ਗੁਰਦਾਸਪੁਰ ਵਿੱਚ ਇੱਕ ਛੋਟੇ ਬੱਚੇ ਦੀ ਮੌਤ ਹੋਣ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਗੁਰਦਾਸਪੁਰ ਦੇ ਇਕ ਨਿੱਜੀ ਹਸਪਤਾਲ ਦੇ ਬਾਹਰ ਧਰਨਾ ਲਗਾ ਦਿੱਤਾ ਅਤੇ ਡਾਕਟਰ ਵੱਲੋਂ ਬੱਚੇ ਦਾ ਗਲਤ ਇਲਾਜ ਕਰਨ ਦੇ ਦੋਸ਼ ਲਗਾਏ। ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਉਹਨਾਂ ਦਾ ਬੱਚਾ ਠੀਕ ਨਹੀਂ ਸੀ ‘ਤੇ ਡਾਕਟਰ ਵੱਲੋਂ ਉਸ ਨੂੰ ਦਾਖਲ ਕਰਕੇ ਉਸਦਾ ਟਰੀਟਮੈਂਟ ਸ਼ੁਰੂ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਲਗਾਤਾਰ ਉਸ ਦਾ ਗਲਤ ਇਲਾਜ ਡਾਕਟਰ ਕਰਦੇ ਰਹੇ ਅਤੇ ਕੁਝ ਦਿਨ ਦਾਖਲ ਰੱਖਣ ਤੋਂ ਬਾਅਦ ਡਾਕਟਰ ਨੇ ਕਿਹਾ ਕਿ ਆਪਣੇ ਬੱਚੇ ਨੂੰ ਲੈ ਜਾਓ ਇਸ ਦਾ ਇਲਾਜ ਮੈਂ ਨਹੀਂ ਕਰ ਸਕਦਾ ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਕਿਹਾ ਕਿ ਇਹ ਗੱਲ ਤੁਸੀਂ ਸਾਨੂੰ ਪਹਿਲਾਂ ਕਿਉਂ ਨਹੀਂ ਦੱਸੀ ਹੁਣ ਸਾਡੇ ਬੱਚੇ ਦੀ ਹਾਲਤ ਸੀਰੀਅਸ ਹੈ ਤੇ ਤੁਸੀਂ ਇਸਨੂੰ ਰੈਫਰ ਕਰ ਰਹੇ ਹੋ ਜਿਸ ਤੋਂ ਬਾਅਦ ਕੁਝ ਹੋਰ ਪ੍ਰਾਈਵੇਟ ਡਾਕਟਰ ਵੀ ਆਏ ਅਤੇ ਪਰਿਵਾਰ ਤੇ ਪ੍ਰੈਸ਼ਰ ਪਾ ਕੇ ਬੱਚੇ ਨੂੰ ਰੈਫਰ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਬੱਚੇ ਦੀ ਮੌਤ ਹੋ ਗਈ ਪਰਿਵਾਰਿਕ ਮੈਂਬਰਾਂ ਨੇ ਇਨਸਾਫ ਦੀ ਮੰਗ ਕੀਤੀ ਹੈ।
ਇਸ ਸੰਬੰਧ ਵਿੱਚ ਪਰਿਵਾਰ ਨੇ ਕਿਹਾ ਕਿਬੱਚੇ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿਸ ਤੋਂ ਬਾਅਦ ਡਾਕਟਰਾਂ ਨੇ ਉਸਦਾ ਇਲਾਜ ਸ਼ੁਰੂ ਕੀਤਾ ਪਰ ਬੱਚੇ ਦੀ ਸਿਹਤ ਸਹੀ ਹੋਣ ਦੀ ਜਗ੍ਹਾ ਹੋਰ ਜਿਆਦਾ ਖਰਾਬ ਹੋ ਗਈ ਅਤੇ ਸਿਹਤ ਲਗਾਤਾਰ ਵਿਗੜਨ ਤੋਂ ਬਾਅਦ ਡਾਕਟਰਾਂ ਵੱਲੋਂ ਬੱਚੇ ਨੂੰ ਰੈਫਰ ਕਰ ਦਿੱਤਾ ਗਿਆ। ਇਲਾਜ ਦੌਰਾਨ ਬੱਚੇ ਦੀ ਮੌਤ ਹੋ ਗਈ। ਦੂਜੇ ਪਾਸੇ ਡਾਕਟਰਾਂ ਨੇ ਕਿਹਾ ਕਿ ਬੱਚੇ ਨੂੰ ਕਾਫੀ ਜਿਆਦਾ ਸਮੱਸਿਆਵਾਂ ਸਨ। ਇਸ ਦੀ ਹਾਰਟ ਬੀਟ ਬਹੁਤ ਘੱਟ ਹੈ ਸ਼ੂਗਰ ਬਹੁਤ ਲੋਅ ਹੈ ਅਤੇ ਅੱਖਾਂ ਨੂੰ ਪ੍ਰੋਪਰ ਰੋਸ਼ਨੀ ਨਹੀਂ ਜਾ ਰਹੀ। ਜਿਸ ਦੀ ਲਿਖਤੀ ਰਿਪੋਰਟ ਵੀ ਸਾਡੇ ਕੋਲ ਹੈ ਪਰਿਵਾਰਿਕ ਮੈਂਬਰਾਂ ਨੇ ਮੰਗ ਕੀਤੀ ਕਿ ਡਾਕਟਰ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।