New Delhi News: ਪੰਜਾਬੀ ਗਾਇਕਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਦੋਵਾਂ ਨੇ ਭਾਰਤੀ ਕਲਾ, ਸੱਭਿਆਚਾਰ ਅਤੇ ਪੰਜਾਬੀ ਸੰਗੀਤ ਦੇ ਵਿਸ਼ਵ-ਵਿਆਪੀ ਪ੍ਰਭਾਵ, ਰਚਨਾਤਮਕਤਾ ਅਤੇ ਵਿਰਾਸਤ ਦਾ ਜਸ਼ਨ ਮਨਾਉਣ ਬਾਰੇ ਚਰਚਾ ਕੀਤੀ। ਪ੍ਰਸ਼ੰਸਕਾਂ ਨੇ ਇਸ ਨੂੰ ਭਾਰਤੀ ਮਨੋਰੰਜਨ ਲਈ ਮਾਣ ਵਾਲਾ ਪਲ ਦੱਸਿਆ।
ਦਿਲਜੀਤ ਦੋਸਾਂਝ ਨੇ ਬੁੱਧਵਾਰ ਰਾਤ X ‘ਤੇ ਇਕ ਪੋਸਟ ਵਿਚ ਪੀਐਮ ਮੋਦੀ ਨਾਲ ਆਪਣੀ ਮੁਲਾਕਾਤ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਲਿਖਿਆ, ‘2025 ਦੀ ਸ਼ਾਨਦਾਰ ਸ਼ੁਰੂਆਤ। ਪ੍ਰਧਾਨ ਮੰਤਰੀ @narendramodi ਜੀ ਨਾਲ ਇੱਕ ਬਹੁਤ ਹੀ ਯਾਦਗਾਰ ਮੁਲਾਕਾਤ। ਅਸੀਂ ਸੰਗੀਤ ਸਮੇਤ ਕਈ ਚੀਜ਼ਾਂ ਬਾਰੇ ਗੱਲ ਕੀਤੀ!”
A fantastic start to 2025
A very memorable meeting with PM @narendramodi Ji.
We talked about a lot of things including music of course! pic.twitter.com/TKThDWnE0P
— DILJIT DOSANJH (@diljitdosanjh) January 1, 2025
ਦਿਲਜੀਤ ਦੀ ਪੋਸਟ ਨੂੰ ਰੀਪੋਸਟ ਕਰਦੇ ਹੋਏ ਪੀਐਮ ਮੋਦੀ ਨੇ ਲਿਖਿਆ, ‘ਦਿਲਜੀਤ ਦੋਸਾਂਝ ਨਾਲ ਸ਼ਾਨਦਾਰ ਗੱਲਬਾਤ! ਉਹ ਸੱਚਮੁੱਚ ਬਹੁਪੱਖੀ ਹੈ, ਪ੍ਰਤਿਭਾ ਅਤੇ ਪਰੰਪਰਾ ਦਾ ਸੁਮੇਲ ਹੈ। ਅਸੀਂ ਸੰਗੀਤ, ਸੱਭਿਆਚਾਰ ਅਤੇ ਹੋਰ ਬਹੁਤ ਕੁਝ ਰਾਹੀਂ ਜੁੜੇ ਹਾਂ।
A great interaction with Diljit Dosanjh!
He’s truly multifaceted, blending talent and tradition. We connected over music, culture and more… @diljitdosanjh https://t.co/X768l08CY1
— Narendra Modi (@narendramodi) January 1, 2025