ਭਵਾਨੀਗੜ੍ਹ, 08 ਜਨਵਰੀ (ਹਿੰ. ਸ.)। ਬੁੱਧਵਾਰ ਨੂੰ ਸਵੇਰੇ ਭਵਾਨੀਗੜ੍ਹ-ਨਾਭਾ ਸੜਕ ’ਤੇ ਸਕੂਲ ਵੈਨ ਨਾਲ ਇਕ ਸੜਕ ਹਾਦਸਾ ਵਾਪਰਿਆ। ਸੰਸਕਾਰ ਵੈਲੀ ਸਮਾਰਟ ਸਕੂਲ ਦੀ ਵੈਨ ਦੀ ਇੱਕ I20 ਕਾਰ ਨਾਲ ਭਿਆਨਕ ਟੱਕਰ ਹੋ ਗਿਆ। ਹਾਦਸੇ ਵਿੱਚ ਵੈਨ ਵਿੱਚ ਸਫਰ ਕਰ ਰਹੇ 11 ਬੱਚੇ ਜ਼ਖਮੀ ਹੋ ਗਏ।ਜ਼ਖਮੀ ਬੱਚਿਆਂ ਨੂੰ ਤੁਰੰਤ ਭਵਾਨੀਗੜ੍ਹ ਦੇ ਨਜਦੀਕੀ ਪ੍ਰਾਈਵੇਟ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਹਨਾਂ ਨੂੰ ਫਸਟ ਏਡ ਦਿੱਤੀ ਗਈ। ਸੜਕ ਸੁਰੱਖਿਆ ਫੋਰਸ ਨੇ ਮੌਕੇ ’ਤੇ ਪਹੁੰਚ ਕੇ ਬੱਚਿਆਂ ਦੀ ਮਦਦ ਕੀਤੀ ਅਤੇ ਆਵਾਜਾਈ ਸ਼ੁਰੂ ਕਰਵਾਈ।
ਹਿੰਦੂਸਥਾਨ ਸਮਾਚਾਰ