Bangalore News: ਭਾਰਤੀ ਮਹਿਲਾ ਫੁੱਟਬਾਲ ਟੀਮ ਨੇ ਵੀਰਵਾਰ ਨੂੰ ਦੂਜੇ ਦੋਸਤਾਨਾ ਮੈਚ ‘ਚ ਮਾਲਦੀਵ ਨੂੰ 11-1 ਨਾਲ ਹਰਾਇਆ। ਡੈਬਿਊ ‘ਤੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਫਾਰਵਰਡ ਲਿੰਗਡੇਕਿਮ ਨੇ ਚਾਰ ਗੋਲ ਕੀਤੇ, ਜਿਸਦੀ ਬਦੌਲਤ ਭਾਰਤੀ ਮਹਿਲਾ ਟੀਮ ਨੇ ਵੀਰਵਾਰ ਨੂੰ ਖੇਡੇ ਗਏ ਦੂਜੇ ਫੀਫਾ ਦੋਸਤਾਨਾ ਮੈਚ ‘ਚ ਮਾਲਦੀਵ ਨੂੰ 11-1 ਦੇ ਫਰਕ ਨਾਲ ਹਰਾਇਆ।
ਪਾਦੁਕੋਣ-ਦ੍ਰਾਵਿੜ ਸੈਂਟਰ ਫਾਰ ਸਪੋਰਟਸ ਐਕਸੀਲੈਂਸ ‘ਚ ਖੇਡੇ ਗਏ ਇਸ ਮੈਚ ‘ਚ ਲਿੰਗਡੇਕਿਮ ਨੇ (12ਵੇਂ, 16ਵੇਂ, 56ਵੇਂ ਅਤੇ 59ਵੇਂ ਮਿੰਟ) ‘ਚ ਹਰ ਹਾਫ ’ਚ ਦੋ ਗੋਲ ਕੀਤੇ, ਜਦਕਿ ਮੈਚ ‘ਚ ਆਪਣਾ ਡੈਬਿਊ ਕਰਨ ਵਾਲੀ ਐੱਨ. ਸਿਬਾਨੀ ਦੇਵੀ ਨੇ ਵੀ (45+1ਵੇਂ ਮਿੰਟ) ਇੱਕ ਗੋਲ ਕੀਤਾ।
ਮੈਚ ਵਿੱਚ ਭਾਰਤ ਵੱਲੋਂ ਕੀਤੇ ਗਏ ਹੋਰ ਗੋਲਾਂ ਵਿੱਚ ਕਾਜੋਲ ਡਿਸੂਜ਼ਾ (15ਵੇਂ ਮਿੰਟ), ਪੂਜਾ (41ਵੇਂ ਮਿੰਟ), ਸਿਮਰਨ ਗੁਰੰਗ (62ਵੇਂ ਅਤੇ 68ਵੇਂ ਮਿੰਟ) ਅਤੇ ਖੁਮੁਕਚਾਮ ਭੂਮਿਕਾ ਦੇਵੀ (71ਵੇਂ ਮਿੰਟ) ਨੇ ਭੂਮਿਕ ਨਿਭਾਈ।
ਮਾਲਦੀਵ ਲਈ ਇੱਕੋ ਇੱਕ ਗੋਲ ਮਰੀਅਮ ਰਿਫਾ ਨੇ 27ਵੇਂ ਮਿੰਟ ਵਿੱਚ ਕੀਤਾ। ਜਦੋਂ ਕਿ ਮਾਲਦੀਵ ਦੀ ਕਪਤਾਨ ਹਵਾ ਹਨੀਫਾ ਨੇ 17ਵੇਂ ਮਿੰਟ ‘ਚ ਇੱਕ ਆਤਮਘਾਤੀ ਗੋਲ ਕੀਤਾ, ਜਿਸ ਨਾਲ ਭਾਰਤ ਦੇ ਗੋਲਾਂ ਦੀ ਗਿਣਤੀ ਹੋਰ ਵਧ ਗਈ।
ਹਿੰਦੂਸਥਾਨ ਸਮਾਚਾਰ