Amritsar News: ਅੰਮ੍ਰਿਤਸਰ ਤੋਂ ਨਵੀਂ ਦਿੱਲੀ ਜਾਣ ਵਾਲੀ ਸ਼ਾਨ-ਏ-ਪੰਜਾਬ ਐਕਸਪ੍ਰੈਸ ਦੇ ਬ੍ਰੇਕ ਐਕਸਲ ਵਿੱਚ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਯਾਤਰੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਜਾਣਕਾਰੀ ਮੁਤਾਬਕ, ਇਹ ਘਟਨਾ ਲੁਧਿਆਣਾ ਅਤੇ ਖੰਨਾ ਦੇ ਵਿਚਕਾਰ ਵਾਪਰੀ। ਜਿਸ ਤੋਂ ਬਾਅਦ ਤੁਰੰਤ ਹਰਕਤ ਵਿੱਚ ਆਏ ਰੇਲਵੇ ਸਟਾਫ ਨੇ ਅੱਗ ਕਾਬੂ ਪਾਇਆ।
ਦਰਅਸਲ, ਰੇਲਗੱਡੀ ਲੁਧਿਆਣਾ ਤੋਂ ਖੰਨਾ ਵੱਲ ਜਾ ਰਹੀ ਸੀ। ਖੰਨਾ ਤੋਂ ਲਗਭਗ 10 ਕਿਲੋਮੀਟਰ ਪਹਿਲਾਂ, ਯਾਤਰੀਆਂ ਨੇ ਬੋਗੀ ਵਿੱਚੋਂ ਧੂੰਆਂ ਨਿਕਲਦਾ ਦੇਖਿਆ। ਧੂੰਆਂ ਦੇਖ ਕੇ ਯਾਤਰੀਆਂ ਵਿੱਚ ਦਹਿਸ਼ਤ ਫੈਲ ਗਈ ਅਤੇ ਉਹ ਚੀਕਣ ਲੱਗੇ। ਜਿਵੇਂ ਹੀ ਇਸ ਘਟਨਾ ਦੀ ਜਾਣਕਾਰੀ ਗੱਡੀ ਵਿੱਚ ਮੌਜੂਦ ਰੇਲਵੇ ਸਟਾਫ ਨੂੰ ਪਤਾ ਲੱਗੀ ਤਾਂ ਉਹਨਾਂ ਨੇ ਤੁਰੰਤ ਕਾਰਵਾਈ ਕੀਤੀ ਅਤੇ ਚਾਵਾ ਨੇੜੇ ਐਮਰਜੈਂਸੀ ਵਿੱਚ ਟ੍ਰੇਨ ਨੂੰ ਰੋਕ ਦਿੱਤਾ।
ਰੇਲਵੇ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ‘ਤੇ ਕਾਬੂ ਵਿੱਚ ਲਿਆ ਅਤੇ ਬੋਗੀ ਦੇ ਹੇਠਾਂ ਐਕਸਲ ਲੈਦਰ ਵਿੱਚ ਲੱਗੀ ਅੱਗ ਨੂੰ ਬੁਝਾਇਆ ਗਿਆ। ਪਰ ਰਾਹਤ ਦੀ ਗੱਲ ਇਹ ਰਹੀ ਕਿ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ।