ਹਿਊਮਨ ਮੈਟਾਪਨੀਓਮੋਵਾਇਰਸ ਯਾਨੀ ਕਿ HMPV ਵਾਇਰਸ ਹੁਣ ਦੇਸ਼ ‘ਚ ਫੈਲ ਰਿਹਾ ਹੈ। ਇਸ ਵਾਇਰਸ ਕਾਰਨ ਭਾਰਤ ‘ਚ 7 ਮਾਮਲੇ ਆ ਚੁੱਕੇ ਹਨ। ਇਸ ਮਾਮਲੇ ਊ ਲੈ ਕੇ ਪੰਜਾਬ ਦਾ ਸਿਹਤ ਵਿਭਾਗ ਵੀ ਚੌਕਸ ਹੋ ਗਿਆ ਹੈ। ਇਸ ਦੌਰਾਨ ਸਿਹਤ ਵਿਭਾਗ ਨੇ ਲੋਕਾਂ ਨੂੰ ਬਾਹਰ ਨਿਕਲਣ ਤੋਂ ਪਹਿਲਾਂ ਮਾਸਕ ਪਾਉਣ ਦੀ ਸਲਾਹ ਦਿੱਤੀ ਹੈ। ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਇਸ ਬਿਮਾਰੀ ਤੋਂ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਹੈ। ਸੂਬਾ ਸਰਕਾਰ ਕੇਂਦਰ ਦੇ ਸੰਪਰਕ ਵਿੱਚ ਹੈ ਅਤੇ ਵਾਇਰਸ ਦੇ ਫੈਲਣ ਕਾਰਨ ਪੈਦਾ ਹੋਣ ਵਾਲੀ ਕਿਸੇ ਵੀ ਸਥਿਤੀ ਲਈ ਤਿਆਰ ਹੈ।
ਮੰਤਰੀ ਬਲਬੀਰ ਸਿੰਘ ਨੇ ਕਿਹਾ- ਪੰਜਾਬ ਦਾ ਸਿਹਤ ਵਿਭਾਗ ਹਰ ਤਰ੍ਹਾਂ ਦੀ ਸਥਿਤੀ ਨਾਲ ਲੜਨ ਲਈ ਤਿਆਰ ਹੈ। ਇਹ ਕੋਈ ਨਵਾਂ ਵਾਇਰਸ ਨਹੀਂ ਹੈ ਅਤੇ ਨਾ ਹੀ ਇਹ ਕੋਈ ਘਾਤਕ ਵਾਇਰਸ ਹੈ। ਜਿਨ੍ਹਾਂ ਲੋਕਾਂ ਨੂੰ ਦਮੇ ਵਰਗੀ ਸਾਹ ਦੀ ਬਿਮਾਰੀ ਹੈ, ਉਨ੍ਹਾਂ ਨੂੰ ਜਨਤਕ ਥਾਵਾਂ ‘ਤੇ ਨਹੀਂ ਜਾਣਾ ਚਾਹੀਦਾ। ਨਾਲ ਹੀ, ਜੇਕਰ ਤੁਹਾਨੂੰ ਬਾਹਰ ਜਾਣਾ ਪਵੇ ਤਾਂ ਮਾਸਕ ਪਾਓ।
ਲੱਛਣ
1 ਬੁਖਾਰ ਹੁੰਦਾ ਹੈ।
2 ਗਲੇ ਵਿੱਚ ਖਰਾਸ਼ ਹੋਣਾ
3 ਜ਼ੁਕਾਮ ਅਤੇ ਖੰਘ ਹੋਣਾ।
4 ਸਾਹ ਸੰਬੰਧੀ ਸਮੱਸਿਆਵਾਂ।
5 ਲਾਗ ਵਧਣ ਨਾਲ ਨਿਮੋਨੀਆ ਜਾਂ ਬ੍ਰੌਨਕਾਈਟਸ ਦਾ ਖ਼ਤਰਾ
ਇਸ ਤਰ੍ਹਾਂ ਕਰ ਸਕਦੇ ਹੋ ਬਚਾਅ
1 ਜ਼ੁਕਾਮ ਦੀ ਸਥਿਤੀ ਵਿੱਚ ਮਾਸਕ ਦੀ ਵਰਤੋਂ ਕਰੋ।
2 ਜ਼ੁਕਾਮ ਅਤੇ ਖੰਘ ਤੋਂ ਪੀੜਤ ਲੋਕਾਂ ਤੋਂ ਦੂਰੀ ਬਣਾ ਕੇ ਰੱਖੋ।
3 ਖੰਘਦੇ ਜਾਂ ਛਿੱਕਦੇ ਸਮੇਂ ਆਪਣੇ ਮੂੰਹ ‘ਤੇ ਰੁਮਾਲ ਜਾਂ ਸਾਫ਼ ਕੱਪੜੇ ਦੀ ਵਰਤੋਂ ਕਰੋ।
4 ਖਾਣਾ ਖਾਣ ਤੋਂ ਬਾਅਦ ਅਤੇ ਬਾਹਰੋਂ ਆਉਣ ਸਮੇਂ ਸਫਾਈ ਦਾ ਧਿਆਨ ਰੱਖੋ।
5 ਘੱਟੋ-ਘੱਟ 20 ਸਕਿੰਟਾਂ ਲਈ ਪਾਣੀ ਅਤੇ ਸਾਬਣ ਨਾਲ ਹੱਥਾਂ ਨੂੰ ਸਾਫ਼ ਕਰੋ
6 ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਵੱਲ ਧਿਆਨ ਦਿਓ।
7 ਨਿਯਮਿਤ ਤੌਰ ‘ਤੇ ਸਿਹਤਮੰਦ ਭੋਜਨ ਖਾਓ