ਡੇਰਾ ਬਿਆਸ ‘ਚ ਆਉਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਦੱਸਦਈਏ ਕਿ ਹੁਣ ਬਿਆਸ ‘ਚ ਵੀ. ਆਈ. ਪੀ. ਕਲਚਰ ਖਤਮ ਕਰ ਦਿੱਤਾ ਗਿਆ ਹੈ। ਅਕਸਰ ਦੇਖਿਆ ਜਾਂਦਾ ਸੀ ਕਿ ਪਹਿਲਾਂ ਵੀ.ਆਈ.ਪੀ ਸਤਿਸੰਗ ਦੌਰਾਨ ਆ ਕੇ ਬੈਠਦੇ ਸਨ, ਹੁਣ ਕੋਈ ਵੀ.ਆਈ.ਪੀ ਨਹੀਂ ਰਹੇਗਾ, ਹੁਣ ਸਭ ਬਰਾਬਰ ਹੋਣਗੇ । ਇਸ ਤੋਂ ਪਹਿਲਾਂ ਡੇਰੇ ਵੱਲੋਂ ਵੀ.ਆਈ.ਪੀ ਪਾਸ ਵੀ ਜਾਰੀ ਕੀਤਾ ਜਾਂਦਾ ਸੀ, ਜਿਸ ਨੂੰ ਹੁਣ ਡੇਰਾ ਮੁਖੀ ਵੱਲੋਂ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਡੇਰਾ ਬਿਆਸ ਦੇ ਦੇਸ਼ ਭਰ ਵਿਚ ਕਰੋੜਾਂ ਸ਼ਰਧਾਲੂ ਹਨ ਅਤੇ ਵੱਡੀ ਗਿਣਤੀ ਵਿਚ ਸ਼ਰਧਾਲੂ ਡੇਰਾ ਮੁਖੀ ਦੇ ਸਤਿਸੰਗ ਵਿਚ ਸ਼ਾਮਲ ਹੁੰਦੇ ਹਨ। ਡੇਰੇ ਵੱਲੋਂ ਵੀ.ਆਈ.ਪੀ ਕਲਚਰ ਨੂੰ ਖਤਮ ਕਰਨ ਦੇ ਫ਼ੈਸਲੇ ਕਾਰਨ ਸ਼ਰਧਾਲੂਆਂ ਵਿੱਚ ਖੁਸ਼ੀ ਦੀ ਲਹਿਰ ਹੈ। ਸ਼ਰਧਾਲੂਆਂ ਦਾ ਕਹਿਣਾ ਹੈ ਕਿ ਡੇਰੇ ਵਿੱਚ ਵੀ.ਆਈ.ਪੀ ਕਲਚਰ ਨੂੰ ਖਤਮ ਕਰਨਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਇਸ ਕਾਰਨ ਸੰਗਤਾਂ ‘ਚ ਭਾਰੀ ਉਤਸ਼ਾਹ ਹੈ।