ਵਿਰੁਧਨਗਰ, 04 ਜਨਵਰੀ (ਹਿੰ.ਸ.)। ਤਾਮਿਲਨਾਡੂ ਦੇ ਵਿਰੁਧਨਗਰ ਜ਼ਿਲੇ ਦੇ ਚਤੁਰ ਇਲਾਕੇ ‘ਚ ਸ਼ਨੀਵਾਰ ਨੂੰ ਇੱਕ ਨਿੱਜੀ ਪਟਾਕਾ ਫੈਕਟਰੀ ‘ਚ ਹੋਏ ਜ਼ਬਰਦਸਤ ਧਮਾਕੇ ‘ਚ 6 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਘਟਨਾ ਕਾਰਨ ਉਥੇ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਹੈ। ਇਹ ਧਮਾਕਾ ਕਿੰਨਾ ਜ਼ਬਰਦਸਤ ਸੀ, ਇਸਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਫੈਕਟਰੀ ਦੇ ਚਾਰ ਕਮਰੇ ਪੂਰੀ ਤਰ੍ਹਾਂ ਨਾਲ ਜ਼ਮੀਨਦੋਜ਼ ਹੋ ਗਏ। ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਉਥੋਂ 6 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ। ਫਿਲਹਾਲ ਉੱਥੇ ਅੱਗ ਬੁਝਾਉਣ ਅਤੇ ਖੋਜ ਦਾ ਕੰਮ ਕੀਤਾ ਜਾ ਰਿਹਾ ਹੈ।
ਵਿਰੁਧਨਗਰ ਜ਼ਿਲ੍ਹੇ ਦੇ ਚਤੁਰ ਖੇਤਰ ਦੇ ਪੋਮੀਆਪੁਰਮ ਪਿੰਡ ਦੇ ਰਹਿਣ ਵਾਲੇ ਬਾਲਾਜੀ ਦੀ ਇਸੇ ਪਿੰਡ ਵਿੱਚ ਸਾਈਨਾਥ ਫਾਇਰ ਵਰਕਸ ਨਾਮ ਦੀ ਪਟਾਕੇ ਦੀ ਫੈਕਟਰੀ ਹੈ। ਇਸਦੇ ਲਈ ਉਨ੍ਹਾਂ ਨੇ ਕੇਂਦਰੀ ਵਿਸਫੋਟਕ ਕੰਟਰੋਲ ਵਿਭਾਗ ਤੋਂ ਲਾਇਸੈਂਸ ਵੀ ਲਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਕਰੀਬ 10.45 ‘ਤੇ ਪਟਾਕਾ ਫੈਕਟਰੀ ‘ਚ ਜ਼ਬਰਦਸਤ ਧਮਾਕਾ ਹੋਇਆ। ਹਾਦਸੇ ਦੇ ਸਮੇਂ ਫੈਕਟਰੀ ਦੇ 35 ਕਮਰਿਆਂ ਵਿੱਚ 80 ਤੋਂ ਵੱਧ ਮਜ਼ਦੂਰ ਪਟਾਕੇ ਬਣਾਉਣ ਵਿੱਚ ਲੱਗੇ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਪਟਾਕੇ ਬਣਾਉਣ ਲਈ ਰਸਾਇਣ ਮਿਲਾਉਂਦੇ ਸਮੇਂ ਅਚਾਨਕ ਰਗੜ ਕਾਰਨ ਧਮਾਕਾ ਹੋਇਆ। ਇਸ ਧਮਾਕੇ ਵਿਚ 4 ਕਮਰੇ ਪੂਰੀ ਤਰ੍ਹਾਂ ਜ਼ਮੀਨਦੋਜ ਹੋ ਗਏ। ਇਨ੍ਹਾਂ ਕਮਰਿਆਂ ਵਿੱਚ ਮੌਜੂਦ ਛੇ ਮਜ਼ਦੂਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਲਾਂਕਿ ਇਸ ਘਟਨਾ ‘ਚ ਕਿਸੇ ਦੇ ਜ਼ਖਮੀ ਹੋਣ ਜਾਂ ਕਿਸੇ ਤਰ੍ਹਾਂ ਦੇ ਨੁਕਸਾਨ ਹੋਣ ਦੀ ਅਜੇ ਤੱਕ ਕੋਈ ਸੂਚਨਾ ਨਹੀਂ ਮਿਲੀ ਹੈ। ਸ਼ਿਵਕਾਸੀ ਅਤੇ ਚਤੁਰ ਫਾਇਰ ਵਿਭਾਗ ਦੀਆਂ ਟੀਮਾਂ ਅੱਗ ਬੁਝਾਉਣ ਵਿੱਚ ਜੁਟੀਆਂ ਹੋਈਆਂ ਹਨ।
ਹਿੰਦੂਸਥਾਨ ਸਮਾਚਾਰ