ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਯਾਨੀ CBSE ਨੇ ਅੱਜ CTET 2024 ਦੀ ਪ੍ਰੀਖਿਆ ਦਾ ਰਿਜ਼ਲਟ ਜਾਰੀ ਕੀਤਾ ਹੈ । ਜਿਨ੍ਹਾਂ ਉਮੀਦਵਾਰਾਂ ਨੇ ਇਸ ਪ੍ਰੀਖਿਆ ਵਿੱਚ ਹਿੱਸਾ ਲਿਆ ਸੀ, ਉਹ ਹੁਣ CTET ਦੀ ਅਧਿਕਾਰਤ ਵੈੱਬਸਾਈਟ ctet.nic.in ‘ਤੇ ਜਾ ਕੇ ਆਪਣਾ ਨਤੀਜਾ ਦੇਖ ਸਕਦੇ ਹਨ।
ਕਿਵੇ ਚੈੱਕ ਕਰਨਾ ਰਿਜ਼ਲਟ
ਨਤੀਜਾ ਦੇਖਣ ਲਈ, ਉਮੀਦਵਾਰ ਪਹਿਲਾਂ CTET ਦੀ ਅਧਿਕਾਰਤ ਵੈੱਬਸਾਈਟ ctet.nic.in ‘ਤੇ ਜਾਓ।
ਇਸ ਤੋਂ ਬਾਅਦ, ਉਮੀਦਵਾਰ ਦੇ ਹੋਮਪੇਜ ‘ਤੇ “CTET ਨਤੀਜਾ 2024” ਲਿੰਕ ‘ਤੇ ਕਲਿੱਕ ਕਰੋ।
ਫਿਰ ਉਮੀਦਵਾਰ ਆਪਣੇ ਲੌਗਇਨ ਵੇਰਵੇ (ਰੋਲ ਨੰਬਰ ਅਤੇ ਜਨਮ ਮਿਤੀ) ਭਰੋ ਅਤੇ ਜਮ੍ਹਾਂ ਕਰੋ।
ਹੁਣ ਉਮੀਦਵਾਰ ਦਾ ਨਤੀਜਾ ਸਕ੍ਰੀਨ ‘ਤੇ ਪ੍ਰਦਰਸ਼ਿਤ ਹੋਵੇਗਾ।
ਫਿਰ ਨਤੀਜਾ ਸਕੋਰਕਾਰਡ ਡਾਊਨਲੋਡ ਕਰੋ।
ਅੰਤ ਵਿੱਚ, ਉਮੀਦਵਾਰਾਂ ਨੂੰ ਹੋਰ ਲੋੜ ਲਈ ਇਸਦਾ ਪ੍ਰਿੰਟ ਆਊਟ ਲੈਣਾ ਚਾਹੀਦਾ ਹੈ।
ਤੁਹਾਨੂੰ ਦੱਸਦਈਏ ਕਿ CBSE ਹਰ ਸਾਲ CTET ਪ੍ਰੀਖਿਆ ਦਾ ਆਯੋਜਨ ਕਰਦਾ ਹੈ। ਇਸ ਪ੍ਰੀਖਿਆ ‘ਚ ਵੱਡੀ ਗਿਣਤੀ ਵਿੱਚ ਉਮੀਦਵਾਰ ਸ਼ਾਮਲ ਹੁੰਦੇ ਹਨ। ਇਸ ਸਾਲ ਵੀ ਲੱਖਾਂ ਉਮੀਦਵਾਰ ਪ੍ਰੀਖਿਆ ਵਿੱਚ ਬੈਠੇ ਸਨ, ਜਿਨ੍ਹਾਂ ਵਿੱਚੋਂ ਕਈ ਉਮੀਦਵਾਰ ਪ੍ਰੀਖਿਆ ਵਿੱਚ ਸਫਲ ਹੋਏ ਹਨ। ਜਦਕਿ ਕੁਝ ਉਮੀਦਵਾਰ ਪ੍ਰੀਖਿਆ ਵਿੱਚ ਫੇਲ ਵੀ ਹੋਏ ਹਨ। ਉਮੀਦਵਾਰ ਹੇਠਾਂ ਦਿੱਤੇ ਸਿੱਧੇ ਲਿੰਕ ਦੀ ਮਦਦ ਨਾਲ ਨਤੀਜਾ ਵੀ ਦੇਖ ਸਕਦੇ ਹਨ।