਵੇ ਸਾਂਝੇ ਕੀਤੇ ਹਨ।
ਪੇਂਡੂ ਭਾਰਤ ਆਰਥਿਕ ਤਰੱਕੀ ਦੇ ਰਾਹ ‘ਤੇਪੀਆਈਬੀ ਦੀ ਰੀਲੀਜ਼ ਦੇ ਅਨੁਸਾਰ, ਸਰਵੇਖਣ ਦੇ ਲਈ ਨਵੀਨਤਮ ਡਰੋਨ ਤਕਨਾਲੋਜੀ ਦੇ ਮਾਧਿਅਮ ਰਾਹੀਂ ਪੇਂਡੂ ਖੇਤਰਾਂ ਵਿੱਚ ਘਰਾਂ ਦੇ ਮਾਲਕ ਪਰਿਵਾਰਾਂ ਨੂੰ ‘ਅਧਿਕਾਰ ਦਾ ਰਿਕਾਰਡ’ ਪ੍ਰਦਾਨ ਕਰਕੇ ਪੇਂਡੂ ਭਾਰਤ ਦੀ ਆਰਥਿਕ ਤਰੱਕੀ ਨੂੰ ਵਧਾਉਣ ਦੇ ਉਦੇਸ਼ ਨਾਲ ਸਵਾਮਿਤਵ ਸਕੀਮ ਦੀ ਸ਼ੁਰੂਆਤ ਕੀਤੀ ਗਈ ਸੀ।
3.17 ਲੱਖ ਤੋਂ ਵੱਧ ਪਿੰਡਾਂ ’ਚ ਡਰੋਨ ਸਰਵੇਖਣ ਪੂਰਾ ਪ੍ਰਧਾਨ ਮੰਤਰੀ ਦਫ਼ਤਰ ਦੇ ਅਨੁਸਾਰ, 3.17 ਲੱਖ ਤੋਂ ਵੱਧ ਪਿੰਡਾਂ ਵਿੱਚ ਡਰੋਨ ਸਰਵੇਖਣ ਪੂਰਾ ਹੋ ਚੁੱਕਿਆ ਹੈ। ਇਹ ਕੰਮ ਟੀਚੇ ਵਾਲੇ 92 ਫੀਸਦੀ ਪਿੰਡਾਂ ਵਿੱਚ ਮੁਕੰਮਲ ਹੋ ਚੁੱਕਾ ਹੈ। ਹੁਣ ਤੱਕ 1.53 ਲੱਖ ਤੋਂ ਵੱਧ ਪਿੰਡਾਂ ਲਈ ਲਗਭਗ 2.25 ਕਰੋੜ ਸੰਪੱਤੀ ਕਾਰਡ ਤਿਆਰ ਕੀਤੇ ਜਾ ਚੁੱਕੇ ਹਨ। ਇਹ ਯੋਜਨਾ ਪੁਡੂਚੇਰੀ, ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ, ਤ੍ਰਿਪੁਰਾ, ਗੋਆ, ਉੱਤਰਾਖੰਡ ਅਤੇ ਹਰਿਆਣਾ ਵਿੱਚ ਪੂਰੀ ਤਰ੍ਹਾਂ ਪਹੁੰਚ ਗਈ ਹੈ। ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਛੱਤੀਸਗੜ੍ਹ ਸਮੇਤ ਕਈ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਡਰੋਨ ਸਰਵੇਖਣ ਵੀ ਪੂਰਾ ਕੀਤਾ ਗਿਆ ਹੈ।
ਸੰਪੱਤੀ ਸੰਬੰਧੀ ਵਿਵਾਦਾਂ ਤੋਂ ਰਾਹਤ ਮਿਲੇਗੀਰੀਲੀਜ਼ ਵਿੱਚ ਕਿਹਾ ਗਿਆ ਹੈ ਕਿ ਇਹ ਸਕੀਮ ਸੰਪਤੀਆਂ ਦੇ ਮੁਦਰੀਕਰਨ ਕਰਨ ਅਤੇ ਬੈਂਕ ਕਰਜ਼ ਦੇ ਮਾਧਿਅਮ ਰਾਹੀਂ ਸੰਸਥਾਗਤ ਕਰਜ਼ ਨੂੰ ਸੰਭਵ ਬਣਾਉਣ ਵਿੱਚ ਮਦਦ ਕਰਦੀ ਹੈ। ਇਸਦਾ ਮਹੱਤਵਪੂਰਨ ਉਦੇਸ਼ ਸੰਪੱਤੀ ਵਿਵਾਦਾਂ ਨੂੰ ਘੱਟ ਕਰਨਾ ਵੀ ਹੈ। ਇਸ ਸਕੀਮ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਪੇਂਡੂ ਖੇਤਰਾਂ ਵਿੱਚ ਸੰਪੱਤੀਆਂ ਅਤੇ ਸੰਪੱਤੀ ਕਰ ਦਾ ਬਿਹਤਰ ਮੁਲਾਂਕਣ ਸੰਭਵ ਹੋ ਗਿਆ ਹੈ।
ਹਿੰਦੂਸਥਾਨ ਸਮਾਚਾਰ