ਡਿਮਾ ਹਸਾਓ (ਅਸਾਮ), 09 ਜਨਵਰੀ (ਹਿੰ.ਸ.)। ਰਾਜ ਦੇ ਪਹਾੜੀ ਜ਼ਿਲ੍ਹੇ ਡਿਮਾ ਹਸਾਓ ਵਿੱਚ ਉਮਰਾਂਗਸੂ ਤੋਂ 25 ਕਿਲੋਮੀਟਰ ਦੂਰ ਅਸਾਮ-ਮੇਘਾਲਿਆ ਸਰਹੱਦ ’ਤੇ 3 ਕਿਲੋ ’ਤੇ ਵਾਪਰੇ ਕੋਲਾ ਖਾਨ ਹਾਦਸੇ ਦੇ ਚੌਥੇ ਦਿਨ ਅੱਜ ਸਵੇਰੇ ਗੋਤਾਖੋਰਾਂ ਦੀ ਮਦਦ ਨਾਲ ਮੁੜ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਹਾਦਸੇ ਦੇ ਤੀਸਰੇ ਦਿਨ ਸਵੇਰੇ ਗੋਤਾਖੋਰਾਂ ਨੇ ਖਾਨ ਵਿੱਚੋਂ ਇੱਕ ਲਾਸ਼ ਕੱਢੀ। ਉਸ ਤੋਂ ਬਾਅਦ ਦਿਨ ਭਰ ਇਸ ਮੁਹਿੰਮ ਨੂੰ ਕੋਈ ਸਫਲਤਾ ਨਹੀਂ ਮਿਲੀ।
ਐਨਡੀਆਰਐਫ ਦੀ ਪਹਿਲੀ ਬਟਾਲੀਅਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਅੱਜ ਦੱਸਿਆ ਕਿ ਜਲ ਸੈਨਾ, ਸੈਨਾ, ਐਨਡੀਆਰਐਫ, ਐਸਡੀਆਰਐਫ ਅਤੇ ਹੋਰ ਏਜੰਸੀਆਂ ਰਾਹਤ ਅਤੇ ਬਚਾਅ ਕਾਰਜ ਵਿੱਚ ਲੱਗੀਆਂ ਹੋਈਆਂ ਹਨ। ਇਲਾਕੇ ‘ਚ ਮੀਂਹ ਕਾਰਨ ਬਚਾਅ ਕਾਰਜ ‘ਚ ਮੁਸ਼ਕਿਲਾਂ ਆ ਰਹੀਆਂ ਹਨ। ਐਨਡੀਆਰਐਫ ਦੇ ਸੂਤਰਾਂ ਨੇ ਦੱਸਿਆ ਹੈ ਕਿ ਖਾਨ 200 ਮੀਟਰ ਡੂੰਘੀ ਹੈ, ਜਿਸਨੂੰ ਸ਼ੁਰੂ ਵਿੱਚ 300 ਮੀਟਰ ਦੱਸਿਆ ਗਿਆ ਸੀ। ਕੋਲੇ ਦੀ ਖਾਨ ਅਜੇ ਵੀ 50 ਤੋਂ 60 ਫੁੱਟ ਪਾਣੀ ਨਾਲ ਭਰੀ ਹੋਈ ਹੈ। ਜਿਸਨੂੰ ਬਾਹਰ ਕੱਢਣ ਦੇ ਯਤਨ ਕੀਤੇ ਜਾ ਰਹੇ ਹਨ।
ਜਾਣਕਾਰੀ ਮੁਤਾਬਕ ਕੋਲ ਇੰਡੀਆ ਦਾ ਪੰਪ ਵੀ ਸ਼ਾਇਦ ਅੱਜ ਕੋਲਕਾਤਾ ਤੋਂ ਪੁੱਜਣ ਵਾਲਾ ਹੈ। ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਸਮੇਤ ਹੋਰ ਏਜੰਸੀਆਂ ਦੇ ਨਾਲ-ਨਾਲ ਆਇਲ ਇੰਡੀਆ ਦੇ ਪੰਪਾਂ ਰਾਹੀਂ ਮਾਈਨ ਵਿੱਚੋਂ ਪਾਣੀ ਕੱਢਣ ਦੇ ਯਤਨ ਜਾਰੀ ਹਨ। ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਪਾਣੀ ਤੇਜ਼ੀ ਨਾਲ ਘੱਟ ਨਹੀਂ ਹੋ ਰਿਹਾ ਹੈ, ਪਰ ਵਾਧੇ ਦੀ ਰਫ਼ਤਾਰ ਵੀ ਤੇਜ਼ ਨਹੀਂ ਹੈ, ਜਿਸ ਕਾਰਨ ਆਪਰੇਸ਼ਨ ਚਲਾ ਰਹੀਆਂ ਏਜੰਸੀਆਂ ਨੂੰ ਬਚਾਅ ਕਾਰਜਾਂ ‘ਚ ਉਮੀਦ ਦੀ ਕਿਰਨ ਦਿਖਾਈ ਦੇ ਰਹੀ ਹੈ।
ਆਪ੍ਰੇਸ਼ਨ ਚਲਾ ਰਹੇ ਗੋਤਾਖੋਰਾਂ ਅਨੁਸਾਰ ਜਿੰਨੀ ਵਾਰ ਉਨ੍ਹਾਂ ਨੇ ਖਾਨ ਦੇ ਅੰਦਰ ਜਾ ਕੇ ਜਾਂਚ ਕੀਤੀ ਹੈ, ਉੱਥੋਂ ਕੁਝ ਵੀ ਨਹੀਂ ਮਿਲਿਆ ਹੈ। ਸੰਭਵ ਤੌਰ ‘ਤੇ ਖਾਨ ਦੇ ਕਰਮਚਾਰੀ ਰੈਟ ਹੋਲ ਦੇ ਅੰਦਰ ਹੋਣ, ਇਸ ਲਈ ਉਨ੍ਹਾਂ ਨੂੰ ਖਾਣ ਦੇ ਅੰਦਰ ਲੱਭਣਾ ਇੱਕ ਵੱਡੀ ਚੁਣੌਤੀ ਹੈ। ਮੰਨਿਆ ਜਾ ਰਿਹਾ ਹੈ ਕਿ ਪਾਣੀ ਘੱਟ ਹੋਣ ਕਾਰਨ ਸਰਚ ਆਪਰੇਸ਼ਨ ਬਿਹਤਰ ਢੰਗ ਨਾਲ ਚਲਾਇਆ ਜਾਵੇਗਾ।
ਜ਼ਿਕਰਯੋਗ ਹੈ ਕਿ ਬੀਤੇ ਸੋਮਵਾਰ ਨੂੰ ਕੋਲੇ ਦੀ ਖਾਨ ‘ਚ ਅਚਾਨਕ ਪਾਣੀ ਭਰ ਜਾਣ ਕਾਰਨ ਅੰਦਰ ਕੰਮ ਕਰ ਰਹੇ ਮਾਈਨਿੰਗ ਕਰਮਚਾਰੀ ਫਸ ਗਏ। ਉਨ੍ਹਾਂ ਦੀ ਸਹੀ ਗਿਣਤੀ ਸਾਹਮਣੇ ਨਹੀਂ ਆਈ ਹੈ। ਹਾਲਾਂਕਿ 11 ਲੋਕ ਅੰਦਰ ਫਸੇ ਦੱਸੇ ਜਾ ਰਹੇ ਹਨ। ਜਿਸ ਵਿੱਚੋਂ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ, ਜੋ ਮੂਲ ਰੂਪ ਵਿੱਚ ਗੁਆਂਢੀ ਦੇਸ਼ ਨੇਪਾਲ ਦਾ ਰਹਿਣ ਵਾਲਾ ਸੀ। ਜਿਸਦੀ ਪਛਾਣ ਰਾਜੇਨ ਸ਼ੇਰਚ (42, ਜ਼ਿਲ੍ਹਾ-ਉਦੈਪੁਰ, ਨੇਪਾਲ) ਵਜੋਂ ਹੋਈ ਹੈ।
ਹਿੰਦੂਸਥਾਨ ਸਮਾਚਾਰ