ਨਵੀਂ ਦਿੱਲੀ, 13 ਜਨਵਰੀ (ਹਿੰ.ਸ.)। ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸੋਮਵਾਰ ਨੂੰ ਪ੍ਰਯਾਗਰਾਜ ਮਹਾਕੁੰਭ ਦੇ ਮਹਾਨ ਉਤਸਵ ਦੇ ਸ਼ੁਭ ਅਰੰਭ ਦੇ ਮੌਕੇ ਦੇਸ਼ਵਾਸੀਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਖੜਗੇ ਨੇ ਇੱਥੇ ਜਾਰੀ ਆਪਣੇ ਸੰਦੇਸ਼ ‘ਚ ਕਿਹਾ ਕਿ ਅੱਜ ਦੁਨੀਆ ਦੇ ਸਭ ਤੋਂ ਪੁਰਾਣੇ ਸੱਭਿਆਚਾਰਕ ਸੰਗਮ ਤੀਰਥ ਰਾਜ ਪ੍ਰਯਾਗਰਾਜ ‘ਚ ਮਹਾਕੁੰਭ ਸ਼ੁਰੂ ਹੋ ਗਿਆ ਹੈ। ਇਹ ਭਾਰਤ ਦੀ ਅਧਿਆਤਮਿਕ ਅਤੇ ਸੱਭਿਆਚਾਰਕ ਵਿਰਾਸਤ ਦਾ ਮਹਾਨ ਤਿਉਹਾਰ ਹੈ। ਇਸ ਸ਼ੁਭ ਮੌਕੇ ‘ਤੇ, ਭਾਰਤੀ ਰਾਸ਼ਟਰੀ ਕਾਂਗਰਸ ਦੀ ਤਰਫੋਂ, ਮੈਂ ਸਾਰੇ ਦੇਸ਼ ਵਾਸੀਆਂ ਨੂੰ ਦਿਲੋਂ ਸ਼ੁਭਕਾਮਨਾਵਾਂ ਦਿੰਦਾ ਹਾਂ। ਉਨ੍ਹਾਂ ਕਿਹਾ ਕਿ ਲੱਖਾਂ ਕਰੋੜਾਂ ਦੀ ਗਿਣਤੀ ’ਚ ਅਗਲੇ ਡੇਢ ਮਹੀਨੇ ਤੱਕ ਚੱਲਣ ਵਾਲੇ ਤ੍ਰਿਵੇਣੀ ਸੰਗਮ ਦੇ ਇਸ ਪਰੰਪਰਾਗਤ ਤਿਉਹਾਰ ਵਿੱਚ ਪਹੁੰਚੇ ਸਾਰੇ ਸਾਧੂ, ਸੰਤ, ਸੰਪਰਦਾ, ਭਾਈਚਾਰਾ ਅਤੇ ਜਨਤਾ ਜਨਾਰਦਨ ਇੱਕਜੁੱਟ ਹੋ ਕੇ ਜਾਤ-ਪਾਤ, ਵਰਣ ਅਤੇ ਵਰਗ ਦੇ ਵਿਤਕਰੇ ਨੂੰ ਮਿਟਾਉਂਦੇ ਹੋਏ ਭਾਰਤ ਦੇ ਮਹਾਨ ਸੱਭਿਆਚਾਰ ਦੀ ਪਛਾਣ ਪੂਰੀ ਦੁਨੀਆ ਨਾਲ ਕਰਵਾਉਣਗੇੇ। ਛੂਤ-ਛਾਤ, ਉਚ ਨੀਚ, ਵਿਕਤਰੇ ਅਤੇ ਅੰਧ-ਵਿਸ਼ਵਾਸ ਨੂੰ ਤਿਆਗ ਕੇ ਅਸੀਂ ਸਾਰੇ ਇਸ ਦੇਸ਼ ਦੀ ਅਨੇਕਤਾ ਵਿੱਚ ਏਕਤਾ ਦੀਆਂ ਸਦੀਵੀ ਕਦਰਾਂ-ਕੀਮਤਾਂ ਨੂੰ ਅਪਣਾ ਕੇ ਸਦਭਾਵਨਾ, ਸਦਭਾਵ, ਭਾਈਚਾਰਾ ਅਤੇ ਆਪਸੀ ਪਿਆਰ ਦਾ ਸੰਦੇਸ਼ ਦੇਵਾਂਗੇ।
ਖੜਗੇ ਨੇ ਕਿਹਾ ਕਿ ਪੰਡਿਤ ਜਵਾਹਰ ਲਾਲ ਨਹਿਰੂ ਨੇ ”ਦਿ ਡਿਸਕਵਰੀ ਆਫ ਇੰਡੀਆ” ਵਿਚ ਮਹਾਕੁੰਭ ਮੇਲੇ ਦਾ ਵਰਣਨ ਕਰਦੇ ਹੋਏ ਲਿਖਿਆ ਹੈ, ”ਮੈਂ ਇਲਾਹਾਬਾਦ ਜਾਂ ਹਰਿਦੁਆਰ ਦੇ ਮਹਾਨ ਇਸ਼ਨਾਨ ਮੇਲੇ, ਕੁੰਭ ਮੇਲੇ ਵਿਚ ਜਾਂਦਾ ਸੀ ਅਤੇ ਦੇਖਦਾ ਸੀ ਕਿ ਲੱਖਾਂ ਲੋਕ ਆਉਂਦੇ ਹਨ, ਜਿਵੇਂ ਉਨ੍ਹਾਂ ਦੇ ਪੂਰਵਜ ਹਜ਼ਾਰਾਂ ਸਾਲਾਂ ਤੋਂ ਗੰਗਾ ਵਿਚ ਇਸ਼ਨਾਨ ਕਰਨ ਲਈ ਆਉਂਦੇ ਰਹੇ ਸਨ। ਮੈਨੂੰ 13 ਸੌ ਸਾਲ ਪਹਿਲਾਂ ਚੀਨੀ ਸ਼ਰਧਾਲੂਆਂ ਅਤੇ ਹੋਰਨਾਂ ਲੋਕਾਂ ਵੱਲੋਂ ਲਿਖੇ ਗਏ ਇਨ੍ਹਾਂ ਤਿਉਹਾਰਾਂ ਦੇ ਵਿਵਰਣ ਯਾਦ ਹਨ ਅਤੇ ਉਦੋਂ ਵੀ ਇਹ ਮੇਲੇ ਪ੍ਰਾਚੀਨ ਸਨ ਅਤੇ ਅਣਜਾਣ ਪੁਰਾਤਨਤਾ ’ਚ ਗੁਆਚ ਗਏ ਸਨ। ਮੈਂ ਹੈਰਾਨ ਸੀ ਕਿ ਉਹ ਜ਼ਬਰਦਸਤ ਆਸਥਾ ਕੀ ਸੀ, ਜਿਸਨੇ ਸਾਡੇ ਲੋਕਾਂ ਨੂੰ ਅਣਗਿਣਤ ਪੀੜ੍ਹੀਆਂ ਤੋਂ ਭਾਰਤ ਦੀ ਇਸ ਮਸ਼ਹੂਰ ਨਦੀ ਵੱਲ ਖਿੱਚਿਆ ਹੈ?”
ਖੜਗੇ ਨੇ ਕਿਹਾ, “ਅਧਿਆਤਮਿਕਤਾ, ਭਗਤੀ, ਆਸਥਾ ਅਤੇ ਸ਼ਰਧਾ ਦਾ ਇਹ ਇਤਿਹਾਸਕ ਵਿਲੱਖਣ ਦਰਸ਼ਨ ਮਹਾਕੁੰਭ ਦਾ ਆਯੋਜਨ ਸਫਲ ਰਹੇ, ਸਮਾਨਤਾ ਅਤੇ ਏਕਤਾ ਦਾ ਪ੍ਰਤੀਕ ਬਣੇ, ਇਹੀ ਸਾਡੀ ਕਾਮਨਾ ਹੈ।”
ਹਿੰਦੂਸਥਾਨ ਸਮਾਚਾਰ