ਨਵੀਂ ਦਿੱਲੀ, 07 ਜਨਵਰੀ (ਹਿੰ.ਸ.)। ਬੱਲੇਬਾਜ਼ ਕੇ.ਐੱਲ. ਰਾਹੁਲ ਵਡੋਦਰਾ ‘ਚ ਹੋਣ ਵਾਲੀ ਵਿਜੇ ਹਜ਼ਾਰੇ ਟਰਾਫੀ ਦੇ ਨਾਕਆਊਟ ਦੌਰ ‘ਚ ਕਰਨਾਟਕ ਟੀਮ ਦਾ ਹਿੱਸਾ ਨਹੀਂ ਹੋਣਗੇ।
ਮੰਨਿਆ ਜਾ ਰਿਹਾ ਹੈ ਕਿ ਆਸਟ੍ਰੇਲੀਆ ਖਿਲਾਫ ਸਾਰੇ ਪੰਜ ਟੈਸਟ ਮੈਚਾਂ ‘ਚ ਖੇਡਣ ਵਾਲੇ ਰਾਹੁਲ ਬ੍ਰੇਕ ਲੈਣਗੇ। 23 ਜਨਵਰੀ ਤੋਂ ਸ਼ੁਰੂ ਹੋ ਰਹੀ ਰਣਜੀ ਟਰਾਫੀ ਦੇ ਦੂਜੇ ਪੜਾਅ ਲਈ ਰਾਹੁਲ ਦੀ ਉਪਲਬਧਤਾ ਬਾਰੇ ਫੈਸਲਾ ਬਾਅਦ ਵਿੱਚ ਲਿਆ ਜਾਵੇਗਾ।
ਖੱਬੇ ਹੱਥ ਦੇ ਬੱਲੇਬਾਜ਼ ਦੇਵਦੱਤ ਪਡਿਕਲ ਅਤੇ ਤੇਜ਼ ਗੇਂਦਬਾਜ਼ ਪ੍ਰਸਿਧ ਕ੍ਰਿਸ਼ਨਾ, ਜੋ ਦੋਵੇਂ ਆਸਟ੍ਰੇਲੀਆ ਵਿੱਚ ਟੈਸਟ ਟੀਮ ਵਿੱਚ ਸਨ, ਵਡੋਦਰਾ ਵਿੱਚ ਕਰਨਾਟਕ ਲਈ ਖੇਡਣਗੇ। ਪਡਿਕਲ ਨੇ ਪਰਥ ਵਿੱਚ ਪਹਿਲਾ ਟੈਸਟ ਖੇਡਿਆ ਸੀ, ਜਦੋਂ ਕਿ ਪ੍ਰਸਿਧ ਨੂੰ ਪੰਜਵੇਂ ਅਤੇ ਆਖਰੀ ਟੈਸਟ ਲਈ ਬੁਲਾਇਆ ਗਿਆ। ਤੇਜ਼ ਗੇਂਦਬਾਜ਼ ਵੀ.ਵੈਸ਼ਾਖ ਸੱਟ ਕਾਰਨ ਨਾਕਆਊਟ ਦੌਰ ਤੋਂ ਬਾਹਰ ਹੋ ਗਏ ਹਨ। ਵਿਜੇ ਹਜ਼ਾਰੇ ਟਰਾਫੀ ਦੇ ਕੁਆਰਟਰ ਫਾਈਨਲ ਵਿੱਚ ਸ਼ਨੀਵਾਰ ਨੂੰ ਕਰਨਾਟਕ ਦਾ ਸਾਹਮਣਾ ਵਡੋਦਰਾ ਨਾਲ ਹੋਵੇਗਾ।
ਕਰਨਾਟਕ ਦੀ ਟੀਮ ਇਸ ਪ੍ਰਕਾਰ ਹੈ:
ਮਯੰਕ ਅਗਰਵਾਲ (ਕਪਤਾਨ), ਦੇਵਦੱਤ ਪਡਿਕਲ, ਨਿਕਿਨ ਜੋਸ, ਕੇ.ਵੀ. ਅਨੀਸ਼, ਆਰ. ਸਮਰਣ, ਕੇ.ਐਲ. ਸ਼੍ਰੀਜੀਤ, ਅਭਿਨਵ ਮਨੋਹਰ, ਸ਼੍ਰੇਅਸ ਗੋਪਾਲ (ਉਪ ਕਪਤਾਨ), ਹਾਰਦਿਕ ਰਾਜ, ਪ੍ਰਸਿੱਧ ਕ੍ਰਿਸ਼ਨਾ, ਵੀ. ਕੌਸ਼ਿਕ, ਵਿਦਿਆਧਰ ਪਾਟਿਲ, ਅਭਿਲਾਸ਼ ਸ਼ੈਟੀ, ਪ੍ਰਵੀਨ ਦੂਬੇ, ਲਵਨਿਥ ਸਿਸੋਦੀਆ, ਯਸ਼ੋਵਰਧਨ ਪਰੰਤਪ।
ਹਿੰਦੂਸਥਾਨ ਸਮਾਚਾਰ