ਨਵੀਂ ਦਿੱਲੀ, 17 ਜਨਵਰੀ (ਹਿੰ.ਸ.)। ਕਾਂਗਰਸ ਨੇਤਾ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਬੀਤੀ ਰਾਤ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼) ਵਿਚ ਇਲਾਜ ਦੀ ਉਡੀਕ ਕਰ ਰਹੇ ਮਰੀਜ਼ਾਂ ਅਤੇ ਉਨ੍ਹਾਂ ਦੇ ਸਬੰਧੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਉਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ।
ਕਾਂਗਰਸ ਨੇ ਇਹ ਜਾਣਕਾਰੀ ਦਿੰਦੇ ਹੋਏ ਐਕਸ ’ਤੇ ਆਪਣੀ ਇੱਕ ਪੋਸਟ ‘ਚ ਕਿਹਾ, ”ਇਲਾਜ ਲਈ ਮਹੀਨਿਆਂ ਤੋਂ ਇੰਤਜ਼ਾਰ, ਅਸੁਵਿਧਾ ਅਤੇ ਸਰਕਾਰ ਦੀ ਅਸੰਵੇਦਨਸ਼ੀਲਤਾ- ਇਹ ਅੱਜ ਦਿੱਲੀ ਏਮਜ਼ ਦੀ ਸੱਚਾਈ ਹੈ। ਹਾਲਾਤ ਇਹ ਹਨ ਕਿ ਆਪਣਿਆਂ ਦੀ ਬੀਮਾਰੀ ਦਾ ਬੋਝ ਲੈ ਕੇ ਦੂਰ-ਦੁਰਾਡੇ ਤੋਂ ਆਉਣ ਵਾਲੇ ਲੋਕ ਇਸ ਕੜਾਕੇ ਦੀ ਸਰਦੀ ਵਿੱਚ ਫੁੱਟਪਾਥ ਅਤੇ ਸਬਵੇਅ ’ਤੇ ਸੌਣ ਲਈ ਮਜਬੂਰ ਹਨ। ਅੱਜ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਇਲਾਜ ਦੀ ਉਡੀਕ ਕਰ ਰਹੇ ਮਰੀਜ਼ਾਂ ਨੂੰ ਮਿਲੇ, ਉਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ।’’
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇੰਸਟਾਗ੍ਰਾਮ ‘ਤੇ ਇੱਕ ਪੋਸਟ ‘ਚ ਲਿਖਿਆ, ”ਬਿਮਾਰੀ ਦਾ ਬੋਝ, ਕੜਾਕੇ ਦੀ ਠੰਡ ਅਤੇ ਸਰਕਾਰੀ ਅਸੰਵੇਦਨਸ਼ੀਲਤਾ। ਅੱਜ ਮੈਂ ਏਮਜ਼ ਦੇ ਬਾਹਰ ਉਨ੍ਹਾਂ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਿਲਿਆ, ਜੋ ਦੂਰ-ਦੂਰਤ ਤੋਂ ਇਲਾਜ ਦੀ ਉਮੀਦ ‘ਚ ਆਏ ਹਨ। ਇਲਾਜ ਦੀ ਰਾਹ ਵਿੱਚ ਉਹ ਸੜਕਾਂ, ਫੁੱਟਪਾਥਾਂ ਅਤੇ ਸਬਵੇਅ ‘ਤੇ ਸੌਣ ਲਈ ਮਜ਼ਬੂਰ ਹਨ – ਠੰਡੀ ਜ਼ਮੀਨ, ਭੁੱਖ ਅਤੇ ਅਸੁਵਿਧਾਵਾਂ ਦੇ ਵਿਚਕਾਰ ਵੀ ਬੱਸ ਉਮੀਦ ਦੀ ਲੋਅ ਬਾਲ਼ੀ ਬੈਠੇ ਹਨ। ਕੇਂਦਰ ਅਤੇ ਦਿੱਲੀ ਸਰਕਾਰਾਂ ਜਨਤਾ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਪੂਰੀ ਤਰ੍ਹਾਂ ਅਸਫਲ ਰਹੀਆਂ ਹਨ।’’
ਹਿੰਦੂਸਥਾਨ ਸਮਾਚਾਰ