New Delhi: ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਦਾ ਪੱਧਰ ਮੁੜ੍ਹ ਖਰਾਬ ਪੱਧਰ ਤੇ ਪਹੁੰਚ ਗਿਆ ਹੈ। ਸ਼ੁੱਕਰਵਾਰ ਨੂੰ ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ (AQI) 370 ਤੋਂ ਪਾਰ ਦਰਜ ਕੀਤਾ ਗਿਆ। ਇਸ ਦੇ ਮੱਦੇਨਜ਼ਰ, ਕੇਂਦਰੀ ਪ੍ਰਦੂਸ਼ਣ ਨਿਗਰਾਨੀ ਸੰਸਥਾ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ (CAQM) ਨੇ ਸ਼ੁੱਕਰਵਾਰ ਨੂੰ ਦਿੱਲੀ-ਐਨਸੀਆਰ ਵਿੱਚ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ ਯਾਨੀ GRAP-3 ਦੀਆਂ ਪਾਬੰਦੀਆਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਗਰੁੱਪ 3 ਦੀਆਂ ਪਾਬੰਦੀਆਂ ਲਾਗੂ ਹੁੰਦੇ ਹੀ ਦਿੱਲੀ ਵਿੱਚ ਉਸਾਰੀ ਅਤੇ ਢਾਹੁਣ ਦੀਆਂ ਗਤੀਵਿਧੀਆਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।
CAQM ਦੇ ਆਦੇਸ਼ ਦੇ ਅਨੁਸਾਰ, ਨਿਯਮਾਂ ਦੇ ਅਨੁਸਾਰ, ਜਦੋਂ AQI 350 ਨੂੰ ਪਾਰ ਕਰਦਾ ਹੈ, ਤਾਂ ਗਰੁੱਪ-3 ਪਾਬੰਦੀਆਂ ਲਗਾਈਆਂ ਜਾਂਦੀਆਂ ਹਨ। AQI 400 ਤੋਂ ਵੱਧ ਹੋਣ ‘ਤੇ ਗਰੁੱਪ 4 ਪਾਬੰਦੀਆਂ ਲਗਾਈਆਂ ਜਾਂਦੀਆਂ ਹਨ। ਸ਼ੁੱਕਰਵਾਰ ਨੂੰ ਸੀਏਕਿਊਐਮ ਦੀ ਸਬ-ਕਮੇਟੀ ਦੀ ਹੰਗਾਮੀ ਮੀਟਿੰਗ ਹੋਈ, ਜਿਸ ਵਿੱਚ ਗਰੈਪ-3 ਲਾਗੂ ਕਰਨ ਦਾ ਫੈਸਲਾ ਕੀਤਾ ਗਿਆ। ਤੁਹਾਨੂੰ ਦੱਸ ਦੇਈਏ ਕਿ ਰਾਜਧਾਨੀ ਵਿੱਚ ਗਰੁੱਪ 1 ਅਤੇ 2 ਦੀਆਂ ਪਾਬੰਦੀਆਂ ਪਹਿਲਾਂ ਹੀ ਲਾਗੂ ਹਨ। ਇਹ ਪਾਬੰਦੀਆਂ ਜੀਆਰਏਪੀ ਦੇ ਤੀਜੇ ਪੜਾਅ ਤਹਿਤ ਜਾਰੀ ਰਹਿਣਗੀਆਂ।
- ਐਨਸੀਆਰ ਸੂਬਿਆਂ ਤੋਂ ਸਾਰੀਆਂ ਅੰਤਰਰਾਜੀ ਬੱਸਾਂ (ਇਲੈਕਟ੍ਰਿਕ, ਸੀਐਨਜੀ ਅਤੇ ਬੀਐਸ-6 ਡੀਜ਼ਲ ਵਾਹਨਾਂ ਨੂੰ ਛੱਡ ਕੇ) ਦਿੱਲੀ ਵਿੱਚ ਦਾਖਲ ਨਹੀਂ ਹੋ ਸਕਣਗੇ
- ਹੁਣ ਦਿੱਲੀ ਐਨਸੀਆਰ ਵਿੱਚ ਨਿਰਮਾਣ ਅਤੇ ਢਾਹੁਣ ਦੀਆਂ ਗਤੀਵਿਧੀਆਂ ‘ਤੇ ਪੂਰੀ ਤਰ੍ਹਾਂ ਪਾਬੰਦੀ, ਹੁਣ ਅਗਲੇ ਹੁਕਮਾਂ ਤੱਕ ਮਾਈਨਿੰਗ ਨਾਲ ਸਬੰਧਤ ਗਤੀਵਿਧੀਆਂ ‘ਤੇ ਵੀ ਪਾਬੰਦੀ
- 5ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਆਨਲਾਈਨ ਕਲਾਸਾਂ ‘ਤੇ ਵਿਚਾਰ
- ਸ਼ੁੱਕਰਵਾਰ ਤੋਂ ਦਿੱਲੀ ਦੀਆਂ ਪ੍ਰਮੁੱਖ ਸੜਕਾਂ ‘ਤੇ ਰੋਜ਼ਾਨਾ ਪਾਣੀ ਦਾ ਛਿੜਕਾਅ ਕੀਤਾ ਜਾਵੇਗਾ
- ਜੀਆਰਏਪੀ ਦੇ ਤੀਜੇ ਪੜਾਅ ਤਹਿਤ ਦਿੱਲੀ ਅਤੇ ਗੁਰੂਗ੍ਰਾਮ, ਫਰੀਦਾਬਾਦ, ਗਾਜ਼ੀਆਬਾਦ ਅਤੇ ਗੌਤਮ ਬੁੱਧ ਨਗਰ ਜ਼ਿਲ੍ਹਿਆਂ ਵਿੱਚ ਬੀਐਸ-3 ਪੈਟਰੋਲ ਅਤੇ ਬੀਐਸ-4 ਡੀਜ਼ਲ ਵਾਹਨਾਂ ਦੇ ਚੱਲਣ ‘ਤੇ ਪਾਬੰਦੀ ਹੋਵੇਗੀ
- CAQM ਨੇ ਮਸ਼ੀਨਾਂ ਨਾਲ ਸੜਕਾਂ ਦੀ ਸਫਾਈ ਵਧਾਉਣ ਦੇ ਹੁਕਮ ਦਿੱਤੇ ਹਨ
ਜ਼ਿਕਰਯੋਗ ਹੈ ਕਿ ਹਨੇਰੀ ਅਤੇ ਮੀਂਹ ਕਾਰਨ ਦਿੱਲੀ ਦਾ AQI 200 ਤੋਂ ਹੇਠਾਂ ਆ ਗਿਆ ਸੀ। ਇਹ ਪਾਬੰਦੀਆਂ ਪਿਛਲੇ ਹਫ਼ਤੇ ਹੀ ਹਟਾ ਦਿੱਤੀਆਂ ਗਈਆਂ ਸਨ