ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ਅੱਜ ਸੂਬਾ ਵਾਸੀਆਂ ਨੂੰ ਖਾਸ ਤੋਹਫਾ ਦੇਣ ਜਾ ਰਹੇ ਹਨ। ਦੱਸਦਈਏ ਕਿ CM ਮਾਨ ਅੱਜ ਲੋਹੜੀ ਮੌਕੇ ਪੰਜਾਬ ਦੇ ਸ਼ਾਹੀ ਸ਼ਹਿਰ ਪਟਿਆਲਾ ਦੇ ਇਤਿਹਾਸਕ ਕਿਲ੍ਹਾ ਮੁਬਾਰਕ ਵਿੱਚ ਸਥਿਤ ਹੋਟਲ ਰਣਬਾਸ ਦ ਪੈਲੇਸ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ। ਇਸ ਮੌਕੇ CM ਮਾਨ ਅੱਜ ਇਸ ਦਾ ਉਦਘਾਟਨ ਕਰਨਗੇ।
ਸੂਬਾ ਸਕਰਾਰ ਮੁਤਾਬਕ, ਇਹ ਦੁਨੀਆ ਦਾ ਇਕਲੌਤਾ ਹੋਟਲ ਹੈ ਜੋ ਸਿੱਖ ਮਹਿਲ ਵਿੱਚ ਬਣਾਇਆ ਗਿਆ ਹੈ। ਹੁਣ, ਰਾਜਸਥਾਨ ਦੀ ਤਰਜ਼ ‘ਤੇ, ਇੱਥੇ ਹੋਟਲ ਡੈਸਟੀਨੇਸ਼ਨ ਵੈਡਿੰਗ ਨੂੰ ਹੁਲਾਰਾ ਮਿਲੇਗਾ ਅਤੇ ਨਾਲ ਹੀ ਸੈਰ-ਸਪਾਟੇ ਨੂੰ ਵੀ ਹੁਲਾਰਾ ਮਿਲੇਗਾ। ਦੱਸਦਈਏ ਕਿ ਸਰਕਾਰ ਇਸ ਪ੍ਰੋਜੈਕਟ ‘ਤੇ ਕਈ ਸਾਲਾਂ ਤੋਂ ਕੰਮ ਕਰ ਰਹੀ ਹੈ। ਇਸ ਪ੍ਰੋਜੈਕਟ ਨੇ ਦੋ ਸਾਲ ਪਹਿਲਾਂ 2022 ਵਿੱਚ ਗਤੀ ਫੜੀ ਸੀ। ਕਿਲਾ ਮੁਬਾਰਕ ਵਿੱਚ ਸਥਿਤ ਰਨਵਾਸ ਖੇਤਰ, ਗਿਲੌਖਾਨਾ ਤੇ ਲੱਸੀ ਖਾਨਾ ਨੂੰ ਇੱਕ ਵਿਰਾਸਤੀ ਹੋਟਲ ਵਿੱਚ ਬਦਲ ਦਿੱਤਾ ਗਿਆ ਹੈ। ਪੁਰਾਤੱਤਵ ਵਿਭਾਗ ਖੁਦ ਇਸ ਇਮਾਰਤ ਦੀ ਮੁਰੰਮਤ ਦਾ ਕੰਮ ਦਿੱਲੀ ਦੇ ਇੱਕ ਸੰਸਥਾਨ ਰਾਹੀਂ ਕਰਵਾ ਰਿਹਾ ਹੈ। ਸਰਕਾਰ ਨੇ ਸ਼ੁਰੂਆਤੀ ਪੜਾਅ ਵਿੱਚ 6 ਕਰੋੜ ਰੁਪਏ ਦਾ ਫੰਡ ਜਾਰੀ ਕੀਤਾ ਸੀ।