ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਿੱਲੀ ਦੇ ਭਾਰਤ ਮੰਡਪਮ ਵਿਖੇ ਰੂਰਲ ਇੰਡੀਆ ਫੈਸਟੀਵਲ 2025 ਦਾ ਉਦਘਾਟਨ ਕੀਤਾ। PM ਮੋਦੀ ਨੇ ਜਨਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਲ 2025 ਦੀ ਸ਼ੁਰੂਆਤ ’ਚ ਗ੍ਰਾਮੀਣ ਭਾਰਤ ਮਹਾਉਤਸਵ ਦਾ ਸ਼ਾਨਦਾਰ ਆਯੋਜਨ ਭਾਰਤ ਦੀ ਵਿਕਾਸ ਯਾਤਰਾ ਨੂੰ ਦਰਸਾ ਰਿਹਾ ਹੈ। ਇਸ ਆਯੋਜਨ ਲਈ ਉਹ ਨਾਬਾਰਡ ਅਤੇ ਹੋਰ ਭਾਈਵਾਲਾਂ ਨੂੰ ਵਧਾਈ ਦਿੰਦੇ ਹਨ । PM ਮੋਦੀ ਨੇ ਕਿਹਾ ਕਿ ਅੱਜ ਪਿੰਡਾਂ ਦੇ ਲੱਖਾਂ ਘਰਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮਿਲ ਰਿਹਾ ਹੈ। 1.5 ਲੱਖ ਆਯੁਸ਼ਮਾਨ ਅਰੋਗਿਆ ਸੰਸਥਾਵਾਂ ਤੋਂ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਮਿਲ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਅੱਜ ਡਿਜੀਟਲ ਤਕਨੀਕ ਦੀ ਮਦਦ ਨਾਲ ਪਿੰਡਾਂ ਨਾਲ ਵਧੀਆ ਡਾਕਟਰ ਅਤੇ ਹਸਪਤਾਲ ਵੀ ਜੁੜ ਰਹੇ ਹਨ। ਪੇਂਡੂ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਜ਼ਰੂਰੀ ਹੈ ਕਿ ਪਿੰਡ ਦੇ ਹਰ ਵਰਗ ਨੂੰ ਧਿਆਨ ਵਿਚ ਰੱਖ ਕੇ ਆਰਥਿਕ ਨੀਤੀਆਂ ਬਣਾਈਆਂ ਜਾਣ। ਸਾਡੀ ਸਰਕਾਰ ਨੇ ਇਹ ਕੰਮ ਪਿਛਲੇ 10 ਸਾਲਾਂ ਵਿਚ ਕੀਤਾ ਹੈ।