Canada News: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅਸਤੀਫੇ ਦੇ ਐਲਾਨ ਤੋਂ ਬਾਅਦ ਅਮਰੀਕਾ ਦੇ ਮਨੋਨੀਤ ਰਾਸ਼ਟਰਪਤੀ ਡੋਨਾਰਡ ਟਰੰਪ ਵਲੋਂ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੇ ਬਿਆਨ ’ਤੇ ਟਰੂਡੋ ਨੇ ਸੋਸ਼ਲ ਮੀਡਿਆ ਰਾਹੀਂ ਕਰਾਰਾ ਜਵਾਬ ਦਿੱਤਾ ਹੈ। ਟਰੂਡੋ ਨੇ ਕਿਹਾ ਕਿ ਕਿਸੇ ਪ੍ਰਭੂਸੱਤਾ ਸੰਪੂਰਨ ਮੁਲਕ ਦਾ ਦੂਜੇ ਦੇਸ਼ ਵਿੱਚ ਰਲੇਵਾਂ ਕੋਈ ਬੱਚਿਆਂ ਵਾਲੀ ਖੇਡ ਨਹੀਂ ਹੈ। ਟਰੂਡੋ ਨੇ ਆਪਣੇ ‘ਐਕਸ’ ਖਾਤੇ ’ਤੇ ਪਾਈ ਪੋਸਟ ਵਿੱਚ ਲਿਖਿਆ ਕਿ ਦੋਵਾਂ ਦੇਸ਼ਾਂ ਭਾਵ ਅਮਰੀਕਾ ਤੇ ਕੈਨੇਡਾ ਵਿੱਚ ਕਾਮਿਆਂ ਅਤੇ ਭਾਈਚਾਰਿਆਂ ਨੂੰ ਇੱਕ ਦੂਜੇ ਦੇ ਸਭ ਤੋਂ ਵੱਡੇ ਵਪਾਰਕ ਅਤੇ ਸੁਰੱਖਿਆ ਦੇ ਤਕੜੇ ਭਾਈਵਾਲ ਹੋਣ ਦਾ ਦੁਵੱਲਾ ਫਾਇਦਾ ਮਿਲਦਾ ਹੈ। ਟਰੂਡੋ ਨੇ ਸੋਸ਼ਲ ਮੀਡੀਆ ਵੈੱਬਸਾਈਟ ਐਕਸ ‘ਤੇ ਲਿਖਿਆ ਹੈ ਕਿ ਇਹ ਸੰਭਵ ਨਹੀਂ ਹੈ ਕਿ ਕੈਨੇਡਾ ਅਮਰੀਕਾ ਦਾ ਹਿੱਸਾ ਬਣ ਜਾਵੇ।
There isn’t a snowball’s chance in hell that Canada would become part of the United States.
Workers and communities in both our countries benefit from being each other’s biggest trading and security partner.
— Justin Trudeau (@JustinTrudeau) January 7, 2025
ਜਗਮੀਤ ਸਿੰਘ ਨੇ ਵੀ ਜਤਾਈ ਟਰੰਪ ‘ਦੇ ਬਿਆਨ ਤੇ ਨਰਾਜ਼ਗੀ
ਟਰੂਡੋ ਦੀ ਸਰਕਾਰ ਤੋਂ ਸਮਰਥਨ ਵਾਪਸ ਲੈਣ ਵਾਲੇ NDP ਨੇਤਾ ਜਗਮੀਤ ਸਿੰਘ ਨੇ ਡੋਨਾਲਡ ਟਰੰਪ ਦੀ ਨਿੰਦਾ ਕੀਤੀ ਹੈ।
ਉਸ ਨੇ ਐਕਸ ‘ਤੇ ਲਿਖਿਆ, “ਸਟਾਪ ਇਟ ਡੋਨਾਲਡ। ਕੋਈ ਵੀ ਕੈਨੇਡੀਅਨ ਤੁਹਾਡੇ ਨਾਲ ਜੁੜਨਾ ਨਹੀਂ ਚਾਹੁੰਦਾ। ਸਾਨੂੰ ਕੈਨੇਡੀਅਨਾਂ ‘ਤੇ ਮਾਣ ਹੈ। ਸਾਨੂੰ ਇਸ ਗੱਲ ‘ਤੇ ਮਾਣ ਹੈ ਕਿ ਅਸੀਂ ਇਕ ਦੂਜੇ ਦੀ ਦੇਖਭਾਲ ਕਰਦੇ ਹਾਂ ਅਤੇ ਆਪਣੇ ਦੇਸ਼ ਦੀ ਰੱਖਿਆ ਕਰਦੇ ਹਾਂ।”
Cut the crap, Donald. No Canadian wants to join you.
We are proud Canadians. Proud of the way we take care of each other and defend our nation.
Your attacks will hurt jobs on both sides of the border.
You come for Canadians’ jobs, Americans will pay a price.
— Jagmeet Singh (@theJagmeetSingh) January 7, 2025
“ਤੁਹਾਡੇ ਹਮਲੇ ਸਰਹੱਦ ਦੇ ਦੋਵਾਂ ਪਾਸਿਆਂ ਦੀਆਂ ਨੌਕਰੀਆਂ ਨੂੰ ਪ੍ਰਭਾਵਤ ਕਰਨਗੇ। ਜੇਕਰ ਤੁਸੀਂ ਕੈਨੇਡੀਅਨ ਨੌਕਰੀਆਂ ਖੋਹ ਲੈਂਦੇ ਹੋ, ਤਾਂ ਅਮਰੀਕਾ ਨੂੰ ਇਸਦੀ ਕੀਮਤ ਚੁਕਾਉਣੀ ਪਵੇਗੀ।”
ਇਸ ਤੋਂ ਬਾਅਦ ਜਗਮੀਤ ਸਿੰਘ ਨੇ ਆਪਣੀ ਇਕ ਵੀਡੀਓ ਪੋਸਟ ਕੀਤੀ ਜਿਸ ‘ਤੇ ਅਸੀਂ ਆਪਣੀ ਜ਼ਿੰਦਗੀ ‘ਚ ਗੁੰਡਾਗਰਦੀ ਦਾ ਸਾਹਮਣਾ ਕੀਤਾ ਹੈ, ਇਸ ਲਈ ਸਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਜੇਕਰ ਤੁਸੀਂ ਸਾਡੇ ਨਾਲ ਲੜੋਗੇ ਤਾਂ ਇਸ ਦਾ ਅਸਰ ਤੁਹਾਡੇ ‘ਤੇ ਵੀ ਪਵੇਗਾ।
“ਮੈਂ ਤੁਹਾਡੇ ਸ਼ੋਅ ‘ਤੇ ਇੱਕ ਚੁਣੌਤੀ ਦੇਣਾ ਚਾਹੁੰਦਾ ਹਾਂ – ਜੇਕਰ ਸੰਯੁਕਤ ਰਾਜ ਅਮਰੀਕਾ ਟੈਰਿਫ ਲਗਾਉਂਦਾ ਹੈ, ਤਾਂ ਮੈਂ ਕੈਨੇਡਾ ਨੂੰ ਵੀ ਟੈਰਿਫ ਲਗਾਉਣ ਲਈ ਵਚਨਬੱਧ ਹਾਂ। ਇਸ ਤਰ੍ਹਾਂ ਤੁਸੀਂ ਧੱਕੇਸ਼ਾਹੀ ਦਾ ਜਵਾਬ ਦਿੰਦੇ ਹੋ – ਤਾਕਤ ਨਾਲ। ਕੈਨੇਡੀਅਨਾਂ ਦੀਆਂ ਨੌਕਰੀਆਂ ਨੂੰ ਬਚਾਉਣ ਲਈ, ਸਾਡੇ ਕੋਲ ਹੈ। ਅੱਗ ਨਾਲ ਅੱਗ ਨਾਲ ਲੜਨ ਲਈ।”
I’m issuing a challenge today for anyone running to be Prime Minister.
I’ve committed that Canada would respond to Trump’s threats with retaliatory tariffs.
That’s how you respond to a bully — with strength.
You fight fire with fire to protect Canadian workers and their jobs. pic.twitter.com/dx0dF2q0oP
— Jagmeet Singh (@theJagmeetSingh) January 7, 2025