Happy Lohri 2025 : 13 ਜਨਵਰੀ ਯਾਨੀ ਅੱਜ ਨੂੰ ਦੇਸ਼ ਭਰ ਵਿੱਚ ਲੋਹੜੀ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਹ ਤਿਉਹਾਰ ਉੱਤਰੀ ਭਾਰਤ ਦੇ ਸੂਬਿਆਂ, ਖਾਸ ਕਰਕੇ ਪੰਜਾਬ ਵੱਚ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਤੋਂ ਅਲਾਵਾ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਵੀ ਖਾਸੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਜਾਂ ਇੰਜ ਵੀ ਕਿਹਾ ਜਾ ਸਕਦਾ ਹੈ ਕਿ ਅੱਜ ਕੱਲ੍ਹ ਲੋਹੜੀ ਦਾ ਤਿਊ ਜਿੱਥੇ ਵੀ ਪੰਜਾਬੀ ਰਹਿੰਦੇ ਹਨ ਓਥੇ ਮਨਾਇਆ ਜਾਂਦਾ ਹੈ। ਇਸ ਦਿਨ ਸਾਰੇ ਲੋਕ ਇਕੱਠੇ ਹੁੰਦੇ ਹਨ ਅਤੇ ਇਸ ਤਿਉਹਾਰ ਨੂੰ ਨਾਚ ਅਤੇ ਗੀਤਾਂ ਨਾਲ ਮਨਾਉਂਦੇ ਹਨ। ਇਹ ਤਿਉਹਾਰ ਸਿਰਫ਼ ਮੂੰਗਫਲੀ, ਗਜਕ ਅਤੇ ਰੇਵੜੀ ਤੱਕ ਸੀਮਤ ਨਹੀਂ ਹੈ, ਸਗੋਂ ਇਸ ਤਿਉਹਾਰ ਨੂੰ ਮਨਾਉਣ ਪਿੱਛੇ ਇੱਕ ਖਾਸ ਕਾਰਨ ਹੈ।
ਦਰਅਸਲ ਲੋਹੜੀ ਦਾ ਤਿਉਹਾਰ ਫਸਲਾਂ ਦੇ ਪੱਕਣ ਅਤੇ ਚੰਗੀ ਖੇਤੀ ਦੇ ਪ੍ਰਤੀਕ ਵਜੋਂ ਜਾਣਿਆ ਜਾਂਦਾ ਹੈ। ਲੋਕ ਇਕੱਠੇ ਹੁੰਦੇ ਹਨ ਅਤੇ ਸੂਰਜ ਦੀ ਰੌਸ਼ਨੀ ਅਤੇ ਹੋਰ ਕੁਦਰਤੀ ਤੱਤਾਂ ਦੁਆਰਾ ਪੈਦਾ ਕੀਤੀ ਫ਼ਸਲ ਦੀ ਖੁਸ਼ੀ ਵਿੱਚ ਇਸ ਤਿਉਹਾਰ ਨੂੰ ਮਨਾਉਂਦੇ ਹਨ। ਇਸ ਦਿਨ, ਸਾਰੇ ਲੋਕ ਇਕੱਠੇ ਹੁੰਦੇ ਹਨ ਅਤੇ ਭਗਵਾਨ ਸੂਰਜ ਅਤੇ ਭਗਵਾਨ ਅਗਨੀ ਦੀ ਪੂਜਾ ਕਰਦੇ ਹਨ ਅਤੇ ਉਨ੍ਹਾਂ ਪ੍ਰਤੀ ਆਪਣਾ ਧੰਨਵਾਦ ਪ੍ਰਗਟ ਕਰਦੇ ਹਨ। ਇਹ ਤਿਉਹਾਰ ਸਮਾਜ ਵਿੱਚ ਆਪਸੀ ਸਦਭਾਵਨਾ ਅਤੇ ਪਿਆਰ ਨੂੰ ਵੀ ਦਰਸਾਉਂਦਾ ਹੈ। ਲੋਹੜੀ ਦੇ ਸਮੇਂ, ਫ਼ਸਲ ਪੱਕ ਜਾਂਦੀ ਹੈ ਅਤੇ ਇਸਦੀ ਕਟਾਈ ਦਾ ਸਮਾਂ ਹੁੰਦਾ ਹੈ। ਇਸ ਮੌਕੇ ‘ਤੇ ਲੋਕ ਅਗਨੀ ਦੇਵ ਨੂੰ ਰੇਵੜੀ ਅਤੇ ਮੂੰਗਫਲੀ ਚੜ੍ਹਾਉਂਦੇ ਹਨ ਅਤੇ ਆਪਸ ਵਿੱਚ ਵੰਡਦੇ ਹਨ। ਇਸ ਲਈ ਇਹ ਤਿਉਹਾਰ ਆਪਸੀ ਸਹਿਯੋਗ ਅਤੇ ਪਿਆਰ ਨੂੰ ਵੀ ਦਰਸਾਉਂਦਾ ਹੈ।
ਲੋਹੜੀ ਦਾ ਤਿਉਹਾਰ ਕਦੋਂ ਮਨਾਇਆ ਜਾਂਦਾ ਹੈ?
ਲੋਹੜੀ ਦਾ ਤਿਉਹਾਰ ਸਿੱਖ ਅਤੇ ਪੰਜਾਬ ਦਾ ਸਭ ਤੋਂ ਵੱਡਾ ਅਤੇ ਮਹੱਤਵਪੂਰਨ ਤਿਉਹਾਰ ਹੈ। ਇਸ ਤਿਉਹਾਰ ਨੂੰ ਲੋਕ ਬਹੁਤ ਹੀ ਧੂੰਮਧਾਮ ਨਾਲ ਮਨਾਉਦੇ ਹਨ। ਇਸ ਸਾਲ ਲੋਹੜੀ ਦਾ ਤਿਉਹਾਰ 13 ਜਨਵਰੀ 2025 ਨੂੰ ਸੋਮਵਾਰ ਵਾਲੇ ਦਿਨ ਮਨਾਇਆ ਜਾਵੇਗਾ। ਇਹ ਤਿਉਹਾਰ ਸਰਦੀਆਂ ਦੇ ਅੰਤ ਅਤੇ ਬਸੰਤ ਦੇ ਆਗਮਨ ਦਾ ਪ੍ਰਤੀਕ ਹੈ। ਲੋਹੜੀ ਅਸਲ ਵਿੱਚ ਹਾੜੀ ਦੀਆਂ ਫਸਲਾਂ, ਖਾਸ ਕਰਕੇ ਗੰਨਾ, ਕਣਕ ਅਤੇ ਸਰ੍ਹੋਂ ਦੀ ਵਾਢੀ ਦਾ ਜਸ਼ਨ ਹੈ। ਇਹ ਤਿਉਹਾਰ ਕਿਸਾਨਾਂ ਲਈ ਖੁਸ਼ਹਾਲੀ ਅਤੇ ਨਵੀਂ ਸ਼ੁਰੂਆਤ ਦਾ ਪ੍ਰਤੀਕ ਹੈ।
ਲੋਹੜੀ ਦੇ ਮੌਕੇ ‘ਤੇ ਅੱਗ ‘ਚ ਤਿਲ ਅਤੇ ਮੂੰਗਫਲੀ ਪਾਉਣ ਦੀ ਪਰੰਪਰਾ ਕੀ ਹੈ?
ਲੋਹੜੀ ਦੇ ਦਿਨ ਅੱਗ ਜਲਾ ਕੇ ਉਸਦੀ ਪਰਿਕਰਮਾ ਕੀਤਾ ਜਾਂਦੀ ਹੈ ਅਤੇ ਫਿਰ ਘਰ ਦੇ ਸਾਰੇ ਮੈਂਬਰ ਇਕੱਠੇ ਹੋ ਕੇ ਅੱਗ ਦੇ ਚਾਰੋ ਪਾਸੇ ਪਰਿਕਰਮਾ ਲਗਾਉਂਦੇ ਹਨ। ਪਰਿਕਰਮਾ ਲਗਾਉਂਦੇ ਸਮੇਂ ਅੱਗ ‘ਚ ਮੂੰਗਫਲੀ ਅਤੇ ਤਿਲ ਪਾਏ ਜਾਂਦੇ ਹਨ। ਪਰ ਕੀ ਤੁਹਾਨੂੰ ਪਤਾ ਹੈ ਕਿ ਇਹ ਪਰੰਪਰਾ ਕਿਉਂ ਕੀਤੀ ਜਾਂਦੀ ਹੈ?
ਲੋਹੜੀ ਵਾਲੇ ਦਿਨ ਤਿਲ ਅਤੇ ਮੂੰਗਫਲੀ ਦਾ ਮਹੱਤਵ
ਲੋਹੜੀ ਰਾਹੀਂ ਲੋਕ ਭਗਵਾਨ ਤੋਂ ਵਧੀਆਂ ਫਸਲ ਦੀ ਕਾਮਨਾ ਕਰਦੇ ਹਨ ਅਤੇ ਸਾਲਭਰ ਖੇਤੀ ‘ਚ ਵਾਧਾ ਹੋਣ ਦੀ ਅਰਦਾਸ ਕਰਦੇ ਹਨ। ਇਸ ਦਿਨ ਅੱਗ ਦੇ ਦੇਵਤੇ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਚੰਗੀ ਵਾਢੀ ਲਈ ਧੰਨਵਾਦ ਪ੍ਰਗਟ ਕਰਨ ਲਈ ਅੱਗ ‘ਚ ਤਿਲ ਅਤੇ ਮੂੰਗਫਲੀ ਪਾਏ ਜਾਂਦੇ ਹਨ। ਲੋਹੜੀ ਦੀ ਅੱਗ ਵਿੱਚ ਮੂੰਗਫਲੀ ਪਾ ਕੇ ਲੋਕ ਆਪਣੇ ਘਰ ਵਿੱਚ ਚੰਗੀ ਕਿਸਮਤ ਅਤੇ ਖੁਸ਼ਹਾਲੀ ਲਿਆਉਣ ਦੀ ਕਾਮਨਾ ਕਰਦੇ ਹਨ। ਕਥਾਵਾਂ ਦੇ ਅਨੁਸਾਰ, ਮੂੰਗਫਲੀ ਨੂੰ ਦੇਵੀ ਲਕਸ਼ਮੀ ਦਾ ਪਸੰਦੀਦਾ ਭੋਜਨ ਮੰਨਿਆ ਜਾਂਦਾ ਹੈ। ਇਸ ਲਈ ਲੋਕ ਲੋਹੜੀ ਦੀ ਅੱਗ ਵਿੱਚ ਮੂੰਗਫਲੀ ਪਾ ਕੇ ਦੇਵੀ ਲਕਸ਼ਮੀ ਨੂੰ ਖੁਸ਼ ਕਰਦੇ ਹਨ। ਇਸ ਤੋਂ ਇਲਾਵਾ, ਲੋਹੜੀ ਵਾਲੇ ਦਿਨ ਬੁਰੀ ਨਜ਼ਰ ਤੋਂ ਛੁਟਕਾਰਾ ਪਾਉਣ, ਚੰਗੀ ਸਿਹਤ ਅਤੇ ਸੁਖੀ ਪਰਿਵਾਰਿਕ ਜੀਵਨ ਦੀ ਕਾਮਨਾ ਕਰਨ ਲਈ ਲੋਹੜੀ ਦੀ ਅੱਗ ਵਿਚ ਤਿਲ ਵੀ ਸੁੱਟੇ ਜਾਂਦੇ ਹਨ। ਇਸ ਤੋਂ ਇਲਾਵਾ, ਕਿਹਾ ਜਾਂਦਾ ਹੈ ਕਿ ਸਰਦੀਆਂ ‘ਚ ਤਿਲ ਅਤੇ ਮੂੰਗਫਲੀ ਦਾ ਸੇਵਨ ਕਰਨਾ ਸਿਹਤ ਲਈ ਵਧੀਆਂ ਵੀ ਹੁੰਦਾ ਹੈ।
ਮਿਥਿਹਾਸਕ ਕਥਾ ਕੀ ਹੈ?
ਮਿਥਿਹਾਸ ਵਿੱਚ ਵੀ ਲੋਹੜੀ ਦਾ ਜ਼ਿਕਰ ਮਿਲਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਮਾਤਾ ਸਤੀ ਦੇ ਪਿਤਾ ਰਾਜਾ ਦਕਸ਼ ਨੇ ਇੱਕ ਮਹਾਨ ਯੱਗ ਕੀਤਾ ਸੀ। ਇਸ ਵਿੱਚ ਭਗਵਾਨ ਸ਼ਿਵ ਅਤੇ ਮਾਤਾ ਸਤੀ ਨੂੰ ਸੱਦਾ ਨਹੀਂ ਦਿੱਤਾ ਗਿਆ ਸੀ। ਸਤੀ ਮਾਤਾ ਰਾਜਾ ਦਕਸ਼ ਤੋਂ ਸੱਦਾ ਨਾ ਮਿਲਣ ‘ਤੇ ਨਾਰਾਜ਼ ਹੋ ਗਈ ਅਤੇ ਉਨ੍ਹਾਂ ਨੇ ਆਪਣੇ ਆਪ ਨੂੰ ਅੱਗ ’ਚ ਸਮਰਪਿਤ ਕਰ ਦਿੱਤਾ। ਇਹ ਮੰਨਿਆ ਜਾਂਦਾ ਹੈ ਕਿ ਇਹ ਤਿਉਹਾਰ ਮਾਂ ਸਤੀ ਨੂੰ ਸਮਰਪਿਤ ਹੈ। ਇਸ ਦਿਨ ਲੋਕ ਦੁੱਲਾ ਭੱਟੀ ਨਾਲ ਸਬੰਧਤ ਗੀਤ ਵੀ ਗਾਉਂਦੇ ਹਨ।
ਹੁਣ ਜੇਕਰ ਗੱਲ ਪਰੰਪਰਾ ਦੀ ਹੋਈ, ਤਾਂ ਇੱਕ ਗੀਤ ਜੋ ਸਾਰੇ ਸੁਣਦੇ ਅਤੇ ਗਾਉਂਦੇ ਆ ਰਹੇ ਹਨ – ਸੁੰਦਰ ਮੁੰਦਰੀਏ ਹੋ, ਤੇਰਾ ਕੌਣ ਵਿਚਾਰਾ, ਦੁੱਲਾ ਭੱਟੀ ਵਾਲਾ, ਦੁੱਲੇ ਦੀ ਧੀ ਵਿਆਹੀ, ਸੇਰ ਸੱਕਰ ਪਾਈ … ਇਸ ਗੀਤ ਤੋਂ ਬਿਨਾਂ ਲੋਹੜੀ ਦਾ ਤਿਉਹਾਰ ਅਧੂਰਾ ਹੈ, ਪਰ ਇਹ ਸਵਾਲ ਜ਼ਰੂਰ ਮਨਾਂ ਵਿੱਚ ਆਉਂਦਾ ਆਖਿਰ ਦੁੱਲਾ ਭੱਟੀ ਵਾਲਾ ਕੌਣ ਹੈ। ਆਓ ਜਾਣਦੇ ਹਾਂ ਕੌਣ ਸੀ ‘ਦੁੱਲਾ ਭੱਟੀ’ ? ਅਤੇ ਇਸ ਪਿੱਛੇ ਦਾ ਇਤਿਹਾਸ।
ਕੌਣ ਸੀ ‘ਦੁੱਲਾ ਭੱਟੀ’ ?
ਦੁੱਲੀ ਭੱਟੀ ਨਾਲ ਸਬੰਧਤ ਇੱਕ ਲੋਕ ਕਥਾ ਵੀ ਇਸ ਤਿਉਹਾਰ ਨਾਲ ਜੁੜੀ ਹੋਈ ਹੈ। ਮੁਗਲ ਕਾਲ ਵਿੱਚ, ਅਕਬਰ ਦੇ ਰਾਜ ਦੌਰਾਨ, ਦੁੱਲਾ ਭੱਟੀ ਨਾਮ ਦਾ ਇੱਕ ਵਿਅਕਤੀ ਸੀ। ਦੁੱਲਾ ਭੱਟੀ ਇੱਕ ਅਜਿਹਾ ਬਾਗ਼ੀ, ਜੋ ਕਿ ਅਮੀਰ ਲੋਕਾਂ ਦਾ ਮਾਲ ਲੁੱਟ ਕੇ ਗਰੀਬ ਲੋਕਾਂ ਵਿੱਚ ਵੰਡ ਦਿੰਦਾ ਸੀ। ਉਸ ਇਲਾਕੇ ਦੇ ਗਰੀਬ ਲੋਕ ਉਸ ਦੀ ਇਸ ਦਰਿਆ-ਦਿਲੀ ਦੇ ਕਾਇਲ ਸਨ। ਇਸ ਕਰ ਕੇ ਉਹ ਲੋਕ ਉਸ ਦਾ ਆਦਰ-ਸਤਿਕਾਰ ਤੇ ਉਸ ਨੂੰ ਪਿਆਰ ਵੀ ਕਰਦੇ ਸਨ। ਉਹ ਪੰਜਾਬ ਵਿੱਚ ਰਹਿੰਦਾ ਸੀ। ਇੱਕ ਵਾਰ ਉਸ ਨੇ ਅਗਵਾਕਾਰਾਂ ਤੋਂ ਇੱਕ ਲੜਕੀ ਨੂੰ ਛੁਡਾਇਆ ਤੇ ਉਸ ਲੜਕੀ ਨੂੰ ਆਪਣੀ ਧਰਮ ਦੀ ਧੀ ਬਣਾ ਲਿਆ। ਜਦ ਦੁੱਲਾ-ਭੱਟੀ ਨੇ ਉਸ ਲੜਕੀ ਦਾ ਵਿਆਹ ਕੀਤਾ, ਤਾਂ ਉਸ ਨੇ ਉਸ ਦੇ ਵਿਆਹ ਵਿੱਚ ਤੋਹਫ਼ੇ ਦੇ ਤੌਰ ਉੱਤੇ ਸ਼ੱਕਰ ਪਾ ਦਿੱਤੀ ਸੀ। ਇਸ ਕਾਰਨ, ਦੁੱਲਾ ਭੱਟੀ ਪੰਜਾਬ ਵਿੱਚ ਬਹੁਤ ਮਸ਼ਹੂਰ ਹੋ ਗਿਆ। ਉਨ੍ਹਾਂ ਨੂੰ ਹੀਰੋ ਦਾ ਖਿਤਾਬ ਦਿੱਤਾ ਗਿਆ। ਇਸੇ ਲਈ ਲੋਹੜੀ ਵਾਲੇ ਦਿਨ ਇਸ ਨੂੰ ਨਾਇਕ ਵਜੋਂ ਯਾਦ ਕੀਤਾ ਜਾਂਦਾ ਹੈ।
ਇੱਕ ਹੋਰ ਲੋਕਧਾਰਾ ਮੁਤਾਬਕ, ਦੁੱਲਾ ਭੱਟੀ ਦਾ ਜਨਮ 16ਵੀਂ ਸ਼ਤਾਬਦੀ ਵਿੱਚ ਜ਼ਿਲ੍ਹਾ ਹਾਫਿਜ਼ਾਬਾਦ (ਹੁਣ ਪਾਕਿਸਤਾਨ ਵਿੱਚ) ਦੀ ਤਹਿਸੀਲ ਪਿੰਡੀ ਭੱਟੀਆ ਤੋਂ ਕੁਝ ਕੁ ਦੂਰੀ ’ਤੇ ਦਰਿਆ ਚਨਾਬ ਦੇ ਕਿਨਾਰੇ ਵੱਸੇ ਪਿੰਡ ਚੂਚਕ ਦੇ ਨੇੜੇ ਬਦਰ ਦੇ ਮੁਕਾਮ ’ਤੇ ਹੋਇਆ। ਦੁੱਲੇ ਭੱਟੀ ਦਾ ਪੂਰਾ ਨਾਂ ਰਾਏ ਅਬਦੁੱਲਾ ਭੱਟੀ ਸੀ, ਪਰ ਦੁੱਲੇ ਭੱਟੀ ਦੀ ਮਾਂ ਲੱਧੀ ਅਤੇ ਉਸ ਦੇ ਕਬੀਲੇ ਵਾਲੇ ਉਸ ਨੂੰ ਪਿਆਰ ਨਾਲ ਦੁੱਲਾ ਕਹਿ ਕੇ ਬੁਲਾਉਂਦੇ ਸਨ।
ਕਿਵੇਂ ਹੁੰਦੀ ਹੈ ਲੋਹੜੀ ਦੀ ਪੂਜਾ
ਲੋਹੜੀ ਦੀ ਸ਼ਾਮ ਨੂੰ, ਘਰ ਵਿੱਚ ਕਿਸੇ ਖੁੱਲ੍ਹੀ ਜਗ੍ਹਾ ‘ਤੇ ਗੋਬਰ ਦੀਆਂ ਪਾਥੀਆਂ ਅਤੇ ਸੁੱਕੀਆਂ ਲੱਕੜਾਂ ਦਾ ਢੇਰ ਬਣਾ ਕੇ ਅੱਗ ਬਾਲੀ ਜਾਂਦੀ ਹੈ। ਇਸ ਤੋਂ ਬਾਅਦ, ਪਰਿਵਾਰ ਅਤੇ ਦੋਸਤਾਂ ਨਾਲ ਅੱਗ ਦੇ ਦੁਆਲੇ ਬੈਠਕੇ ਪੂਜਾ ਕੀਤੀ ਜਾਂਦੀ ਹੈ। ਤਿਲ, ਗੁੜ, ਗਜਕ, ਰੇਵੜੀ ਅਤੇ ਮੱਕੀ ਦੇ ਦਾਣੇ ਅੱਗ ਵਿੱਚ ਭੇਟ ਕੀਤੇ ਜਾਂਦੇ ਹਨ। ਇਸ ਤੋਂ ਬਾਅਦ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਅੱਗ ਦੀ ਪਰਿਕਰਮਾ ਕਰਨ ਦੀ ਪਰਮਪਰਾ ਵੀ ਹੈ। ਇਸ ਦਿਨ, ਹਾੜੀ ਦੀਆਂ ਫਸਲਾਂ ਨੂੰ ਵੀ ਅੱਗ ਵਿੱਚ ਚੜ੍ਹਾਇਆ ਜਾਂਦਾ ਹੈ।
ਇਸ ਦਿਨ ਅੱਗ ਦੀ ਪਰਿਕਰਮਾ ਲਗਾਉਂਦੇ ਹੋਏ ਉਸ ‘ਚ ਤਿਲ ਅਤੇ ਮੂੰਗਫਲੀ ਪਾਉਣ ਦੀ ਪਰੰਪਰਾ ਵੀ ਹੁੰਦੀ ਹੈ। ਪਰ ਕੀ ਤੁਹਾਨੂੰ ਪਤਾ ਹੈ ਲੋਹੜੀ ਦੇ ਮੌਕੇ ‘ਤੇ ਅੱਗ ‘ਚ ਤਿਲ ਅਤੇ ਮੂੰਗਫਲੀ ਕਿਉਂ ਪਾਈ ਜਾਂਦੀ ਹੈ? ਇਸ ਪਿੱਛੇ ਕੀ ਵਜ੍ਹਾਂ ਹੈ? ਅੱਜ ਅਸੀਂ ਤੁਹਾਨੂੰ ਇਸ ਬਾਰੇ ਦੱਸਣ ਜਾ ਰਹੇ ਹਾਂ।
ਲੋਹੜੀ ਦਾ ਤਿਉਹਾਰ ਪੋਹ ਮਹੀਨੇ ਦੇ ਆਖ਼ਰੀ ਦਿਨ ਵਾਲੀ ਰਾਤ ਨੂੰ ਮਨਾਇਆ ਜਾਂਦਾ ਹੈ। ਇਸ ਲਈ ਦੁੱਲਾ ਭੱਟੀ ਨੂੰ ਲੋਹੜੀ ਵਾਲੇ ਦਿਨ ਯਾਦ ਕੀਤਾ ਜਾਂਦਾ ਹੈ। ਪੰਜਾਬ ਵਿੱਚ ਜਿਨ੍ਹਾਂ ਦੇ ਘਰ ਨਵੇਂ ਵਿਆਹੀਆਂ ਜੋੜੀਆਂ ਹੋਣ ਜਾਂ ਜਿਨ੍ਹਾਂ ਦੇ ਘਰ ਪੁੱਤਰ ਜੰਮਿਆ ਹੋਵੇ, ਹਾਲਾਂਕਿ ਅੱਜ ਕੱਲ੍ਹ ਉਨੀ ਹੀ ਧੂਮਧਾਮ ਨਾਲ ਧੀਆਂ ਦੀ ਲੋਹੜੀ ਵੀ ਪਾਈ ਜਾਂਦੀ ਹੈ।
ਬੱਚੇ ਜਦ ਲੋਹੜੀ ਮੰਗਣ ਦੂਜਿਆਂ ਦੇ ਘਰਾਂ ’ਚ ਜਾਂਦੇ ਹਨ, ਤਾਂ ਉਹ ਇਹ ਗੀਤ ਗਾਉਂਦੇ ਹੋਏ ਨਜ਼ਰ ਆਉਂਦੇ ਹਨ।