Sydney Test News: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੇ ਜਾ ਰਹੇ ਬਾਰਡਰ-ਗਾਵਸਕਰ ਟਰਾਫੀ ਦੇ 5ਵੇਂ ਅਤੇ ਆਖਰੀ ਟੈਸਟ ਮੈਚ ਦੇ ਪਹਿਲੇ ਦਿਨ ਦੁਪਹਿਰ ਦੇ ਖਾਣੇ ਤੱਕ ਭਾਰਤੀ ਟੀਮ ਨੇ 57 ਦੌੜਾਂ ‘ਤੇ 3 ਵਿਕਟਾਂ ਗੁਆ ਲਈਆਂ ਹਨ। ਵਿਰਾਟ ਕੋਹਲੀ 12 ਦੌੜਾਂ ਬਣਾ ਕੇ ਅਜੇਤੂ ਹਨ।
ਇਸ ਮੈਚ ‘ਚ ਰੋਹਿਤ ਸ਼ਰਮਾ ਦੀ ਜਗ੍ਹਾ ਕਪਤਾਨੀ ਕਰ ਰਹੇ ਜਸਪ੍ਰੀਤ ਬੁਮਰਾਹ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਟੀਮ ਦੀ ਸ਼ੁਰੂਆਤ ਖ਼ਰਾਬ ਰਹੀ ਅਤੇ 8ਵੇਂ ਓਵਰ ਤੱਕ ਦੋਵੇਂ ਸਲਾਮੀ ਬੱਲੇਬਾਜ਼ ਕੇਐਲ ਰਾਹੁਲ (04) ਅਤੇ ਯਸ਼ਸਵੀ ਜੈਸਵਾਲ (10) ਪੈਵੇਲੀਅਨ ਪਰਤ ਗਏ। ਰਾਹੁਲ ਨੂੰ ਮਿਸ਼ੇਲ ਸਟਾਰਕ ਨੇ ਪਵੇਲੀਅਨ ਭੇਜਿਆ ਅਤੇ ਯਸ਼ਸਵੀ ਨੂੰ ਸਟਾਕ ਬੌਲੈਂਡ ਨੇ ਪਵੇਲੀਅਨ ਭੇਜਿਆ। ਇਸ ਤੋਂ ਬਾਅਦ ਵਿਰਾਟ ਕੋਹਲੀ ਅਤੇ ਸ਼ੁਭਮਨ ਗਿੱਲ ਨੇ ਭਾਰਤ ਦੇ ਸਕੋਰ ਨੂੰ 50 ਤੋਂ ਪਾਰ ਪਹੁੰਚਾਇਆ, ਹਾਲਾਂਕਿ 57 ਦੇ ਕੁੱਲ ਸਕੋਰ ‘ਤੇ ਗਿੱਲ 20 ਦੌੜਾਂ ਬਣਾ ਕੇ ਨਾਥਨ ਲਿਓਨ ਦਾ ਸ਼ਿਕਾਰ ਬਣੇ। ਗਿੱਲ ਦੇ ਆਊਟ ਹੋਣ ਤੋਂ ਬਾਅਦ ਹੀ ਦੁਪਹਿਰ ਦੇ ਖਾਣੇ ਦਾ ਐਲਾਨ ਕੀਤਾ ਗਿਆ। ਵਿਰਾਟ 12 ਦੌੜਾਂ ਬਣਾ ਕੇ ਅਜੇਤੂ ਹਨ।
ਆਸਟ੍ਰੇਲੀਆ ਲਈ ਮਿਸ਼ੇਲ ਸਟਾਰਕ, ਸਟਾਕ ਬੋਲੈਂਡ ਅਤੇ ਨਾਥਨ ਲਿਓਨ ਨੇ 1-1 ਵਿਕਟ ਲਈ।
ਦੱਸ ਦੇਈਏ ਕਿ ਇਸ ਮੈਚ ਲਈ ਭਾਰਤੀ ਟੀਮ ਵਿੱਚ ਦੋ ਬਦਲਾਅ ਕੀਤੇ ਗਏ ਹਨ। ਰੈਗੂਲਰ ਕਪਤਾਨ ਰੋਹਿਤ ਸ਼ਰਮਾ ਨੂੰ ਆਰਾਮ ਦਿੱਤਾ ਗਿਆ, ਉਨ੍ਹਾਂ ਦੀ ਜਗ੍ਹਾ ਸ਼ੁਭਮਨ ਗਿੱਲ ਨੂੰ ਮੌਕਾ ਮਿਲਿਆ, ਜਦਕਿ ਤੇਜ਼ ਗੇਂਦਬਾਜ਼ ਆਕਾਸ਼ਦੀਪ ਦੀ ਜਗ੍ਹਾ ਪ੍ਰਸਿਧ ਕ੍ਰਿਸ਼ਨ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ। ਦੂਜੇ ਪਾਸੇ, ਆਸਟ੍ਰੇਲੀਆਈ ਟੀਮ ਵਿੱਚ ਮਿਸ਼ੇਲ ਮੋਰਸ਼ ਦੀ ਥਾਂ ਬਿਊ ਵੈਬਸਟਰ ਨੂੰ ਸ਼ਾਮਲ ਕੀਤਾ ਗਿਆ ਹੈ।
ਹਿੰਦੂਸਥਾਨ ਸਮਾਚਾਰ