Jalandhar News: ਜਲੰਧਰ ਵਿੱਚ ਬੁੱਧਵਾਰ ਸਵੇਰੇ ਸੀਆਈਏ ਸਟਾਫ ਅਤੇ ਅਪਰਾਧੀਆਂ ਵਿਚਕਾਰ ਇੱਕ ਮੁਕਾਬਲਾ ਹੋਇਆ। ਇਸ ਘਟਨਾ ਵਿੱਚ ਦੋ ਦੋਸ਼ੀ ਜ਼ਖਮੀ ਹੋ ਗਏ। ਦਸ ਦਇਏ ਕਿ ਅਪਰਾਧੀ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਹਨ। ਇਹ ਮੁਲਜ਼ਮ ਜਲੰਧਰ ਪੁਲਸ ਦੇ ਇੱਕ ਪੁਰਾਣੇ ਮਾਮਲੇ ਵਿੱਚ ਲੋੜੀਂਦੇ ਸਨ। ਇਹ ਮੁਕਾਬਲਾ ਸ਼ਹਿਰ ਦੀ ਪੁਲਸ ਵੱਲੋਂ ਵਡਾਲਾ ਚੌਕ ਨੇੜੇ ਕੀਤਾ ਗਿਆ।
ਮਿਲੀ ਜਾਣਕਾਰੀ ਦੋਸ਼ੀ ਜਲੰਧਰ ਵਿੱਚ ਕਿਸੇ ਵੱਡੀ ਘਟਨਾ ਦੀ ਯੋਜਨਾ ਬਣਾ ਰਹੇ ਸਨ। ਮੁਲਜ਼ਮਾਂ ਨੇ ਪੁਲਸ ਪਾਰਟੀ ‘ਤੇ ਸਿੱਧੀ ਗੋਲੀਬਾਰੀ ਕਰ ਦਿੱਤੀ। ਜਿਸ ਤੋਂ ਬਾਅਦ ਜਦੋਂ ਸੀਆਈਏ ਸਟਾਫ ਸਿਟੀ ਟੀਮ ਨੇ ਜਵਾਬੀ ਕਾਰਵਾਈ ਕੀਤੀ, ਤਾਂ ਦੋਸ਼ੀਆਂ ਦੀਆਂ ਲੱਤਾਂ ਵਿੱਚ ਗੋਲੀ ਲੱਗੀ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਦੋਹਾਂ ਕੋਲੋਂ ਚਾਰ ਹਥਿਆਰ ਬਰਾਮਦ ਕੀਤੇ ਗਏ ਹਨ। ਉਹ ਦੋਵੇਂ ਇੱਕ ਕਾਰ ਵਿੱਚ ਸਨ ਅਤੇ ਜਦੋਂ ਪੁਲਸ ਪਾਰਟੀ ਨੇ ਉਨ੍ਹਾਂ ਨੂੰ ਰੁਕਣ ਲਈ ਕਿਹਾ ਤਾਂ ਉਨ੍ਹਾਂ ਨੇ ਪੁਲਸ ‘ਤੇ ਗੋਲੀਬਾਰੀ ਕਰ ਦਿੱਤੀ। ਪੁਲਸ ਵੱਲੋਂ ਕੀਤੀ ਗਈ ਜਵਾਬੀ ਗੋਲੀਬਾਰੀ ਵਿੱਚ ਇੱਕ ਗੈਂਗਸਟਰ ਜ਼ਖਮੀ ਹੋ ਗਿਆ ਹੈ। ਫਿਲਪਾਲ ਇੱਕ ਮੁਲਜ਼ਮ ਫਰਾਰ ਹੈ ਜਿਸਦੀ ਪੁਲਸ ਭਾਲ ਕਰ ਰਹੀ ਹੈ।
ਪੁਲਸ ਨੇ ਇਹ ਮੁਕਾਬਲਾ ਵਡਾਲਾ ਚੌਕ ਨੇੜੇ ਦਿਓਲ ਨਗਰ ਵਿੱਚ ਕੀਤਾ। ਦੋਸ਼ੀ ਉੱਥੇ ਲੁਕੇ ਹੋਏ ਸਨ। ਜਦੋਂ ਪੁਲਸ ਟੀਮਾਂ ਵਿਸ਼ਵਕਰਮਾ ਮੰਦਰ ਦੇ ਨੇੜੇ ਪਹੁੰਚੀਆਂ ਤਾਂ ਉਨ੍ਹਾਂ ‘ਤੇ ਗੋਲੀਬਾਰੀ ਕੀਤੀ ਗਈ। ਇਹ ਮੁਕਾਬਲਾ ਸੀਆਈਏ ਸਟਾਫ ਇੰਚਾਰਜ ਸੁਰਿੰਦਰ ਸਿੰਘ ਕੰਬੋਜ ਦੀ ਟੀਮ ਨੇ ਕੀਤਾ।